ਜਦੋਂ ਕੋਈ ਕਰਮਚਾਰਨ ਜਣੇਪਾ ਛੁੱਟੀ `ਤੇ ਹੁੰਦੀ ਹੈ ਤਾਂ ਇਸ ਮਿਆਦ ਨੂੰ ਘਟਾ ਕੇ ਉਸਦੀ ਸੇਵਾ ਖਤਮ ਨਹੀਂ ਕੀਤੀਆਂ ਜਾ ਸਕਦੀਆਂ : ਹਾਈਕੋਰਟ

ਜਦੋਂ ਕੋਈ ਕਰਮਚਾਰਨ ਜਣੇਪਾ ਛੁੱਟੀ `ਤੇ ਹੁੰਦੀ ਹੈ ਤਾਂ ਇਸ ਮਿਆਦ ਨੂੰ ਘਟਾ ਕੇ ਉਸਦੀ ਸੇਵਾ ਖਤਮ ਨਹੀਂ ਕੀਤੀਆਂ ਜਾ ਸਕਦੀਆਂ : ਹਾਈਕੋਰਟ
ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਕਿਹਾ ਹੈ ਕਿ ਜਣੇਪਾ ਛੁੱਟੀ ਦੌਰਾਨ ਕਿਸੇ ਵੀ ਕਰਮਚਾਰੀ ਦੀ ਸੇਵਾ ਖਤਮ ਨਹੀਂ ਕੀਤੀ ਜਾ ਸਕਦੀ। ਜਸਟਿਸ ਹਰਸਿਮਰਨ ਸਿੰਘ ਸੇਠੀ ਨੇ ਕਿਹਾ ਕਿ ਜਦੋਂ ਕੋਈ ਕਰਮਚਾਰਨ ਜਣੇਪਾ ਛੁੱਟੀ `ਤੇ ਹੁੰਦੀ ਹੈ ਤਾਂ ਇਸ ਮਿਆਦ ਨੂੰ ਘਟਾ ਕੇ ਉਸਦੀ ਸੇਵਾ ਖਤਮ ਨਹੀਂ ਕੀਤੀਆਂ ਜਾ ਸਕਦੀਆਂ। ਜਸਟਿਸ ਸੇਠੀ ਨੇ ਕਿਹਾ ਕਿ ਕਰਮਚਾਰੀ ਦੀਆਂ ਸੇਵਾਵਾਂ ਖਤਮ ਕਰਨ ਦਾ ਫੈਸਲਾ ਛੁੱਟੀ ਖਤਮ ਹੋਣ ਤੋਂ ਬਾਅਦ ਹੀ ਲਿਆ ਜਾ ਸਕਦਾ ਹੈ । ਨਤੀਜੇ ਵਜੋਂ ਕਰਮਚਾਰੀ ਨੂੰ ਉਸਦੀ ਪ੍ਰਵਾਨਤ ਜਣੇਪਾ ਛੁੱਟੀ ਦੀ ਪੂਰੀ ਮਿਆਦ ਲਈ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ ਅਤੇ ਉਸਦੀ ਸੇਵਾ ਦੀ ਸਮਾਪਤੀ ਦਾ ਹੁਕਮ ਛੁੱਟੀ ਖਤਮ ਹੋਣ ਤੋਂ ਬਾਅਦ ਪ੍ਰਭਾਵੀ ਮੰਨਿਆ ਜਾਵੇਗਾ । ਹਾਈ ਕੋਰਟ ਵੱਖ-ਵੱਖ ਪਟੀਸ਼ਨਾਂ `ਤੇ ਸੁਣਵਾਈ ਕਰ ਰਿਹਾ ਸੀ ਜਿਸ ਵਿੱਚ ਪਟੀਸ਼ਨਕਰਤਾਵਾਂ ਨੇ ਸੇਵਾ ਨਿਯਮਤ ਕਰਨ ਦੇ ਲਾਭ ਦੀ ਮੰਗ ਕੀਤੀ ਸੀ ।

Leave a Comment

Your email address will not be published. Required fields are marked *

Scroll to Top