ਪਟਿਆਲਾ, 10 ਜੂਨ 2025 : VC visits hostels, reviews and orders improvements : ਪੰਜਾਬੀ ਯੂਨੀਵਰਸਿਟੀ (Punjabi University) ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਹੋਸਟਲਾਂ ਦੀ ਸਾਫ਼ ਸਫ਼ਾਈ (Cleaning of hostels) ਅਤੇ ਸਹੂਲਤਾਂ ਪੱਖੋਂ ਸਥਿਤੀ ਬਾਰੇ ਜਾਇਜ਼ਾ ਲੈਣ ਹਿਤ ਦੌਰਾ ਸ਼ੁਰੂ ਕੀਤਾ ਗਿਆ ਹੈ । ਇਸ ਦੌਰੇ ਦੇ ਪਹਿਲੇ ਦਿਨ ਉਹ ਕੈਂਪਸ ਦੇ ਤਿੰਨ ਹੋਸਟਲਾਂ ਵਿੱਚ ਪਹੁੰਚੇ । ਉਹ ਮਾਈ ਭਾਗੋ ਹੋਸਟਲ, ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਅਤੇ ਡਾ. ਭੀਮ ਰਾਓ ਅੰਬੇਡਕਰ ਹੋਸਟਲ ਦੀਆਂ ਵੱਖ-ਵੱਖ ਥਾਵਾਂ ਉੱਤੇ ਗਏ ਅਤੇ ਵੱਖ-ਵੱਖ ਸੁਵਿਧਾਵਾਂ ਦੀ ਜਾਂਚ ਕੀਤੀ ।
ਹੋਸਟਲਾਂ ਦੇ ਕਮਰਿਆਂ, ਵਾਸ਼ਰੂਮਜ਼ ਤੇ ਪਖਾਨਿਆਂ ਦੀ ਜਾਂਚ ਕੀਤੀ
ਉਨ੍ਹਾਂ ਹੋਸਟਲਾਂ ਦੇ ਕਮਰਿਆਂ, ਵਾਸ਼ਰੂਮਜ਼ ਤੇ ਪਖਾਨਿਆਂ ਦੀ ਜਾਂਚ ਕੀਤੀ ਅਤੇ ਇਨ੍ਹਾਂ ਦੇ ਸੁਧਾਰ ਹਿਤ ਲੋੜੀਂਦੇ ਕਾਰਜ ਤੁਰੰਤ ਸ਼ੁਰੂ ਕਰਨ ਬਾਰੇ ਇੰਜਨੀਅਰਿੰਗ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ । ਇਸ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਅਤੇ ਹੋਰ ਅਧਿਕਾਰੀ ਵੀ ਉਨ੍ਹਾਂ ਦੇ ਨਾਲ਼ ਰਹੇ ।