ਯੂ ਕੇ. ਨੇ ਕੀਤਾ ਬ੍ਰਿਟਿਸ਼ ਸੈਨਿਕ ਦੇ ਅੱਤਵਾਦੀ ਸੰਬੰਧਾਂ ਬਾਰੇ ਪੰਜਾਬ ਪੁਲਸ ਦੇ ਦਾਅਵੇ ਦਾ ਖੰਡਨ

ਯੂ ਕੇ. ਨੇ ਕੀਤਾ ਬ੍ਰਿਟਿਸ਼ ਸੈਨਿਕ ਦੇ ਅੱਤਵਾਦੀ ਸੰਬੰਧਾਂ ਬਾਰੇ ਪੰਜਾਬ ਪੁਲਸ ਦੇ ਦਾਅਵੇ ਦਾ ਖੰਡਨ
ਚੰਡੀਗੜ੍ਹ : ਯੂ. ਕੇ. ਦੇ ਰੱਖਿਆ ਮੰਤਰਾਲੇ ਨੇ ਇਕ ਬ੍ਰਿਟਿਸ਼ ਫੌਜੀ ਦੇ ਭਾਰਤ ਵਿਚ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਹੋਣ ਦੇ ਪੰਜਾਬ ਪੁਲਸ ਦੇ ਦਾਅਵੇ ਦਾ ਖੰਡਨ ਕੀਤਾ ਹੈ ਜਦੋਂ ਕਿ ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਆਪਣੇ ਦੋਸ਼ ਮੁੜ ਦੁਹਰਾਉਂਦਿਆਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ । ’ਦਾ ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ਮੁਤਾਬਕ ਡੀ. ਜੀ. ਪੀ. ਨੇ ਆਪਣੇ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਸੀ ਕਿ ਬ੍ਰਿਟਿਸ਼ ਸੈਨਿਕ ਜਗਜੀਤ ਸਿੰਘ ਉਰਫ ਫਤਿਹ ਸਿੰਘ ਬਾਗੀ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ ਜ਼ੈਡ ਐਫ) ਚਲਾ ਰਿਹਾ ਹੈ ਜਦੋਂ ਕਿ ਯੂ ਕੇ ਰੱਖਿਆ ਮੰਤਰਾਲੇ ਨੇ ਇਸ ਦੋਸ਼ ਦਾ ਖੰਡਨ ਕੀਤਾ ਹੈ । ਯੂ. ਕੇ. ਦੇ ਕਮਿਊਨਿਕ ਐਕਸ਼ਨਜ਼ ਅਫਸਰ ਡਾਇਰੈਕਟੋਰੇਟ ਆਫ ਡਿਫੈਂਸ ਕਮਿਊਨਿਕੇਸ਼ਨਜ਼ ਰੱਖਿਆ ਮੰਤਰਾਲਾ ਵ੍ਹਾਈਹਾਲ ਲੰਡਨ ਜੀਆਨ ਸ਼ੀਲਾਬੀਰ ਨੇ ਇਸ ਦੋਸ਼ ਦਾ ਖੰਡਨ ਕਰਦਿਆਂ ਕਿਹਾ ਕਿ ਸਾਡੇ ਕੋਲ ਨਾ ਤਾਂ ਭਾਰਤੀ ਅਧਿਕਾਰੀਆਂ ਨੇ ਪਹੁੰਚ ਕੀਤੀ ਹੈ ਤੇ ਨਾ ਹੀ ਇਸ ਨਾਂ ਦਾ ਕੋਈ ਸੈਨਿਕ ਯੂ ਕੇ ਫੌਜ ਵਿਚ ਕੰਮ ਕਰਦਾ ਹੈ । ਪੰਜਾਬ ਪੁਲਸ ਵੱਲੋਂ ਜਗਜੀਤ ਸਿੰਘ ਦੀ ਜਾਰੀ ਕੀਤੀ ਗਈ ਤਸਵੀਰ ਬਾਰੇ ਸ਼ਿਲਾਬੀਰ ਨੇ ਕਿਹਾ ਕਿ ਇਹ ਤਸਵੀਰ ਇਕ ਬ੍ਰਿਟਿਸ਼ ਸਿੱਖ ਫੌਜੀ ਦੀ ਹੈ ਜਿਸਦਾ ਨਾਂ ਪੰਜਾਬ ਪੁਲਿਸ ਵੱਲੋਂ ਦੱਸੇ ਨਾਂ ਨਾਲ ਮੇਲ ਨਹੀਂ ਖਾਂਦਾ ।

Leave a Comment

Your email address will not be published. Required fields are marked *

Scroll to Top