ਇਜ਼ਰਾਈਲ-ਹਮਾਸ ਲੜਾਈ ਰੋਕਣ ਲਈ ਹਦ ਤੱਕ ਸਹਿਮਤੀ-ਟਰੰਪ

ਦਿੱਲੀ, 9 ਅਕਤੂਬਰ: ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਨੂੰ ਰੋਕਣ ਲਈ ਇੱਕ ਹਦ ਤੱਕ ਸਹਿਮਤੀ ਹੋ ਗਈ ਹੈ। ਇਸ ਦੀ ਘੋਸ਼ਣਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ‘ਤੇ ਕੀਤੀ।

ਟ੍ਰੰਪ ਨੇ ਦੱਸਿਆ ਕਿ ਦੋਹਾਂ ਧਿਰਾਂ ਨੇ ਗਾਜ਼ਾ ਵਿੱਚ ਲੜਾਈ ਰੋਕਣ ਅਤੇ ਕੁਝ ਬੰਧਕਾਂ ਅਤੇ ਕੈਦੀਆਂ ਨੂੰ ਰਿਹਾਅ ਕਰਨ ਲਈ ਸਹਿਮਤੀ ਜਤਾਈ ਹੈ। ਇਹ ਸਮਝੌਤਾ ਟਰੰਪ ਪ੍ਰਸ਼ਾਸਨ ਦੀ ਵਿਚੋਲਗੀ ਨਾਲ ਸਿਰੇ ਚੜ੍ਹਿਆ ਹੈ ਅਤੇ ਇਹ ਦੋ ਸਾਲਾਂ ਤੋਂ ਚੱਲ ਰਹੀ ਵਿਨਾਸ਼ਕਾਰੀ ਜੰਗ ਨੂੰ ਰੋਕਣ ਦੀ ਕਈ ਮਹੀਨਿਆਂ ਤੋਂ ਚੱਲ ਰਹੀ ਕੋਸ਼ਿਸ਼ਾਂ ਵਿੱਚ ਇੱਕ ਵੱਡੀ ਸਫਲਤਾ ਹੈ।

ਰਾਸ਼ਟਰਪਤੀ ਨੇ ਲਿਖਿਆ, “ਸਾਰੇ ਬੰਧਕਾਂ ਨੂੰ ਜਲਦੀ ਹੀ ਰਿਹਾਅ ਕਰ ਦਿੱਤਾ ਜਾਵੇਗਾ, ਅਤੇ ਇਜ਼ਰਾਈਲ ਕੁਝ ਹੱਦ ਤੱਕ ਆਪਣੀਆਂ ਫੌਜਾਂ ਵਾਪਸ ਬੁਲਾ ਲਵੇਗਾ। ਇਹ ਇੱਕ ਮਜ਼ਬੂਤ, ਟਿਕਾਊ ਅਤੇ ਸਥਾਈ ਸ਼ਾਂਤੀ ਵੱਲ ਪਹਿਲਾ ਕਦਮ ਹੈ। ਸਾਰੀਆਂ ਧਿਰਾਂ ਨਾਲ ਨਿਰਪੱਖ ਵਿਵਹਾਰ ਕੀਤਾ ਜਾਵੇਗਾ!”

Scroll to Top