ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਚ ਬਜ਼ੁਰਗ ਔਰਤ ਨੇ ਕੁੱਤਿਆਂ ਨੂੰ ਮਾਰ ਚੁੰਨੀ ਨਾ ਬੰਨ ਕੇ ਸੜਕ `ਤੇ ਘੜੀਸਿਆ

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਚ ਬਜ਼ੁਰਗ ਔਰਤ ਨੇ ਕੁੱਤਿਆਂ ਨੂੰ ਮਾਰ ਚੁੰਨੀ ਨਾ ਬੰਨ ਕੇ ਸੜਕ `ਤੇ ਘੜੀਸਿਆ
ਅੰਮ੍ਰਿਤਸਰ : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਕ ਬਜ਼ੁਰਗ ਔਰਤ ਵੱਲੋਂ ਕੁੱਤਿਆਂ ਨੂੰ ਮਾਰ ਕੇ ਉਸਨੂੰ ਚੁੰਨੀ ਨਾ ਬੰਨ ਕੇ ਸੜਕ `ਤੇ ਘੜੀਸ ਕੇ ਲਿਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਸਬੰਧੀ ਵਾਇਰਲ ਹੋਈ ਵੀਡੀਓ ਤੇ ਐਂਟੀ ਕ੍ਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਸੰਸਥਾ ਦੇ ਚੇਅਰਮੈਨ ਡਾਕਟਰ ਰੋਹਨ ਮਹਿਰਾ ਵੱਲੋਂ ਇਸ `ਤੇ ਐਕਸ਼ਨ ਲੈਂਦਿਆਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਬੇਜ਼ੁਬਾਨਾਂ ਨਾਲ ਪਿਆਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੋ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਦੇਖ ਕੇ ਹਰ ਇੱਕ ਦਾ ਮਨ ਜ਼ਰੂਰ ਦੁਖੀ ਹੋਇਆ ਹੋਵੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਅਜਿਹਾ ਕਦੇ ਵੀ ਬੇਜ਼ੁਬਾਨਾਂ ਨਾਲ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਜੇਕਰ ਅਸੀਂ ਇਸ `ਤੇ ਕਾਰਵਾਈ ਕਰਕੇ ਮਾਮਲਾ ਦਰਜ ਕਰਵਾ ਦਿੰਦੇ ਹਾਂ ਤਾਂ ਬਜ਼ੁਰਗ ਔਰਤ ਦੀ ਵੀ ਜ਼ਿੰਦਗੀ ਖ਼ਰਾਬ ਹੋਵੇਗੀ ਪਰ ਅਸੀਂ ਮੀਡੀਆ ਦੇ ਜ਼ਰੀਏ ਇਸ ਬਜ਼ੁਰਗ ਔਰਤ ਨੂੰ ਚਿਤਾਵਨੀ ਦਿੰਦੇ ਹਾਂ ਕਿ ਉਹ ਫਿਰ ਕਦੀ ਵੀ ਅਜਿਹੀ ਹਰਕਤ ਨਾ ਕਰੇ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜੇਕਰ ਉਹ ਬੇਜ਼ੁਬਾਨਾਂ ਨੂੰ ਕੁਝ ਦੇ ਨਹੀਂ ਸਕਦੇ ਤਾਂ ਉਹਨਾਂ ਨੂੰ ਇਸ ਤਰੀਕੇ ਮਾਰਨ ਵੀ ਨਾ । ਇੱਥੇ ਜ਼ਿਕਰਯੋਗ ਹੈ ਕਿ ਜੰਡਿਆਲਾ ਗੁਰੂ ਤੋਂ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਲਾਕਾ ਵਾਸੀਆਂ ਵੱਲੋਂ ਇਸ ਸਬੰਧੀ ਪੁਲਸ ਨੂੰ ਦਰਖਾਸਤ ਵੀ ਦਿੱਤੀ ਹੋਈ ਹੈ। ਇਸ ਮਾਮਲੇ `ਚ ਪੁਲਸ ਕੀ ਕਾਰਵਾਈ ਕਰ ਰਹੀ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ।

Leave a Comment

Your email address will not be published. Required fields are marked *

Scroll to Top