ਇਰਾਨ-ਇਜਰਾਇਲ ਯੁੱਧ : ਇਰਾਨ ਨਾਲ ਟਕਰਾਅ ਲੰਬਾ ਨਹੀਂ ਚੱਲੇਗਾ, ਨੇਤਨਯਾਹੂ ਦਾ ਦਾਅਵਾ

ਦਿੱਲੀ, 3 ਮਾਰਚ : ਇਰਾਨ ਅਤੇ ਇਜਰਾਇਲ ਵਿਚਾਲੇ ਜਿਥੇ ਇਕ ਪਾਸੇ ਪੂਰੀ ਤਰ੍ਹਾਂ ਹਮਲੇ ਚਲ ਰਹੇ ਹਨ ਤੇ ਦੋਵੇ ਪਾਸੇ ਨੁਕਸਾਨ ਹੋ ਰਹੇ ਹਨ, ਉਥੇ ਇਸ ਮਾਮਲੇ ਵਿਚ ਇਜਰਾਇਲੀ ਪ੍ਰਧਾਨ ਮੰਤਰੀ ਬੇਜਾਮਿਨ ਨੇਤਨਯਾਹੂ ਨੇ ਇਰਾਨ ਖ਼ਿਲਾਫ਼ ਜਾਰੀ ਸੈਨਿਕ ਕਾਰਵਾਈ ਸੰਬੰਧੀ ਅਹਿਮ ਟਿੱਪਣੀ ਕਰਦਿਆਂ ਕਿਹਾ ਹੈ ਕਿ ਭਾਵੇਂ ਮੌਜੂਦਾ ਟਕਰਾਅ ਕੁਝ ਸਮੇਂ ਤੱਕ ਜਾਰੀ ਰਹਿ ਸਕਦਾ ਹੈ, ਪਰ ਇਹ ਲੰਬੇ ਸਮੇਂ ਜਾਂ ਸਾਲਾਂ ਤੱਕ ਖਿੱਚਣ ਵਾਲਾ ਨਹੀਂ ਹੋਵੇਗਾ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਹ ਸੰਘਰਸ਼ ਆਖ਼ਰਕਾਰ ਮੱਧ ਪੂਰਬ, ਜਿਸਨੂੰ ਵੈਸਟ ਏਸ਼ੀਆ ਵੀ ਕਿਹਾ ਜਾਂਦਾ ਹੈ, ਵਿੱਚ ਸਥਾਈ ਅਮਨ ਦੀ ਦਿਸ਼ਾ ਵੱਲ ਕਦਮ ਸਾਬਤ ਹੋ ਸਕਦਾ ਹੈ।

ਨੇਤਨਯਾਹੂ ਨੇ ਇਹ ਵੀ ਸੰਕੇਤ ਦਿੱਤਾ ਕਿ ਭਵਿੱਖ ਵਿੱਚ Israel ਅਤੇ Saudi Arabia ਦਰਮਿਆਨ ਸਬੰਧਾਂ ਵਿੱਚ ਸੁਧਾਰ ਦੀ ਸੰਭਾਵਨਾ ਹੈ, ਜੋ ਖੇਤਰੀ ਸਥਿਰਤਾ ਲਈ ਮਹੱਤਵਪੂਰਨ ਕਦਮ ਹੋਵੇਗਾ।
ਇਸ ਦੌਰਾਨ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ ਸਥਿਤ ਅਮਰੀਕੀ ਅੰਬੈਸੀ ਮੰਗਲਵਾਰ ਸਵੇਰੇ ਦੋ ਡਰੋਨ ਹਮਲਿਆਂ ਦਾ ਨਿਸ਼ਾਨਾ ਬਣਿਆ। ਸਾਊਦੀ ਰੱਖਿਆ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਮਲੇ ਨਾਲ ਇਮਾਰਤ ਵਿੱਚ ਹਲਕੀ ਅੱਗ ਲੱਗੀ ਅਤੇ ਕੁਝ ਮਾਲੀ ਨੁਕਸਾਨ ਹੋਇਆ।

Scroll to Top