ਅਦਾਕਾਰ ਵਿਜੇ ਤੇ ਰਸ਼ਮੀਕਾ ਵਿਆਹ ਦੇ ਬੰਧਨ ’ਚ ਬੱਝੇ

ਮੁੰਬਈ, 26 ਫਰਵਰੀ : ਦੱਖਣੀ ਭਾਰਤ ਦੀ ਮਸ਼ਹੂਰ ਅਦਾਕਾਰਾ ਰਸ਼ਮੀਕਾ ਮਨਦਾਨਾ ਅਤੇ ਅਦਾਕਾਰ ਵਿਜੇ ਦੇਵਰਕੋਡਾ ਲਈ ਅੱਜ ਦਾ ਦਿਨ ਬਹੁਤ ਖਾਸ ਬਣ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਉਦੈਪੁਰ ਵਿੱਚ ਵਿਆਹ ਦੇ ਬੰਧਨ ’ਚ ਬੱਝ ਗਏ ਹਨ।

ਜਾਣਕਾਰੀ ਦੇ ਅਨੁਸਾਰ ਦੋਵਾਂ ਦੀ ਵਿਆਹ ਦੀ ਪਹਿਲੀ ਰਸਮ ਤੇਲਗੂ ਰੀਤੀ-ਰਿਵਾਜਾਂ ਅਨੁਸਾਰ ਅਦਾ ਕੀਤੀ ਗਈ, ਜਦਕਿ ਸ਼ਾਮ ਨੂੰ ਕੋਡਾਵਾ ਪਰੰਪਰਾਵਾਂ ਅਨੁਸਾਰ ਵਿਆਹ ਸਮਾਰੋਹ ਹੋਇਆ। ਇਹ ਰਸਮਾਂ ਰਸ਼ਮੀਕਾ ਦੇ ਪਰਿਵਾਰਕ ਰਿਵਾਜਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀਆਂ ਗਈਆਂ।
ਵਿਆਹ ਸਮਾਰੋਹ ਵਿੱਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਦੋਸਤ ਮੌਜੂਦ ਸਨ। ਪ੍ਰਸ਼ੰਸਕ ਹੁਣ ਨਵੇਂ ਜੋੜੇ ਦੀਆਂ ਅਧਿਕਾਰਕ ਤਸਵੀਰਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

Scroll to Top