ਸੰਵਿਧਾਨਿਕ ਹੱਕਾਂ ਦੀ ਰਾਖੀ ਲਈ ਕਰਾਂਗੇ ਤਿੱਖਾ ਸੰਘਰਸ਼ : ਬਲਜੀਤ ਸਲਾਣਾ

ਸੰਵਿਧਾਨਿਕ ਹੱਕਾਂ ਦੀ ਰਾਖੀ ਲਈ ਕਰਾਂਗੇ ਤਿੱਖਾ ਸੰਘਰਸ਼ :ਬਲਜੀਤ ਸਲਾਣਾ
ਪਟਿਆਲਾ : ਐੱਸ. ਸੀ. ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਅਗਵਾਈ ਵਿੱਚ, ਸੂਬਾ ਸੀਨੀਅਰ ਮੀਤ ਪ੍ਰਧਾਨਤੇ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ ਤੇ ਲੁਧਿਆਣਾ ਇਕਾਈ ਦੀ ਸਮੁੱਚੀ ਟੀਮ ਦੇ ਪ੍ਰਬੰਧ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਕਨਵੈਨਸ਼ਨ ਸਫਲਤਾ ਪੂਰਵਕ ਕਰਵਾਈ ਗਈ l ਕਨਵੈਨਸ਼ਨ ਵਿੱਚ ਬਲਜੀਤ ਸਿੰਘ ਸਲਾਣਾ ਸੂਬਾ ਪ੍ਰਧਾਨ ਵਲੋਂ ਸਮੁੱਚੇ ਕਾਡਰ ਨੂੰ ਹਰ ਤਰ੍ਹਾਂ ਦੇ ਅਨਿਆਂ ਖ਼ਿਲਾਫ਼ ਨਿਡਰਤਾ ਨਾਲ ਡਟਣ ਦਾ ਸੁਨੇਹਾ ਦਿੱਤਾ। ਉਨ੍ਹਾਂ ਆਪਣੇ ਸੰਘਰਸ਼ਮਈ ਜੀਵਨ ਦੇ ਕਈ ਬਿਰਤਾਂਤ ਸਾਂਝੇ ਕੀਤੇ ਅਤੇ ਦੱਸਿਆ ਕਿ ਬੇਖੌਫ ਅਤੇ ਇਮਾਨਦਾਰ ਸੋਚ ਦੇ ਧਾਰਨੀ ਹੋ ਕੇ ਚੱਲਣ ਨਾਲ ਰਸਤੇ ਖੁਦ ਬ ਖੁਦ ਬਣਦੇ ਗਏ ।
ਜ਼ਿਕਰਯੋਗ ਹੈ ਕਿ ਐੱਸ ਸੀ ਬੀ ਸੀ ਅਧਿਆਪਕ ਯੂਨੀਅਨ ਪੰਜਾਬ ਵਲੋਂ 24 ਦਸੰਬਰ 2024 ਨੂੰ ਰਾਣਾ ਦਲਜੀਤ ਸਿੰਘ ਹਾਲ, ਪੰਜਾਬੀ ਭਵਨ ਕਨਵੈਨਸ਼ਨ ਕਰਵਾਈ ਗਈ ਕਨਵੈਨਸ਼ਨ ਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਤੇ ਹੋਰ ਮੁਲਾਜ਼ਮ ਸ਼ਾਮਲ ਹੋਏ। ਇਸ ਕਨਵੈਨਸ਼ਨ ਚ ਕ੍ਰਿਸ਼ਨ ਸਿੰਘ ਦੁੱਗਾਂ ਕਾਰਜਕਾਰੀ ਸੂਬਾ ਪ੍ਰਧਾਨ ਨੇ ਵਕਤਾ ਵਜੋਂ 1978 ਦੇ ਸੇਵਾ ਨਿਯਮਾਂ ਤੇ ਜੰਜੂਆ ਜੱਜਮੈਂਟ ਉੱਤੇ ਵਿਸਥਾਰ ਨਾਲ ਚਰਚਾ ਕੀਤੀ, ਅਤੇ ਦੱਸਿਆ ਕਿ ਕਿਵੇਂ ਇਸ ਫੈਂਸਲੇ ਨੂੰ ਗ਼ਲਤ ਢੰਗ ਨਾਲ ਵਰਤ ਕਿ ਰਾਖਵੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸੀਨੀਆਰਤਾ ਸੂਚੀ ਚ ਪਿੱਛੇ ਧੱਕ ਕੇ ਤਰੱਕੀਆਂ ਤੋਂ ਦੂਰ ਕੀਤਾ ਜਾ ਰਿਹਾ ਹੈ ਅਤੇ ਪਰਵਿੰਦਰ ਭਾਰਤੀ ਸੂਬਾ ਮੀਤ ਪ੍ਰਧਾਨ ਨੇ ਰੋਸਟਰ ਨੁਕਤੇ ਤੇ ਰਾਖਵਾਂਕਰਨ ਨੂੰ ਦਲੀਲਾਂ ਅਤੇ ਸਬੂਤਾਂ ਪੂਰਵਕ ਸ੍ਰੋਤਿਆਂ ਅੱਗੇ ਰੱਖਿਆ। ਉਹਨਾਂ ਵੱਲੋਂ ਸਾਰੇ ਅੰਕੜੇ ਤਿਆਰ ਕੀਤੀ ਗਈ ਪੀ. ਪੀ. ਟੀ. ਰਹੀ, ਸਕਰੀਨ ਦੀ ਵਰਤੋਂ ਕਰਦੇ ਹੋਏ ਰੱਖੇ ਅਤੇ ਸਾਬਿਤ ਕੀਤਾ ਕਿ ਪੰਜਾਬ ਅੰਦਰ ਮਜੂਦਾ ਸਮੇਂ ਰਾਖਵਾਂਕਰਨ ਦੀ ਲੁੱਟ ਜ਼ੋਰਾਂ ਤੇ ਚੱਲ ਰਹੀ ਹੈ lਲਛਮਣ ਸਿੰਘ ਨਬੀਪੁਰ ਸੂਬਾ ਜਨਰਲ ਸਕੱਤਰ ਨੇ ਨਵੀਂ ਸਿੱਖਿਆ ਨੀਤੀ 2020 ਦੇ ਸਮਾਜ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਗੱਲ ਕੀਤੀ ਉਹਨਾਂ ਇਸ ਸਿੱਖਿਆ ਨੀਤੀ ਰਾਹੀਂ ਸਿੱਖਿਆ ਦਾ ਭਗਵਾਂਕਰਨ ਕਰਨ ਵਾਲੀ ਤੇ ਕਾਰਪੋਰੇਟ ਘਰਾਣਿਆ ਪੱਖੀ ਦੱਸਦੇ ਹੋਏ, ਸਿੱਖਿਆ ਦੇ ਵਪਾਰੀਕਰਨ ਵਾਲਾ ਕਦਮ ਦੱਸਿਆ ,ਜਿਸ ਨਾਲ ਕਲੱਸਟਰ ਸਕੂਲ ਪ੍ਰਣਾਲੀ ਤਹਿਤ ਸਰਕਾਰੀ ਸਕੂਲਾਂ ਨੂੰ ਖ਼ਤਮ ਕਰਨ ਤੇ ਨਿੱਜੀ ਵਿਦਿਅਕ ਅਦਾਰਿਆਂ ਤੇ ਸੰਸਥਾਵਾਂ ਨੂੰ ਸਿੱਖਿਆ ਦੇ ਵਪਾਰੀਕਰਨ ਦੀ ਖੁੱਲ ਦਿੰਦੀ ਹੈ।ਕਨਵੈਨਸ਼ਨ ਦੇ ਆਖਰੀ ਪਹਿਰ ਨੂੰ ਬਲਜੀਤ ਸਿੰਘ ਸਲਾਣਾ ਨੇ ਪੁਰਾਣੀ ਪੈਨਸ਼ਨ ਅਤੇ ਜਥੇਬੰਦੀ ਦੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਤੇ ਜ਼ੋਸ਼ੀਲੇ ਅੰਦਾਜ਼ ਵਿੱਚ ਗੱਲ ਰੱਖਦਿਆਂ ਮਾਹੌਲ ਨੂੰ ਜੋਸ਼ੀਲਾ ਬਣਾ ਦਿੱਤਾ। ਅੰਤ ਵਿੱਚ ਸਮੁੱਚੇ ਆਗੂਆਂ ਨੇ ਐਲਾਨ ਕੀਤਾ ਕਿ ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਕਰਨ ਦੇ ਮਨਸੂਬੇ ਕਿਸੇ ਵੀ ਹਾਲਤ ਵਿੱਚ ਸਿਰੇ ਨਹੀਂ ਚੜ੍ਹਨ ਦਿੱਤੇ ਜਾਣਗੇ ਅਤੇ ਸਮਾਜ ਦੇ ਸੰਵਿਧਾਨਿਕ ਹੱਕਾਂ ਦੀ ਲੁੱਟ ਕਰਨ ਵਾਲੇ ਅਧਿਆਕਰੀਆਂ ਖ਼ਿਲਾਫ਼ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ l ਇਸ ਦੇ ਨਾਲ ਹੀ,ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਅੰਬੇਡਕਰ ਪ੍ਰਤੀ ਕੀਤੀ ਅਪਮਾਨ ਯੋਗ ਟਿੱਪਣੀ ਤੇ ਨਿੰਦਾ ਪ੍ਰਸਤਾਵ ਪਾਸ ਕੀਤਾ ਅਤੇ ਹਰੇਕ ਜਿਲ੍ਹੇ ਵਿੱਚ ਇਸ ਟਿੱਪਣੀ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕਰਨ ਦਾ ਫੈਂਸਲਾ ਕੀਤਾ l ਸਟੇਜ ਸਕੱਤਰ ਦੀ ਭੂਮਿਕਾ ਵਿਆਸ ਲਾਲ ਅਤੇ ਦਰਸ਼ਨ ਸਿੰਘ ਡਾਂਗੋ ਵਲੋਂ ਬਾਖੂਬੀ ਨਿਭਾਈ ਗਈ lਕਨਵੈਨਸ਼ਨ ਦੇ ਉਸਾਰੂ ਪ੍ਰਭਾਵ ਲੈ ਜਾ ਰਹੇ ਅਧਿਆਪਕ ਕਹਿ ਰਹੇ ਸਨ ਕਿ ਅਜਿਹੇ ਪ੍ਰੋਗਰਾਮ ਤਾਂ ਮਹੀਨੇ ਕੁ ਬਾਅਦ ਕਰਾ ਲੈਣੇ ਚਾਹੀਦੇ ਹਨ। ਸਮੂਹ ਜ਼ਿਲ੍ਹਿਆਂ ਵਲੋਂ ਲੁਧਿਆਣਾ ਜ਼ਿਲੇ ਦੀ ਮੇਜ਼ਬਾਨੀ ਦੀ ਤਾਰੀਫ਼ ਕੀਤੀ। ਇਸ ਕਨਵੈਨਸ਼ਨ ਵਿੱਚ, ਹਰਬੰਸ ਲਾਲ ਪਰਜੀਆਂ ਜਲੰਧਰ,ਬੇਅੰਤ ਸਿੰਘ ਭਾਂਬਰੀ, ਸਾਹਿਬ ਗੁਰਜੇਪਾਲ ਸਿੰਘ ਲੁਧਿਆਣਾ ਗੁਰਸੇਵਕ ਸਿੰਘ ਕਲੇਰ ਸੰਗਰੂਰ ਹਰਵਿੰਦਰ ਸਿੰਘ ਮਾਰਸ਼ਲ ਮੋਗਾ,ਸੁਪਿੰਦਰ ਸਿੰਘ ਫਤਹਿਗੜ੍ਹ ਕੁਲਵਿੰਦਰ ਸਿੰਘ ਬਿੱਟੂ ਲੈਕਚਰਾਰ ਗੁਰਮੀਤ ਸਿੰਘ ਫਰੀਦਕੋਟ , ਹਰਦੀਪ ਸਿੰਘ ਤੂਰ ਫਿਰੋਜ਼ਪੁਰ,ਰਾਮ ਕ੍ਰਿਸ਼ਨ ਭੱਲੀਚਿੱਕੀ ਨਵਾਂਸ਼ਹਿਰ ,ਹਰਜਿੰਦਰ ਸਿੰਘ ਪੁਰਾਨੇ ਵਾਲਾ, ਵੀਰ ਸਿੰਘ, ਕੁਲਵਿੰਦਰ ਸਿੰਘ, ਰੂਪਨਗਰ,ਅਜੇ ਕੁਮਾਰ, ਹਰਬੰਸ ਲਾਲ ਜਲੰਧਰ,ਸੁਖਵੀਰ ਸਿੰਘ ਛਾਪਾ ਬਰਨਾਲਾ , ਜਸਵੀਰ ਸਿੰਘ ਬੀਹਲਾ,ਗੁਰਟੇਕ ਸਿੰਘ, ਤਰਸੇਮ, ਸਿੰਘ, ਵਿਜੇ ਕੁਮਾਰ ਮਾਨਸਾ,ਸ਼ਾਮ ਸੁੰਦਰ,ਪਰਸਨ ਸਿੰਘ ਬਠਿੰਡਾ , ਅਮਰਿੰਦਰ ਪਾਲ , ਹਰਪਾਲ ਸਿੰਘ ਮੁਕਤਸਰ , ਕਰਮਜੀਤ,ਦੀਪਕ ਕੁਮਾਰ ਵਿਜੇ ਕੁਮਾਰ ਪਠਾਨਕੋਟ ,ਹਰਪਾਲ ਸਿੰਘ ਹੁਸ਼ਿਆਰਪੁਰ ਆਦਿ ਸਾਥੀ ਹਾਜ਼ਰ ਹੋਏ।

Leave a Comment

Your email address will not be published. Required fields are marked *

Scroll to Top