ਰੇਲ ਰੋਕੋ ਅੰਦੋਲਨ ਤਹਿਤ ਕਿਸਾਨਾਂ ਵੱਖ ਵੱਖ ਥਾਵਾਂ ਤੇ ਰੇਲਵੇ ਲਾਈਨਾਂ ਤੇ ਬੈਠ ਕੇ ਰੇਲਾਂ ਰੋਕੀਆਂ

ਰੇਲ ਰੋਕੋ ਅੰਦੋਲਨ ਤਹਿਤ ਕਿਸਾਨਾਂ ਵੱਖ ਵੱਖ ਥਾਵਾਂ ਤੇ ਰੇਲਵੇ ਲਾਈਨਾਂ ਤੇ ਬੈਠ ਕੇ ਰੇਲਾਂ ਰੋਕੀਆਂ
ਪਟਿਆਲਾ : ਪੰਜਾਬ ‘ਚ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ‘ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਦੇ ਸਮਰਥਨ ‘ਚ ਅੱਜ 3 ਘੰਟੇ ਲਈ ਰੇਲਾਂ ਰੋਕੀਆਂ ਜਾ ਰਹੀਆਂ ਹਨ ਦੇ ਚਲਦਿਆਂ ਦੁਪਹਿਰ 12 ਵਜੇ ਤੋਂ 48 ਥਾਵਾਂ ‘ਤੇ ਕਿਸਾਨ ਪਟੜੀਆਂ ‘ਤੇ ਬੈਠੇ ਹਨ ਅਤੇ ਇਹ ਰੇਲ ਰੋਕੋ ਅੰਦੋਲਨ 3 ਵਜੇ ਤੱਕ ਜਾਰੀ ਰਹੇਗਾ।ਅੰਮ੍ਰਿਤਸਰ, ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਕਿਸਾਨਾਂ ਵੱਲੋਂ ਜ਼ਿਆਦਾਤਰ ਥਾਵਾਂ ’ਤੇ ਟਰੈਕ ਜਾਮ ਕੀਤੇ ਜਾ ਰਹੇ ਹਨ । ਕਿਸਾਨ ਆਗੂ ਸਰਵਣ ਪੰਧੇਰ ਵੱਲੋਂ 18 ਦਸੰਬਰ ਨੂੰ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਸੀ , ਜਿਸ ਦੇ ਤਹਿਤ ਅੱਜ ਅੰਦੋਲਨ ਜਾਰੀ ਹੈ । ਇਸ ਤੋਂ ਇਲਾਵਾ ਖਨੌਰੀ ਸਰਹੱਦ ‘ਤੇ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਅੱਜ ਸਾਂਝੇ ਕਿਸਾਨ ਮੋਰਚਾ ਨੇ ਹੰਗਾਮੀ ਮੀਟਿੰਗ ਸੱਦੀ ਹੈ । ਮੀਟਿੰਗ ਬਾਅਦ ਦੁਪਹਿਰ 2 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਵੇਗੀ । ਇਸ ਵਿੱਚ ਡੱਲੇਵਾਲ ਦੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਹੋ ਸਕਦਾ ਹੈ ।

Leave a Comment

Your email address will not be published. Required fields are marked *

Scroll to Top