ਗੁਰਦੁਆਰਾ ਮੰਜੀ ਸਾਹਿਬ ਸ਼ਮਸ਼ਪੁਰ ਵਿਚ ਨਵੇ ਲੰਗਰ ਹਾਲ ਦੇ ਕਾਰਜ ਦੀ ਹੋਈ ਸ਼ੁਰੂਆਤ

ਗੁਰਦੁਆਰਾ ਮੰਜੀ ਸਾਹਿਬ ਸ਼ਮਸ਼ਪੁਰ ਵਿਚ ਨਵੇ ਲੰਗਰ ਹਾਲ ਦੇ ਕਾਰਜ ਦੀ ਹੋਈ ਸ਼ੁਰੂਆਤ
– ਗੁਰੂ ਅਮਰਦਾਸ ਜੀ ਦੀ ਯਾਦ ਵਿਚ ਬਣਿਆ ਇਤਿਹਾਸਕ ਗੁਰਦੁਆਰਾ ਹੈ ਮੰਜੀ ਸਾਹਿਬ
– ਹਜਾਰਾਂ ਸੰਗਤਾਂ ਪਹੁੰਚਦੀਆਂ ਹਨ ਨਤਮਸਤਕ ਹੋਣ
– ਬਹੁਤ ਜਲਦੀ ਲੰਗਰ ਹਾਲ ਤਿਆਰ ਕਰਕੇ ਸੰਗਤ ਦੀ ਸੇਵਾ ਦੇ ਲਈ ਪ੍ਰਯੋਗ ਵਿਚ ਲਿਆਂਦਾ ਜਾਵੇਗਾ : ਬਲਿਹਾਰ ਸਮਸ਼ਪੁਰ
ਪਟਿਆਲਾ : ਗੁਰਦੁਆਰਾ ਮੰਜੀ ਸਾਹਿਬ ਸ਼ਮਸ਼ਪੁਰ ਵਿਚ ਅੱਜ ਨਵੇ ਲੰਗਰ ਹਾਲ ਦੇ ਕਾਰਜ ਦੀ ਸ਼ੁਰੂਆਤ ਕੋਆਪ੍ਰੇਟਿਵ ਬੈਂਕ ਪੰਜਾਬ ਦੇ ਡਾਇਰੈਕਟਰ ਅਤੇ ਉਘੇ ਸਮਾਜ ਸੇਵੀ ਤੇ ਸੇਵਾਦਾਰ ਬਲਿਹਾਰ ਸਿੰਘ ਸਮਸ਼ਪੁਰ ਅਤੇ ਹੋਰ ਨਾਮਵਰ ਸੰਗਤਾਂ ਵਲੋ ਕਰਵਾਈ ਗਈ । ਇਸ ਮੋਕੇ ਬਲਿਹਾਰ ਸਿੰਘ ਸਮਸਪੁਰ ਨੇ ਆਖਿਆ ਕਿ ਅੱਜ ਲੰਗਰ ਹਾਲ ਦੇ ਕਾਰਜ ਦੀ ਸ਼ੁਰੂਆਤ ਸੰਗਤਾਂ ਦੇ ਸਹਿਯੋਗ ਨਾਲ ਹੋਈ ਹੈ, ਜਿਸ ਲਈ ਉਹ ਸਭ ਦਾ ਧੰਨਵਾਦ ਕਰਦੇ ਹਨ । ਉਨ੍ਹਾ ਕਿਹਾ ਕਿ ਗੁਰੂ ਅਮਰਦਾਸ ਜੀ ਦੀ ਯਾਦ ਵਿਚ ਬਣਿਆ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਹੈ, ਜਿਥੇ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਪੁੱਜਦੀਆਂ ਹਨ । ਉਨ੍ਹਾਂ ਕਿਹਾ ਕਿ ਬਹੁਤ ਜਲਦੀ ਹੀ ਲੰਗਰ ਹਾਲ ਤਿਆਰ ਕਰਕੇ ਸੰਗਤਾਂ ਦੀ ਸੇਵਾ ਦੇ ਲਈ ਪ੍ਰਯੋਗ ਵਿਚ ਲਿਆਂਦਾ ਜਾਵੇਗਾ ਤਾਂ ਜੋ ਲੋਕਾਂ ਨੂੰ ਸੁਵਿਧਾ ਹੋ ਸਕੇ । ਉਨ੍ਹਾ ਕਿਹਾ ਉਹ ਹਰ ਸਮੇਂ ਸੰਗਤਾਂ ਦੀ ਸੇਵਾ ਵਿਚ ਹਾਜਰ ਹਨ । ਇਸ ਮੌਕੇ ਉਨ੍ਹਾ ਨਾਲ ਜਗਤਾਰ ਸਿੰਘ, ਜੋਗਿੰਦਰ ਸਿੰਘ, ਕਸਮੀਰ ਸਿੰਘ, ਬਚਿਤਰ ਸਿੰਘ, ਕੁਲਦੀਪ ਸਿੰਘ, ਜਸਵੰਤ ਸਿੰਘ ਬੁੱਢਣਪੁਰ, ਲਖਵਿੰਦਰ ਸਿੰਘ ਜਲਾਲਪੁਰ, ਹਰਪਵਨ ਮਲ, ਗੁਰਪਾਲ ਮਲ ਅਤੇ ਹੋਰ ਇਲਾਕੇ ਦੀ ਬਹੁਤ ਸਾਰੀ ਸੰਗਤਾਂ ਮੌਜੂਦ ਸਨ ।

Leave a Comment

Your email address will not be published. Required fields are marked *

Scroll to Top