ਆਸਿਫ ਅਲੀ ਜਰਦਾਰੀ ਬਣੇ ਪਾਕ ਦੇ 14ਵੇ ਰਾਸ਼ਟਰਪਤੀ

ਆਸਿਫ ਅਲੀ ਜਰਦਾਰੀ ਬਣੇ ਪਾਕ ਦੇ 14ਵੇ ਰਾਸ਼ਟਰਪਤੀ
ਲਾਹੌਰ, 9 ਮਾਰਚ- ਪਾਕਿਸਤਾਨ ਪੀਪਲਜ਼ ਪਾਰਟੀ ਦੇ ਕੋ-ਚੇਅਰਪਰਸਨ ਆਸਿਫ ਅਲੀ ਜ਼ਰਦਾਰੀ ਅੱਜ ਪਾਕਿਸਤਾਨ ਦੇ 14ਵੇਂ ਰਾਸ਼ਟਰਪਤੀ ਚੁਣੇ ਗਏ। ਉਹ ਦੂਜੀ ਵਾਰ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ ਹਨ। ਜ਼ਰਦਾਰੀ (68) ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਸਾਂਝੇ ਉਮੀਦਵਾਰ ਸਨ ਜਦਕਿ ਉਨ੍ਹਾਂ ਦੇ ਵਿਰੋਧੀ ਮਹਿਮੂਦ ਖਾਨ ਅਚਕਜ਼ਈ (75) ਸੁੰਨੀ ਇਤੇਹਾਦ ਕੌਂਸਲ (ਐੱਸਆਈਸੀ) ਦੇ ਉਮੀਦਵਾਰ ਸਨ। ਸੰਵਿਧਾਨ ਦੇ ਪ੍ਰਬੰਧਾਂ ਮੁਤਾਬਕ ਸੰਸਦ ਦੇ ਦੋਵੇਂ ਸਦਨਾਂ ਵਿੱਚ ਜ਼ਰਦਾਰੀ ਨੂੰ 255 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਅਚਕਜ਼ਈ ਨੂੰ 119 ਵੋਟਾਂ ਮਿਲੀਆਂ। ਨਵੇਂ ਰਾਸ਼ਟਰਪਤੀ ਦੀ ਚੋਣ ਕੌਮੀ ਅਸੈਂਬਲੀ ਅਤੇ ਚਾਰ ਪ੍ਰਾਂਤਾਂ ਦੀਆਂ ਵਿਧਾਨ ਸਭਾਵਾਂ ਦੇ ਨਵੇਂ ਚੁਣੇ ਗਏ ਮੈਂਬਰਾਂ ਦੇ ਇਲੈਕਟੋਰਲ ਕਾਲਜ ਨੇ ਕੀਤੀ। ਸਿੰਧ ਪ੍ਰਾਂਤ ਜਿੱਥੇ ਕਿ ਜ਼ਰਦਾਰੀ ਦੀ ਪੀਪੀਪੀ ਦਾ ਕੰਟਰੋਲ ਹੈ, ਵਿੱਚ ਉਨ੍ਹਾਂ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ ਜਦਕਿ ਬਲੋਚਿਸਤਾਨ ਵਿਧਾਨ ਸਭਾ ਵਿੱਚ ਵੀ ਉਹ ਸਾਰੀਆਂ ਵੋਟਾਂ ਹਾਸਲ ਕਰਨ ਵਿੱਚ ਸਫ਼ਲ ਰਹੇ।

Leave a Comment

Your email address will not be published. Required fields are marked *

Scroll to Top