ਅਕਾਲੀ ਆਗੂ ਵਲਟੋਹਾ ਨੇ ਤਨਖਾਹੀਆ ਵਜੋ ਹਰਿਮੰਦਰ ਸਾਹਿਬ ’ਚ ਕੀਤੀ ਸੇਵਾ

ਅੰਮ੍ਰਿਤਸਰ, 11 ਦਸੰਬਰ : ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਤਨਖਾਹ ਨੂੰ ਪੂਰਾ ਕਰਨ ਲਈ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਸਿੱਖ ਪ੍ਰਚਾਰਕ ਹਰਿੰਦਰ ਸਿੰਘ ਨੇ ਬੀਤੇ ਦਿਨੀ ਹਰਿਮੰਦਰ ਸਾਹਿਬ ਵਿਖੇ ਸੰਗਤ ਦੀ ਸੇਵਾ ਸ਼ੁਰੂ ਕਰ ਦਿੱਤੀ।

ਇਸ ਮੋਕੇ ਵਲਟੋਹਾ ਨੇ ਕਿਹਾ ਕਿ ਸਿੱਖੀ ਸਿਧਾਂਤ ਅਨੁਸਾਰ ਗੁਰੂ ਘਰ ਵਿੱਚ ਗਲਤੀ ਹੋਣ ’ਤੇ ਮਾਨਸਿਕ ਸ਼ੁੱਧੀ ਲਈ ਸੇਵਾ ਅਤੇ ਨਾਮ ਸਿਮਰਨ ਦਾ ਰਾਹ ਦੱਸਿਆ ਗਿਆ ਹੈ, ਅਤੇ ਉਹ ਇਸੇ ਸਿੱਧਾਂਤ ਤਹਿਤ ਆਪਣੀ ਸੇਵਾ ਕਰ ਰਹੇ ਹਨ।

ਦਸ ਦਈਏ ਕਿ ਦੋਵੇਂ ਵੱਲੋਂ ਗੁਰਦੁਆਰੇ ਦੇ ਵੱਖ-ਵੱਖ ਸੇਵਾ ਸੈਕਟਰਾਂ ਵਿੱਚ ਨਿਮਰਤਾ ਨਾਲ ਸੇਵਾ ਨਿਭਾਈ ਜਾ ਰਹੀ ਹੈ।
ਵਲਟੋਹਾ ਨੇ ਕਰੀਬ ਇੱਕ ਘੰਟਾ ਸੰਗਤਾਂ ਦੇ ਜੁੱਤੇ ਝਾੜਨ ਦੀ ਸੇਵਾ ਕੀਤੀ, ਜਿਸ ਤੋਂ ਬਾਅਦ ਉਹ ਲੰਗਰ ਘਰ ਵਿੱਚ ਜੂਠੇ ਭਾਂਡੇ ਧੋਣ ਦੀ ਸੇਵਾ ਵਿੱਚ ਸ਼ਾਮਲ ਹੋਏ। ਸੇਵਾ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਬੂਲ ਕੀਤਾ ਕਿ ਉਨ੍ਹਾਂ ਤੋਂ ਗਲਤੀ ਹੋਈ ਸੀ ਅਤੇ ਉਹ ਇਸ ਲਈ ਖਿਮਾ ਯਾਚਕ ਹਨ।

Scroll to Top