ਦਿੱਲੀ, 22 ਜੁਲਾਈ : ਬੰਗਲਾਦੇਸ ਦੇ ਢਾਕਾ ਵਿਖੇ ਬੀਤੇ ਦਿਨੀ ਇਕ ਏਅਰ ਫੋਰਸ ਦਾ ਜਹਾਜ ਅਚਾਨਕ ਸਕੂਲ ਉਪਰ ਡਿਗ ਗਿਆ ਸੀ, ਜਿਸ ਕਾਰਨ ਵਾਪਰੇ ਭਿਆਨਕ ਹਾਦਸੇ ਵਿਚ ਕਈ ਬਚਿਆਂ ਦੀ ਜਾਨ ਚਲੀ ਗਈ ਸੀ। ਅੱਜ ਫਿਰਮ੍ਰਿਤਕਾਂ ਦੀ ਗਿਣਤੀ ਵਧ ਕੇ 27 ਹੋ ਗਈ ਹੈ। ਇਮਾਰਤਾਂ ਵਿੱਚੋਂ ਕੱਢੀਆਂ ਗਈਆਂ 27 ਲਾਸ਼ਾਂ ਵਿੱਚੋਂ ਘੱਟੋ-ਘੱਟ 25 ਬੱਚੇ ਸਨ,
ਜਦੋਂ ਕਿ 88 ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। F-7 BGI ਜਹਾਜ਼ ਸੋਮਵਾਰ ਨੂੰ ਦੁਪਹਿਰ 1:06 ਵਜੇ (0706 GMT) ਰਾਜਧਾਨੀ ਦੇ ਕੁਰਮਿਟੋਲਾ ਸਥਿਤ ਏਅਰਬੇਸ ਤੋਂ ਇੱਕ ਨਿਯਮਤ ਸਿਖਲਾਈ ਮਿਸ਼ਨ ’ਤੇ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਫੌਜ ਨੇ ਦੱਸਿਆ ਕਿ ਜਹਾਜ਼ ਵਿੱਚ ਤਕਨੀਕੀ ਖਰਾਬੀ ਆ ਗਈ ਸੀ।
ਬਚਾਅ ਕਾਰਜ ਜਾਰੀ
ਇਸ ਹਾਦਸੇ ਨੂੰ ਲੈ ਕੇ ਬਚਾਵ ਟੀਮਾਂ ਵਲੋ ਆਪਣਾ ਕਾਰਜ ਜਾਰੀ ਹੈ। ਟੀਮਾਂ ਲੋਕਾਂ ਨੂੰ ਲੱਭ ਰਹੇ ਸਨ। ਸਿਹਤ ਵਿਭਾਗ ਦੇ ਮੁੱਖ ਸਲਾਹਕਾਰ ਦੇ ਵਿਸ਼ੇਸ਼ ਸਹਾਇਕ ਸਈਦੁਰ ਰਹਿਮਾਨ ਨੇ ਦੱਸਿਆ ਕਿ 27 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 88 ਨੂੰ ਝੁਲਸਣ ਕਾਰਨ ਜ਼ਖਮੀ ਹੋਣ ’ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕਾਂ ਵਿੱਚ 25 ਬੱਚੇ, ਇੱਕ ਅਧਿਆਪਕ ਅਤੇ ਪਾਇਲਟ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇੱਕ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ, ਜਿਸ ਵਿੱਚ ਝੰਡੇ ਅੱਧੇ ਝੁਕਾਏ ਗਏ ਅਤੇ ਸਾਰੇ ਪੂਜਾ ਸਥਾਨਾਂ ’ਤੇ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ ਗਈਆਂ।