ਅਮਰੀਕਾ ਵਿਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਲੈ ਕੇ ਅਮਰੀਕੀ ਜਹਾਜ਼ ਅੱਜ ਰਾਤ ਪਹੁੰਚੇਗਾ ਅੰਮ੍ਰਿਤਸਰ ਹਵਾਈ ਅੱਡੇ ਤੇ

ਅਮਰੀਕਾ ਵਿਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਲੈ ਕੇ ਅਮਰੀਕੀ ਜਹਾਜ਼ ਅੱਜ ਰਾਤ ਪਹੁੰਚੇਗਾ ਅੰਮ੍ਰਿਤਸਰ ਹਵਾਈ ਅੱਡੇ ਤੇ
ਚੰਡੀਗੜ੍ਹ : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਵਿਖੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਲੈ ਕੇ ਅਮਰੀਕੀ ਜਹਾਜ਼ ਇਕ ਵਾਰ ਫਿਰ ਅੰਮ੍ਰਿਤਸਰ ਹਵਾਈ ਅੱਡੇ ਤੇ ਅੱਜ ਸ਼ਨੀਵਾਰ ਰਾਤ ਨੂੰ ਪਹੁੰਚੇਗਾ । ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਰਾਤ ਵੇਲੇ ਪਹੁੰਚਣ ਵਾਲੇ ਜਹਾਜ ਵਿਚ 119 ਭਾਰਤੀ ਹਨ, ਜਿਨ੍ਹਾਂ ਵਿਚ ਭਾਰਤ ਦੀਆਂ ਵੱਖ ਵੱਖ ਸਟੇਟਾਂ ਦੇ ਵਸਨੀਕ ਸ਼ਾਮਲ ਹਨ । ਅਧਿਕਾਰਤ ਸੂਤਰਾਂ ਮੁਤਾਬਕ ਡਿਪੋਰਟ ਕੀਤੇ ਗਏ ਲੋਕਾਂ ਵਿੱਚੋਂ 67 ਪੰਜਾਬ ਤੋਂ, 33 ਹਰਿਆਣਾ ਤੋਂ, ਅੱਠ ਗੁਜਰਾਤ ਤੋਂ, ਤਿੰਨ ਉੱਤਰ ਪ੍ਰਦੇਸ਼ ਤੋਂ, ਦੋ-ਦੋ ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਅਤੇ ਇੱਕ-ਇੱਕ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਹੈ । ਇਸੇ ਤਰ੍ਹਾਂ ਡਿਪੋਰਟੀਆਂ ਨੂੰ ਲੈ ਕੇ ਜਾਣ ਵਾਲੀ ਤੀਜੀ ਉਡਾਣ 16 ਫ਼ਰਵਰੀ ਨੂੰ ਪਹੁੰਚਣ ਦੀ ਉਮੀਦ ਹੈ ।

Leave a Comment

Your email address will not be published. Required fields are marked *

Scroll to Top