ਵਿਜੀਲੈਂਸ ਕਰੇਗੀ ਕਾਂਸਟੇਬਲ ਅਮਨਦੀਪ ਕੌਰ ਤੋਂ ਪੁੱਛਗਿੱਛ

ਜਲੰਧਰ, 26 ਮਈ 2025 : Vigilance will question Constable Amandeep Kaur : ਪੰਜਾਬ ਪੁਲਸ ਦੀ ਕਾਂਸਟੇਬਲ ਅਮਨਦੀਪ ਕੌਰ ਕੋਲੋਂ ਪੰਜਾਬ ਦਾ ਵਿਜੀਲੈਂਸ (Vigilance) ਵਿਭਾਗ ਛੇਤੀ ਹੀ ਪੁੱਛਗਿੱਛ ਕਰਨ ਦੇ ਰੌਅ ਵਿਚ ਹੈ । ਦੱਸਣਯੋਗ ਹੈ ਕਿ ਅਮਨਦੀਪ ਕੌਰ ਕੁੱਝ ਸਮਾਂ ਪਹਿਲਾਂ ਹੀ ਚਿੱਟੇ ਸਮੇਤ ਫੜੀ ਗਈ ਸੀ ਤੇ ਇਸਦੇ ਚਲਦਿਆਂ ਉਸਨੂੰ ਬਰਖਾਸਤ ਵੀ ਕੀਤਾ ਗਿਆ ਸੀ ।

ਬਠਿੰਡਾ ਵਿਜੀਲੈਂਸ ਟੀਮ ਕਿਥੇ ਪੁੱਛਗਿੱਛ ਕਰੇਗੀ

ਅਮਨਦੀਪ ਕੌਰ ਜੋ ਕਿ ਹਾਲ ਦੀ ਘੜੀ ਜ਼ਮਾਨਤ ਤੇ ਬਾਹਰ ਹੈ ਤੇ ਅਮਨਦੀਪ ਕੌਰ ਜਿਸਦਾ ਡੋਪ ਟੈਸਟ ਵੀ ਕੀਤਾ ਗਿਆ ਸੀ ਦੀ ਰਿਪੋਰਟ ਬੇਸ਼ਕ ਨੈਗੇਟਿਵ ਆਈ ਸੀ ਕੋਲੋਂ ਬਠਿੰਡਾ ਵਿਜੀਲੈਂਸ ਟੀਮ ਕਿਥੇ ਪੁੱਛਗਿੱਛ ਕਰੇਗੀ ਸਬੰਧੀ ਕੁੱਝ ਸਮੇਂ ਬਾਅਦ ਹੀ ਪਤਾ ਚੱਲ ਸਕੇਗਾ ਤੇ ਇਹ ਵੀ ਪਤਾ ਚੱਲ ਸਕੇਗਾ ਕਿ ਅਮਨਦੀਪ ਕੌਰ ਕੋਲੋਂ ਕੀ ਕੀ ਪੁੱਛਿਆ ਗਿਆ ਤੇ ਜੋ ਪੁੱਛਿਆ ਗਿਆ ਦਾ ਉਸਨੇ ਕੀ ਕੀ ਜਵਾਬ ਦਿੱਤਾ ।

ਜਿਕਰਯੋਗ ਹੈ ਕਿ ਪੰਜਾਬ ਪੁਲਸ ਦੀ ਬਰਖਾਸਤ ਕਾਂਸਟੇਬਲ ਸੋਸ਼ਲ ਮੀਡੀਆ ਤੇ ਵੀ ਬਹੁਤ ਪਾਪੁਲਰ ਹੈ ਤੇ ਇਹ ਸੋਸ਼ਲ ਮੀਡੀਆ ਕੁਈਨ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ । ਅਮਨਦੀਪ ਕੌਰ ਨੇ ਆਪਣੀ ਫੜੋ ਫੜੀ ਦੌਰਾਨ ਬਹੁਤ ਸਾਰੇ ਵੱਡੇ ਵੱਡੇ ਖੁਲਾਸੇ ਵੀ ਕੀਤੇ ਸਨ, ਜਿਨ੍ਹਾਂ ਪਿੱਛੇ ਅਸਲ ਸੱਚਾਈ ਕੀ ਹੈ ਜਾਂ ਕੀ ਨਹੀਂ ਸਬੰਧੀ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ।

Read More : ਵਿਜੀਲੈਂਸ ਬਿਊਰੋ ਵੱਲੋਂ ਪੰਚਾਇਤ ਸਕੱਤਰ ਤੇ ਸਰਪੰਚ ਦਾ ਪਤੀ 5,000 ਰੁਪਏ ਦੀ ਰਿਸ਼ਵਤ ਲੈਂਦੇ ਕਾਬੂ

Leave a Comment

Your email address will not be published. Required fields are marked *

Scroll to Top