ਨਵੀਂ ਦਿੱਲੀ, 13 ਫਰਵਰੀ : ਇਕ ਪਾਸੇ ਜਿਥੇ ਏ ਆਈ ਸਮਿਟ 2026 ਚਲ ਰਹੀ ਹੈ, ਉਧਰ ਦੂਸਰੇ ਪਾਸੇ ਇਸ ਸਮਿਟ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਹੋਏ ਏਆਈ ਸਮਿਟ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਇਸਨੂੰ “ਗੈਰ-ਸੰਗਠਿਤ ਪੀਆਰ ਤਮਾਸ਼ਾ” ਕਰਾਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਭਾਰਤੀ ਪ੍ਰਤਿਭਾ ਅਤੇ ਡੇਟਾ ਨੂੰ ਮਜ਼ਬੂਤ ਕਰਨ ਦੀ ਬਜਾਏ ਇਵੈਂਟ ਵਿੱਚ ਚੀਨੀ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਸਲ ਮੀਡੀਆ ਉਪਰ ਆਪਣੀ ਇਕ ਪੋਸਟ ਰਾਹੀ ਕਿਹਾ ਕਿ ਦੇਸ਼ ਦੇ ਡੇਟਾ ਨੂੰ ਸਹੀ ਦਿਸ਼ਾ ਵਿੱਚ ਵਰਤਣ ਦੀ ਥਾਂ ਇਹ ਸਮਿਟ ਸਿਰਫ਼ ਪ੍ਰਚਾਰਕ ਗਤੀਵਿਧੀ ਬਣ ਕੇ ਰਹਿ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤੀ ਡੇਟਾ ਨੂੰ “ਵਿਕਾਊ” ਬਣਾਇਆ ਜਾ ਰਿਹਾ ਹੈ ਜਦਕਿ ਮੰਚ ’ਤੇ ਚੀਨ-ਨਿਰਮਿਤ ਉਤਪਾਦ ਦਿਖਾਏ ਜਾ ਰਹੇ ਹਨ।ਉਧਰ ਦੂਸਰੇ ਪਾਸੇ ਮਾਮਲੇ ਨੂੰ ਲੈ ਕੇ ਰਾਜਨੀਤਿਕ ਅਤੇ ਤਕਨੀਕੀ ਹਲਕਿਆਂ ਵਿੱਚ ਚਰਚਾ ਜਾਰੀ ਹੈ, ਜਦਕਿ ਆਯੋਜਕਾਂ ਵੱਲੋਂ ਅਜੇ ਤੱਕ ਵਿਸਥਾਰਪੂਰਵਕ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ।