ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਤਹਿਤ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਦਰਜ ਮੈਂਬਰਾਂ ਦੀ ਈ-ਕੇ. ਵਾਈ. ਸੀ. ਕਰਵਾਉਣ 

ਪਟਿਆਲਾ, 21 ਮਾਰਚ : ਪਟਿਆਲਾ ਦੇ ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਡਾ. ਰੂਪਪ੍ਰੀਤ ਕੌਰ  ਨੇ ਜ਼ਿਲ੍ਹੇ ਦੇ ਸਮੂਹ ਸਹਾਇਕ ਖੁਰਾਕ ਤੇ ਸਪਲਾਈਜ਼ ਅਫ਼ਸਰਾਂ, ਨਿਰੀਖਕ ਇੰਚਾਰਜ (ਵੰਡ) ਅਤੇ ਡਿਪੂ ਹੋਲਡਰਾਂ, ਨਾਲ ਮੀਟਿੰਗਾਂ ਕਰਕੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਤਹਿਤ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਦਰਜ ਮੈਂਬਰਾਂ ਦੀ ਈ-ਕੇ ਵਾਈ ਸੀ ਕਰਵਾਉਣ ਦੇ ਕੰਮ ਨੂੰ ਮਿਥੀ ਤਾਰੀਕ ਤੱਕ ਮੁਕੰਮਲ ਕਰਨ ਲਈ ਹਦਾਇਤ ਕੀਤੀ ਹੈ ।

ਪੰਜਾਬ ਦੇ ਸਮੂਹ ਜ਼ਿਲ੍ਹਿਆਂ ਨੂੰ ਈ-ਕੇ. ਵਾਈ. ਸੀ. ਦਾ ਕੰਮ 31 ਮਾਰਚ 2025 ਤੱਕ ਮੁਕੰਮਲ ਕਰਨ ਦੀ ਕੀਤੀ ਗਈ ਹਦਾਇਤ

ਡੀ. ਐਫ. ਐਸ. ਸੀ. ਨੇ ਦੱਸਿਆ ਕਿ ਪੰਜਾਬ ਦੇ ਖੁਰਾਕ ਤੇ ਸਪਲਾਈਜ਼ ਮੰਤਰੀ, ਪ੍ਰਮੁੱਖ ਸਕੱਤਰ ਅਤੇ ਵਿਭਾਗ ਦੇ ਡਾਇਰੈਕਟਰ ਵੱਲੋਂ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਨੂੰ ਈ-ਕੇ. ਵਾਈ. ਸੀ. ਦਾ ਕੰਮ 31 ਮਾਰਚ 2025 ਤੱਕ ਮੁਕੰਮਲ ਕਰਨ ਦੀ ਕੀਤੀ ਗਈ ਹਦਾਇਤ ਤਹਿਤ ਪਟਿਆਲਾ ਜ਼ਿਲ੍ਹੇ ਅੰਦਰ ਉਹ ਲਗਾਤਾਰ ਮੀਟਿੰਗਾਂ ਕਰ ਰਹੇ ਹਨ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕਾਂ ਦੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਤਹਿਤ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਮੈਂਬਰਾ ਦਰਜ ਹਨ, ਉਨ੍ਹਾਂ ਦੀ ਈ-ਕੇ. ਵਾਈ. ਸੀ. ਕਰਵਾਈ ਜਾਵੇ ।

-ਸਮੂਹ ਡਿਪੂ ਹੋਲਡਰ ਆਪਣੇ-ਆਪਣੇ ਇਲਾਕੇ ਵਿੱਚ ਪੈਂਦੇ ਖਪਤਕਾਰਾਂ ਨੂੰ ਈ-ਕੇ. ਵਾਈ. ਸੀ. ਕਰਵਾਉਣ ਲਈ ਪ੍ਰੇਰਿਤ ਕਰਨ ਤਾਂ ਜੋ ਕੋਈ ਖਪਤਕਾਰ 31 ਮਾਰਚ 2025 ਤੋਂ ਬਾਅਦ ਰਾਸ਼ਨ ਲੈਣ ਤੋਂ ਵਾਂਝਾ ਨਾ ਰਹਿ ਜਾਵੇ 

ਰੂਪਪ੍ਰੀਤ ਕੌਰ ਨੇ ਦੱਸਿਆ ਕਿ ਇਸ ਪ੍ਰੀਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਖੁਰਾਕ ਤੇ ਸਪਲਾਈਜ਼ ਵਿਭਾਗ ਦੇ ਫੀਲਡ ਅਫ਼ਸਰਾਂ ਨੂੰ ਆਪਣੇ-ਆਪਣੇ ਕਾਰਜ ਖੇਤਰ ਵਿੱਚ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013/ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਜਾਰੀ ਰਾਸ਼ਨ ਕਾਰਡਾਂ ਵਿੱਚ ਦਰਜ ਸਮੂਹ ਮੈਂਬਰਾਂ ਦੀ ਈ-ਕੇ. ਵਾਈ. ਸੀ. ਦਾ ਕੰਮ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਡਿਪੂ ਹੋਲਡਰਾਂ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਆਪਣੇ-ਆਪਣੇ ਇਲਾਕੇ ਵਿੱਚ ਪੈਂਦੇ ਖਪਤਕਾਰਾਂ ਨੂੰ ਈ-ਕੇ. ਵਾਈ. ਸੀ. ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ, ਤਾਂ ਜੋ ਕੋਈ ਖਪਤਕਾਰ ਮਿਤੀ 31 ਮਾਰਚ 2025 ਤੋਂ ਬਾਅਦ ਰਾਸ਼ਨ ਲੈਣ ਤੋਂ ਵਾਂਝਾ ਨਾ ਰਹਿ ਜਾਵੇ ।

Leave a Comment

Your email address will not be published. Required fields are marked *

Scroll to Top