ਅਲਰਟ ਅਤੇ ਬਚਾਓ ਲਈ ਟਰੇਨਿੰਗ ਅਭਿਆਸ ਜ਼ਰੂਰੀ
ਪਿਛਲੇ ਇੱਕ ਮਹੀਨੇ ਤੋਂ ਮੌਸਮ ਵਿਭਾਗ ਵਲੋਂ ਵਾਰ ਵਾਰ ਟੀ. ਵੀ, ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਦਸ ਰਿਹਾ ਹੈ ਕਿ ਇਸ ਵਾਰ ਜੁਲਾਈ ਅਗਸਤ ਵਿੱਚ ਮੌਨਸੂਨ ਭਾਰੀ ਤੋਂ ਭਾਰੀ ਤਬਾਹੀ ਮਚਾ ਸਕਦਾ ਹੈ, ਅਨੇਕਾਂ ਰਾਜਾਂ ਵਿਚ ਹੜ੍ਹਾਂ , ਸੁਨਾਮੀਆਂ, ਸਾਇਕਲੋਨ, ਬਦਲ ਫਟਣ ਅਤੇ ਕੁੱਝ ਹੋਰ ਕੁਦਰਤੀ ਆਫਤਾਵਾਂ ਨਾਲ ਭਾਰੀ ਗਿਣਤੀ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਹੋਣਗੇ। ਰਾਜਾਂ ਦੀਆਂ ਸਰਕਾਰਾਂ ਅਤੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ, ਨਗਰ ਨਿਗਮ ਅਤੇ ਸਬੰਧਤ ਅਦਾਰਿਆਂ ਵਲੋਂ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਜਾ ਰਿਹਾ ਹੈ ਪਰ ਇਨ੍ਹਾਂ ਕੁਦਰਤੀ ਆਫਤਾਵਾਂ ਸਮੇਂ ਲੋਕਾਂ ਵਲੋਂ ਆਪਣੇ ਘਰਾਂ,ਪਰਿਵਾਰਾਂ, ਸਾਮਾਨ ਅਤੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ, ਬਚਾਉ, ਅਤੇ ਐਮਰਜੈਂਸੀ ਸਮੇਂ ਠੀਕ ਮਦਦ ਕਿਵੇਂ ਕਰਨੀ ਹੈ, ਬਾਰੇ ਸਰਕਾਰਾਂ ਵਲੋਂ ਵਿਦਿਆਰਥੀਆ, ਅਧਿਆਪਕਾਂ, ਨਾਗਰਿਕਾਂ, ਪੁਲਿਸ ਫੈਕਟਰੀ ਕਰਮਚਾਰੀਆਂ, NCC/NSS/ NYK/ Scouts Guides/ Red Cross First Aid CPR BLS workers & Fire brigade ਦੇ ਕਰਮਚਾਰੀਆਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਪਾਣੀ ਵਿੱਚ ਡੁਬਦੇ ਜਾਂ ਰੂੜੇ ਜਾ ਰਹੇ ਬੰਦਿਆਂ ਜਾਂ ਜਾਨਵਰਾ ਨੂੰ ਰੈਸਕਿਯੂ ਕਿਵੇਂ ਬਾਹਰ ਕੱਢਕੇ ਉਨ੍ਹਾਂ ਦੇ ਸਾਹ ਨਾਲੀ ਵਿੱਚੋ ਪਾਣੀ ਕਿਵੇਂ ਬਾਹਰ ਕੱਢਣਾ ਹੈ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਅਤੇ ਸੀ ਪੀ ਆਰ ਦੀ ਟ੍ਰੇਨਿੰਗ ਕਦੇ ਵੀ ਨਹੀਂ ਦਿੱਤੀ ਜਾਂਦੀ। ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਮੰਤਰਾਲੇ ਵੱਲੋਂ ਰਾਜਾਂ ਨੂੰ ਆਫਤਾਵਾਂ ਸਮੇਂ ਜਾਨੀ ਅਤੇ ਮਾਲੀ ਨੁਕਸਾਨ ਰੋਕਣ ਲਈ ਯੋਗ ਪ੍ਰਬੰਧ ਅਤੇ ਟਰੇਨਿੰਗ ਪ੍ਰੋਗਰਾਮ ਕਰਵਾਉਣ ਲਈ ਫੰਡਜ ਦਿੱਤੇ ਜਾਂਦੇ ਹਨ। ਆਫਤਾਵਾਂ ਆਉਣ ਸਮੇਂ ਕੀਮਤੀ ਜਾਨਾਂ ਬਚਾਉਣ ਲਈ ਰਾਜਾਂ ਨੂੰ ਐਨ ਡੀ ਆਰ ਐਫ ਅਤੇ ਆਰਮੀ ਜਵਾਨ ਵੀ ਦਿੱਤੇ ਜਾਂਦੇ ਹਨ। ਪਰ ਦੁੱਖ ਦੀ ਗੱਲ ਹੈ ਕਿ ਆਫਤਾਵਾਂ ਆਉਣ ਮਗਰੋਂ ਮਰਦਿਆਂ ਨੂੰ ਬਚਾਉਣ ਲਈ ਤਾਂ ਐਨ ਡੀ ਆਰ ਐਫ ਅਤੇ ਆਰਮੀ ਜਵਾਨ ਭੇਜੇ ਜਾਂਦੇ ਹਨ ਪਰ ਸਥਾਨਕ ਲੋਕਾਂ, ਨੋਜਵਾਨਾਂ, ਵਿਦਿਆਰਥੀਆਂ, ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ ਐਨ ਸੀ ਸੀ ਕੈਡਿਟਸ ਨੂੰ ਟ੍ਰੇਨਿੰਗ ਦੇਕੇ ਪੀੜਤਾਂ ਦੇ ਮਦਦਗਾਰ ਦੋਸਤ ਬਣਾਉਣ ਲਈ ਤਿਆਰ ਨਹੀਂ ਕੀਤਾ ਜਾਂਦਾ। ਜਦੋਂ ਤੱਕ ਮਦਦ ਕਰਨ ਵਾਲੀਆਂ ਟੀਮਾਂ, ਘਟਨਾਵਾਂ ਵਾਲੀਆਂ ਥਾਵਾਂ ਤੇ ਪਹੁੰਚਦੀਆਂ ਹਨ ਉਸ ਤੋਂ ਪਹਿਲਾਂ ਜੇਕਰ ਸਥਾਨਕ ਅਧਿਕਾਰੀਆਂ, ਨੋਜਵਾਨਾਂ ਅਤੇ ਪਬਲਿਕ ਵਲੋਂ ਠੀਕ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਰੈਸਕਿਯੂ ਗਤੀਵਿਧੀਆਂ ਸ਼ੁਰੂ ਕੀਤੇ ਜਾਣ ਤਾਂ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਰੋਕੇ ਜਾ ਸਕਦੇ ਹਨ ਪਰ ਕਿਸੇ ਵੀ ਕੁਦਰਤੀ ਜਾਂ ਮਨੁੱਖੀ ਆਫ਼ਤ ਸਮੇਂ ਪੀੜਤਾਂ ਨੂੰ ਮਰਨ ਤੋਂ ਬਚਾਉਣ ਅਤੇ ਪ੍ਰਾਪਰਟੀਆਂ ਦੀ ਸੁਰੱਖਿਆ, ਬਚਾਉ ਲਈ ਸਥਾਨਕ ਪੁਲਿਸ, ਫੈਕਟਰੀ, ਹੋਮ ਗਾਰਡ ਸਿਵਲ ਡਿਫੈਂਸ, ਕਰਮਚਾਰੀਆਂ, ਲੋਕਾਂ ਨੋਜਵਾਨਾਂ, ਐਨ ਸੀ ਸੀ ਕੈਡਿਟਸ, ਐਨ ਐਸ ਐਸ ਵੰਲਟੀਅਰਾਂ, ਸਕਾਊਟ ਗਾਈਡਜ਼, ਰੈੱਡ ਕਰਾਸ, ਫ਼ਸਟ ਏਡ, ਸੀ ਪੀ ਆਰ ਟੀਮਾਂ ਨੂੰ ਤਿਆਰ ਬਰ ਤਿਆਰ ਨਹੀਂ ਕੀਤਾ ਜਾਂਦਾ। ਪਟਿਆਲਾ ਦੇ ਸਮਾਜ ਸੁਧਾਰਕ ਅਤੇ ਬੁੱਧੀਜੀਵੀ ਸੀਨੀਅਰ ਸਿਟੀਜਨ ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ, ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਅਤੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਟ੍ਰੇਨਰ ਵਲੋਂ ਸਰਕਾਰਾਂ ਨੂੰ ਸਮੇਂ ਸਮੇਂ ਬੇਨਤੀ ਪੱਤਰ ਭੇਜਕੇ ਅਪੀਲਾਂ ਕੀਤੀਆਂ ਜਾਂਦੀਆਂ ਹਨ ਕਿ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਵਿਖੇ ਲਗਦੇ ਐਨ ਐਸ ਐਸ, ਐਨ ਸੀ ਸੀ, ਸਕਾਉਟ ਗਾਈਡਜ਼, ਰੈੱਡ ਕਰਾਸ, ਫ਼ਸਟ ਏਡ ਹੋਮ ਨਰਸਿੰਗ, ਨੈਹਰੂ ਯੁਵਕ ਸੇਵਾਵਾਂ ਦੇ ਕੈਂਪਾਂ ਦੌਰਾਨ ਵਿਦਿਆਰਥੀਆਂ, ਨੋਜਵਾਨਾਂ, ਅਧਿਆਪਕਾਂ ਅਤੇ ਨਾਗਰਿਕਾਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਪੀੜਤਾਂ ਨੂੰ ਰੈਸਕਿਯੂ, ਟਰਾਂਸਪੋਰਟ ਕਰਨ ਅਤੇ ਆਫ਼ਤ ਪ੍ਰਬੰਧਨ ਦੀ ਟ੍ਰੇਨਿੰਗ ਦੇਕੇ ਉਨ੍ਹਾਂ ਦੀਆਂ 10 ਪ੍ਰਕਾਰ ਦੀਆਂ ਟੀਮਾਂ ਤਿਆਰ ਕਰਨ ਲਈ ਲਗਾਤਾਰ ਟਰੇਨਿੰਗ ਅਤੇ ਅਭਿਆਸ ਕਰਵਾਏ ਜਾਣ । ਸਾਨੂੰ ਯਾਦ ਹੈ ਕਿ ਪਿਛਲੇ ਸਾਲ ਤੁਰਕੀ ਵਿਖੇ ਭਿਆਨਕ ਭੁਚਾਲ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਭਾਰਤ ਤੋਂ ਐਨ ਡੀ ਆਰ ਐਫ ਦੀਆਂ ਟੀਮਾਂ, ਪ੍ਰਧਾਨ ਮੰਤਰੀ ਜੀ ਨੇ ਤੁਰੰਤ ਭੇਜੀਆਂ ਜਿਨ੍ਹਾਂ ਨੇ 15 ਦਿਨ ਪੀੜਤਾਂ ਦੀ ਸਹਾਇਤਾ ਕਰਨ ਮਗਰੋਂ ਭਾਰਤ ਆਕੇ, ਪ੍ਰਧਾਨ ਮੰਤਰੀ ਜੀ ਨੂੰ ਧੰਨਵਾਦ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ 200 ਤੋਂ ਵੱਧ ਲਾਸ਼ਾਂ ਅਤੇ ਦੋ ਜਿਉਂਦੇ ਬੰਦਿਆਂ ਨੂੰ ਮਲਵਿਆ ਵਿਚੋਂ ਕਢਿਆ ਸੀ। ਕਿਉਂਕਿ ਇਮਾਰਤਾਂ ਡਿੱਗਣ, ਹੜਾਂ, ਸੁਨਾਮੀਆਂ, ਭੁਚਾਲ ਜਾਂ ਕਿਸੇ ਹੋਰ ਕੁਦਰਤੀ ਜਾਂ ਮਨੁੱਖੀ ਆਫ਼ਤ ਸਮੇਂ ਜੇਕਰ ਸਥਾਨਕ ਅਧਿਕਾਰੀਆਂ ਅਤੇ ਲੋਕਾਂ, ਵਿਸ਼ੇਸ਼ ਤੌਰ ਤੇ ਸਿਖਿਅਤ ਨੋਜਵਾਨ ਵਿਦਿਆਰਥੀਆਂ ਵਲੋਂ ਕੀਮਤੀ ਜਾਨਾਂ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਣ, ਤਾਂ ਵੱਧ ਜਾਨਾਂ ਬਚਾਈਆਂ ਜਾ ਸਕਦੀਆਂ ਹਨ, ਕਿਉਂਕਿ ਪੀੜਤਾਂ ਦੇ ਸਾਹ ਬੰਦ ਹੋਣ, ਦਿਲ ਦੀ ਧੜਕਣ ਰੁਕਣ, ਦਿਮਾਗ ਨੂੰ ਆਕਸੀਜਨ ਗੁਲੂਕੋਜ਼ ਦੀ ਸਪਲਾਈ ਬੰਦ ਹੋਣ, ਬਹੁਤ ਜ਼ਿਆਦਾ ਖ਼ੂਨ ਨਿਕਲਣ, ਬੇਹੋਸ਼ੀ ਦੌਰਾਨ ਪੀੜਤ ਦੀ ਗਲ਼ੇ ਜਾ ਸਾਹ ਨਾਲੀ ਵਿੱਚ ਖੂਨ ਉਲਟੀ ਝੰਗ ਆਦਿ ਜਾਣ ਕਾਰਨ ਇਨਸਾਨਾਂ ਦੀ ਕੁੱਝ ਮਿੰਟਾਂ ਵਿੱਚ ਮੌਤਾਂ ਹੋ ਜਾਂਦੀਆਂ ਹਨ । ਮਰਦੇ ਲੋਕਾਂ ਨੂੰ ਬਚਾਉਣ ਲਈ ਮੌਕੇ ਤੇ ਤੁਰੰਤ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ ਦੀ ਟਰੇਨਿੰਗ ਲੈ ਚੁੱਕੇ ਨੋਜਵਾਨਾਂ, ਨਾਗਰਿਕਾਂ, ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਤਸੀਲ ਪੱਧਰ ਤੇ ਅਧਿਕਾਰੀਆਂ, ਸਮਾਜ ਸੇਵੀ ਸੰਸਥਾਵਾਂ, ਸਿਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਐਨ ਐਸ ਐਸ ਵੰਲਟੀਅਰਾਂ ਐਨ ਸੀ ਸੀ ਕੈਡਿਟਸ ਨੂੰ ਸਾਲ ਵਿੱਚ ਤਿੰਨ ਚਾਰ ਵਾਰ, ਟਰੇਨਿੰਗ ਦੇਕੇ ਅਭਿਆਸ ਕਰਵਾਕੇ, ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਰੈਸਕਿਯੂ ਟੀਮਾਂ ਤਿਆਰ ਕੀਤੀਆਂ ਜਾਣ ਤਾਂ ਕਿਸੇ ਵੀ ਕੁਦਰਤੀ ਜਾਂ ਮਨੁੱਖੀ ਆਫ਼ਤ, ਜੰਗਾਂ ਮਹਾਂਮਾਰੀਆਂ ਘਰੇਲੂ ਘਟਨਾਵਾਂ ਆਵਾਜਾਈ ਹਾਦਸਿਆਂ ਲੜਾਈਆਂ ਦੌਰਾਨ ਵੱਧ ਤੋਂ ਵੱਧ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਅੱਜ 90 ਪ੍ਰਤੀਸ਼ਤ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ, ਪੁਲਿਸ ਫੈਕਟਰੀ ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੈਡਿਟਸ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਅੱਗਾਂ ਬੁਝਾਉਣ, ਰੈਸਕਿਯੂ ਟਰਾਂਸਪੋਰਟ ਕਰਨ ਦੀ ਟ੍ਰੇਨਿੰਗ ਨਹੀਂ ਹੁੰਦੀ ਅਤੇ ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਕਰੰਟ/ ਸ਼ਾਟ ਸਰਕੱਟ, ਹਾਦਸਿਆਂ, ਘਰੇਲੂ ਘਟਨਾਵਾਂ ਸਮੇਂ, ਲੋਕ ਪੁਲਿਸ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸਾਂ ਨੂੰ ਉਡੀਕਦੇ ਰਹਿ ਜਾਂਦੇ ਹਨ ਅਤੇ ਮਦਦ ਕਰਨ ਵਾਲੀਆਂ ਟੀਮਾਂ ਦੇ ਘਟਨਾ ਵਾਲੀਆਂ ਥਾਵਾਂ ਤੇ ਪਹੁੰਚਣ ਤੋਂ ਪਹਿਲਾਂ ਹੀ 75 ਪ੍ਰਤੀਸਤ ਜ਼ਿੰਦਗੀਆਂ ਅਤੇ ਪ੍ਰਾਪਰਟੀਆਂ ਤਬਾਹ ਚੁੱਕਦੇ ਹਨ। ਪਟਿਆਲਾ ਦੇ ਨਾਮੀਂ ਸਮਾਜ ਸੁਧਾਰਕ, ਰੈੱਡ ਕਰਾਸ ਦੇ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ, ਅਤੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਵਲੋਂ 1980 ਤੋਂ 2011 ਤੱਕ ਰੈੱਡ ਕਰਾਸ ਦੇ ਜ਼ਿਲ੍ਹਾ ਟਰੇਨਿੰਗ ਸੁਪਰਵਾਈਜ਼ਰ ਅਤੇ ਸੈਂਟ ਜੌਹਨ ਐਂਬੂਲੈਂਸ ਬਰੀਗੇਡ ਦੇ ਸਹਾਇਕ ਕਮਿਸ਼ਨਰ ਵਜੋਂ ਹਰ ਸਾਲ 15000 ਤੋਂ ਵੱਧ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ, ਪੁਲਿਸ ਫੈਕਟਰੀ ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੈਡਿਟਸ ਅਤੇ ਨੈਹਰੂ ਯੁਵਕ ਸੇਵਾਵਾਂ ਦੇ ਵੰਲਟੀਅਰਾਂ ਨੂੰ ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ ਅਤੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ ਦੀ ਟ੍ਰੇਨਿੰਗ ਦੇਣ ਲਈ ਤਸੀਲ, ਜ਼ਿਲਾ ਅਤੇ ਰਾਜ ਪੱਧਰੀ ਟ੍ਰੇਨਿੰਗ ਕੈਂਪ ਲਗਾਏ ਜਾਂਦੇ ਸਨ। ਹਰ ਸਾਲ ਜਿਲਾ ਪੱਧਰੀ ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ ਆਵਾਜਾਈ ਨਿਯਮਾਂ ਕਾਨੂੰਨਾਂ ਸਬੰਧੀ ਜੂਨੀਅਰ ਅਤੇ ਸੀਨੀਅਰ ਟੀਮਾਂ ਤਿਆਰ ਕਰਕੇ, ਸਕੂਲਾਂ ਕਾਲਜਾਂ, ਪੁਲਿਸ ਫੈਕਟਰੀ ਕਰਮਚਾਰੀਆਂ, ਐਨ ਸੀ ਸੀ ਕੈਡਿਟਸ, ਐਨ ਐਸ ਐਸ ਵੰਲਟੀਅਰਾਂ ਸਕਾਉਟ ਗਾਈਡਜ਼ ਦੇ ਮੁਕਾਬਲੇ ਕਰਵਾਏ ਜਾਂਦੇ ਸਨ ਜਿਸ ਹਿੱਤ 20 ਡਾਕਟਰਾਂ, ਨਰਸਿੰਗ ਟਿਯੂਟਰ, ਫਾਇਰ ਅਫ਼ਸਰ ਆਵਾਜਾਈ ਪੁਲਿਸ ਅਧਿਕਾਰੀ ਪ੍ਰੈਕਟਿਕਲ ਪ੍ਰਦਰਸ਼ਨ ਕਰਕੇ, ਪੇਪਰ ਲੈਂਦੇ ਸਨ। ਜੈਤੂ ਟੀਮਾਂ ਨੂੰ ਇਨਾਮ ਅਤੇ ਭਾਗ ਲੈਣ ਵਾਲਿਆਂ ਨੂੰ ਪ੍ਰਸ਼ੰਸਾ ਪੱਤਰ ਦੇਕੇ ਸਨਮਾਨਿਤ ਕੀਤਾ ਜਾਂਦਾ ਸੀ। ਜ਼ਿਲੇ ਦੇ ਡਿਪਟੀ ਕਮਿਸ਼ਨਰ ਜਾ ਅਡੀਸਨਲ ਡਿਪਟੀ ਕਮਿਸ਼ਨਰ, ਸਿਵਲ ਸਰਜਨ ਆਪ ਪਹੁੰਚਕੇ 400 ਤੋਂ ਵੱਧ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਸਨ ਅਤੇ ਉਨ੍ਹਾਂ ਨੂੰ ਕਸਮ ਚੁਕਾਈਂ ਜਾਂਦੀ ਸੀ ਕਿ ਕਿਸੇ ਵੀ ਆਫ਼ਤ,ਹਾਦਸੇ, ਘਟਨਾਵਾਂ ਸਮੇਂ ਉਹ ਪੀੜਤਾਂ ਦੀ ਸਹਾਇਤਾ ਕਰਨਗੇ ਅਤੇ ਮਦਦ ਕਰਨ ਵਾਲੇ ਪੀੜਤਾਂ ਦੇ ਮਦਦਗਾਰ ਦੋਸਤਾਂ ਨੂੰ ਗਣਤੰਤਰ ਜਾਂ ਸਵਤੰਤਰ ਦਿਵਸ਼ ਮੌਕੇ ਜਾ ਅੰਤਰਰਾਸ਼ਟਰੀ ਰੈੱਡ ਕਰਾਸ ਦਿਵਸ਼ ਮੌਕੇ ਸਨਮਾਨਿਤ ਕੀਤਾ ਜਾਂਦਾ ਸੀ। ਭਾਰਤ ਸਰਕਾਰ ਨੂੰ ਅਜਿਹੇ ਬਹਾਦਰ ਵਿਦਿਆਰਥੀਆਂ, ਅਧਿਆਪਕਾਂ ਅਤੇ ਨਾਗਰਿਕਾਂ ਦੇ ਨਾਮ ਸਿਫ਼ਾਰਸ਼ ਕਰਕੇ ਭੇਜੇ ਜਾਂਦੇ ਸਨ ਇਸੇ ਕਰਕੇ ਪਟਿਆਲਾ ਦੇ ਕੁਝ ਵਿਦਿਆਰਥੀਆਂ, ਅਧਿਆਪਕਾਂ ਅਤੇ ਨਾਗਰਿਕਾਂ ਨੂੰ ਰਾਸ਼ਟਰਪਤੀ ਵਲੋਂ ਜੀਵਨ ਰਖਿਆ ਮੈਡਲ ਅਤੇ ਬਹਾਦਰੀ ਸਨਮਾਨ ਵੀ ਮਿਲੇ ਹਨ ਅਤੇ ਛੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਵਿਦੇਸ਼ਾਂ ਵਿਖੇ ਜਾਣ ਲਈ ਚੁਣਿਆ ਗਿਆ ਸੀ। ਪਰ ਅਜ ਪੰਜਾਬ ਦੇ ਲੱਗਭਗ ਵੱਧ ਜ਼ਿਲਿਆਂ ਵਿਖੇ ਫ਼ਸਟ ਏਡ, ਸੀ ਪੀ ਆਰ, ਹੋਮ ਨਰਸਿੰਗ, ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਾਇਰ ਸੇਫਟੀ ਦੀ ਟ੍ਰੇਨਿੰਗ ਦੇਣ ਲਈ ਰੈੱਡ ਕਰਾਸ ਸੁਸਾਇਟੀ ਕੋਲ ਸ਼੍ਰੀ ਕਾਕਾ ਰਾਮ ਵਰਮਾ ਜੀ ਵਰਗੇ ਕੋਈ ਨਿਰਸਵਾਰਥ ਭਾਵਨਾ ਵਾਲਾ ਟ੍ਰੇਨਰ ਨਹੀਂ ਹੈ ਅਤੇ ਨਾ ਹੀ ਪੰਜਾਬ ਸਰਕਾਰ ਜਾਂ ਪੰਜਾਬ ਰੈੱਡ ਕਰਾਸ ਉਨ੍ਹਾਂ ਦੀਆਂ ਸੇਵਾਵਾਂ ਦੇ ਲਾਭ ਲੈਕੇ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ, ਪੁਲਿਸ ਫੈਕਟਰੀ ਕਰਮਚਾਰੀਆਂ ਨੂੰ ਟ੍ਰੇਨਿੰਗ ਦਿਲਵਾਉਣ ਹਿੱਤ ਯਤਨਸ਼ੀਲ ਹਨ ਜਦਕਿ ਸ਼੍ਰੀ ਕਾਕਾ ਰਾਮ ਵਰਮਾ ਪਟਿਆਲਾ ਵਿਖੇ ਰੈੱਡ ਕਰਾਸ ਸੁਸਾਇਟੀ ਤੋਂ ਸੇਵਾ ਮੁਕਤ ਹੋਕੇ, 2012 ਤੋਂ ਆਪਣੀ ਪੱਧਰ ਤੇ ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ, ਐਨ ਐਸ ਐਸ ਵੰਲਟੀਅਰਾਂ ਐਨ ਸੀ ਸੀ ਕੈਡਿਟਸ ਨੂੰ ਇਹ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ, ਫਸਟ ਏਡ ਸੀ ਪੀ ਆਰ, ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦੇਣ ਹਿੱਤ ਹਰ ਮਹੀਨੇ ਇਨ੍ਹਾਂ ਬਾਰੇ ਮੁਕਾਬਲੇ ਕਰਵਾ ਰਹੇ ਹਨ ਅਤੇ ਜਨਵਰੀ 2024 ਤੋਂ ਸ਼੍ਰੀ ਕਾਕਾ ਰਾਮ ਵਰਮਾ ਵੱਲੋਂ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਰਜਿਸਟਰਡ ਪਟਿਆਲਾ ਦੇ ਪ੍ਰਧਾਨ ਡਾਕਟਰ ਰਾਕੇਸ਼ ਵਰਮੀ ਅਤੇ ਸਕੱਤਰ ਸ੍ਰੀ ਹਰਪ੍ਰੀਤ ਸਿੰਘ ਸੰਧੂ ਦੀ ਅਗਵਾਈ ਹੇਠ ਕੀਮਤੀ ਜਾਨਾਂ ਬਚਾਉਣ ਵਾਲੇ ਫ਼ਰਿਸ਼ਤਿਆਂ ਨੂੰ ਹਰ ਮਹੀਨੇ ਸਨਮਾਨਿਤ ਕਰ ਰਹੇ ਹਨ ਅਤੇ ਹੁਣ ਤੱਕ 100 ਤੋਂ ਵੱਧ ਵਿਦਿਆਰਥੀਆਂ ਅਧਿਆਪਕਾਂ ਪੁਲਿਸ ਫੈਕਟਰੀ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਪੀੜਤਾਂ ਦੇ ਮਦਦਗਾਰ ਫਰਿਸਤੇ ਵਜੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।