ਅਮਰੀਕੀ ਫੌਜ ਵਿਚ ਡੋਨਾਲਡ ਟਰੰਪ ਦੇ ਹੁਕਮ ਤੋਂ ਬਾਅਦ ਲੱਗੀ ਟਰਾਂਸਜੈਂਡਰਾਂ ਦੀ ਭਰਤੀ ਤੇ ਰੋਕ
ਅਮਰੀਕਾ : ਸੰਸਾਰ ਪ੍ਰਸਿੱਧ ਅਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਿਨ੍ਹਾਂ ਵਲੋਂ ਰਾਸ਼ਟਰਪਤੀ ਬਣਦਿਆਂ ਹੀ ਕਈ ਤਰ੍ਹਾਂ ਦੇ ਫ਼ੈਸਲੇ ਤੇ ਫ਼ੈਸਲੇ ਲਏ ਜਾ ਰਹੇ ਹਨ ਦੀ ਲੜੀ ਤਹਿਤ ਅਮਰੀਕੀ ਫੌਜ ਵਿਚ ਟ੍ਰਾਂਸਜੈਂਡਰਾਂ ਦੀ ਭਰਤੀ ਤੇ ਵੀ ਰੋਕ ਲਗਾ ਦਿੱਤੀ ਗਈ ਹੈ । ਟਰੰਪ ਦੇ ਉਪਰੋਕਤ ਹੁਕਮਾਂ ਤੇ ਫੌਰੀ ਕਾਰਵਾਈ ਕਰਦਿਆਂ ਅਮਰੀਕੀ ਫ਼ੌਜ ਨੇ ਵੀ ਤੁਰੰਤ ਪ੍ਰਭਾਵ ਨਾਲ ਭਰਤੀ `ਤੇ ਪਾਬੰਦੀ ਲਗਾ ਦਿੱਤੀ ਹੈ । ਡੋਨਾਲਡ ਟਰੰਪ ਨੇ ਕਿਹਾ ਕਿ ਅੱਜ ਤੋਂ ਅਧਿਕਾਰਤ ਨੀਤੀ ਦੇ ਅਨੁਸਾਰ ਸਿਰਫ਼ ਦੋ ਲਿੰਗ ਹੋਣਗੇ, ਜਿਸ ਵਿਚ ਮਰਦ ਅਤੇ ਔਰਤ ਸ਼ਾਮਲ ਹਨ। ਡੋਨਾਲਡ ਟਰੰਪ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਮੈਂ ਸਾਰੇ ਸਰਕਾਰੀ ਸੈਂਸਰਸਿ਼ਪ ਨੂੰ ਰੋਕਣ ਅਤੇ ਅਮਰੀਕਾ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਵਾਪਸ ਲਿਆਉਣ ਲਈ ਇੱਕ ਕਾਰਜਕਾਰੀ ਆਦੇਸ਼ `ਤੇ ਦਸਤਖ਼ਤ ਕਰਨ ਜਾ ਰਿਹਾ ਹਾਂ । ਅੱਜ ਤੋਂ ਸੰਯੁਕਤ ਰਾਜ ਦੀ ਅਧਿਕਾਰਤ ਨੀਤੀ ਵਿੱਚ ਸਿਰਫ਼ ਦੋ ਲਿੰਗ ਮਰਦ ਤੇ ਔਰਤ ਹੀ ਹੋਣਗੇ ।