ਆਸਿਮ ਮੁਨੀਰ ਨੂੰ 5 ਸਾਲ ਲਈ ਰੱਖਿਆ ਬਲਾਂ ਦਾ ਮੁਖੀ ਨਿਯੁਕਤ ਕੀਤਾ

ਦਿਲੀ, 6 ਦਸੰਬਰ :  ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਫੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਨੂੰ ਦੇਸ਼ ਦਾ ਪਹਿਲਾ ਰੱਖਿਆ ਬਲਾਂ ਦਾ ਮੁਖੀ (ਸੀਡੀਐਫ) ਨਿਯੁਕਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਨਿਯੁਕਤੀ 5 ਸਾਲਾਂ ਦੀ ਮਿਆਦ ਲਈ ਕੀਤੀ ਗਈ ਹੈ।
ਜਿਕਰਯੋਗ ਹੈ ਕਿ ਇਸ ਸਿਫਾਰਸ਼ ਨੂੰ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਵੱਲੋਂ ਮਨਜ਼ੂਰੀ ਦਿੱਤੀ ਗਈ, ਜਿਸਤੋ ਬਾਅਦ ਉਨਾ ਨੂੰ ਇਹ ਨਿਯੁਕਤੀ ਮਿਲੀ ਹੈ। ਜਾਣਕਾਰੀ ਅਨੁਸਾਰ ਰਾਸ਼ਟਰਪਤੀ ਦਫ਼ਤਰ ਵੱਲੋਂ ਐਕਸ ’ਤੇ ਜਾਰੀ ਕੀਤੀ ਜਾਣਕਾਰੀ ਮੁਤਾਬਕ, ਮੁਨੀਰ ਦੇ ਨਾਮ ਦੀ ਸਿਫ਼ਾਰਸ਼ ਉਨ੍ਹਾਂ ਨੂੰ ਫੌਜ ਦੇ ਮੁਖੀ (ਸੀਓਏਐਸ) ਅਤੇ ਨਾਲ ਹੀ ਰੱਖਿਆ ਬਲਾਂ ਦੇ ਮੁਖੀ (ਸੀਡੀਐਫ) ਬਣਾਉਣ ਲਈ ਕੀਤੀ ਗਈ ਸੀ।

 

Scroll to Top