ਏਸੀਸੀ ਦੇ ਦੋ ਆਈਪੀਐਸ ਅਧਿਕਾਰੀਆਂ ਨੂੰ ਦਿੱਤੀਆਂ ਜਿੰਮੇਵਾਰੀਆਂ

ਦਿੱਲੀ, 20 ਸਤੰਬਰ : ਏਸੀਸੀ ਵਲੋ 1993 ਬੈਚ ਦੇ ਸੀਨੀਅਰ ਆਈਪੀਐਸ ਅਧਿਕਾਰੀਆਂ ਨੂੰ ਵੱਡੀ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਜਾਣਕਾਰੀ ਦੇ ਅਨੁਸਾਰ ਕੈਬਨਿਟ ਦੀ ਨਿਯੁਕਤੀ ਕਮੇਟੀ (ਏਸੀਸੀ) ਦੁਆਰਾ ਅਧਿਕਾਰੀ ਪ੍ਰਵੀਰ ਰੰਜਨ ਅਤੇ ਪ੍ਰਵੀਨ ਕੁਮਾਰ ਨੂੰ ਕਰਮਵਾਰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਅਤੇ ਭਾਰਤ-ਤਿੱਬਤੀ ਸਰਹੱਦੀ ਪੁਲੀਸ (ਆਈਟੀਬੀਪੀ) ਦੇ ਨਵੇਂ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਹੈ।

ਏਜੀਐੱਮਯੂਟੀ ਕੇਡਰ ਦਾ ਅਧਿਕਾਰੀ ਰੰਜਨ ਇਸ ਸਮੇਂ ਸੀਆਈਐੱਸਐੱਫ ਦੇ ਵਿਸ਼ੇਸ਼ ਡੀਜੀ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਹੁਣ ਸੀਆਈਐੱਸਐੱਫ ਦੇ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਣਗੇ।

ਪੱਛਮੀ ਬੰਗਾਲ ਕੇਡਰ ਦੇ ਪ੍ਰਵੀਨ ਕੁਮਾਰ ਇਸ ਸਮੇਂ ਇੰਟੈਲੀਜੈਂਸ ਬਿਊਰੋ (ਆਈਬੀ) ਵਿੱਚ ਵਿਸ਼ੇਸ਼ ਡਾਇਰੈਕਟਰ ਹਨ ਅਤੇ ਉਨ੍ਹਾਂ ਨੂੰ ਆਈਟੀਬੀਪੀ ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ।
ਦੋਵੇਂ ਅਧਿਕਾਰੀ 30 ਸਤੰਬਰ ਨੂੰ ਮੌਜੂਦਾ ITBP ਅਤੇ CISF ਮੁਖੀਆਂ ਦੀ ਸੇਵਾਮੁਕਤੀ ਤੋਂ ਬਾਅਦ ਚਾਰਜ ਸੰਭਾਲਣਗੇ।

Scroll to Top