ਪੰਚਾਂ, ਸਰਪੰਚਾਂ ਨੂੰ ਪਲਾਸਟਿਕ ਵੇਸਟ ਮੈਨੇਜਮੈਂਟ ਦੀ ਕਰਵਾਈ ਟ੍ਰੇਨਿੰਗ

ਪੰਚਾਂ, ਸਰਪੰਚਾਂ ਨੂੰ ਪਲਾਸਟਿਕ ਵੇਸਟ ਮੈਨੇਜਮੈਂਟ ਦੀ ਕਰਵਾਈ ਟ੍ਰੇਨਿੰਗ
ਪਟਿਆਲਾ 3 ਮਾਰਚ : ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਸਮਾਣਾ, ਕਾਰਪੋਰੇਸ਼ਨ ਦਫਤਰ ਵਿੱਚ ਪਲਾਸਟਿਕ ਵੇਸਟ ਮੈਨੇਜਮੈਂਟ ਪਲਾਂਟ ਪਿੰਡ ਅਸਰਪੁਰ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਜ਼ਿਲ੍ਹਾ ਸੈਨੀਟੇਸ਼ਨ ਅਫਸਰ-ਕਮ-ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਪਟਿਆਲਾ ਅਤੇ ਬੀ. ਡੀ. ਪੀ. ਓ. ਸਮਾਣਾ ਦੇ ਸਹਿਯੋਗ ਨਾਲ ਟ੍ਰੇਨਿੰਗ ਕਰਵਾਈ ਗਈ । ਇਸ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸੀ. ਡੀ. ਐਸ. ਸੇਵਿਆ ਸ਼ਰਮਾ ਵੱਲੋਂ ਆਏ ਹੋਏ ਸਰਪੰਚਾਂ ਨੂੰ ਟ੍ਰੇਨਿੰਗ ਦਿੱਤੀ ਗਈ ਕਿ ਉਹਨਾਂ ਦੇ ਪਿੰਡਾਂ ਵਿਚੋਂ ਨਿਕਲਣ ਵਾਲੇ ਪਲਾਸਟਿਕ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਲਈ ਪਿੰਡ ਅਸਰਪੁਰ ਵਿੱਚ 16 ਲੱਖ ਰੁਪਏ ਦੀ ਲਾਗਤ ਨਾਲ ਬਲਾਕ ਪੱਧਰ ਤੇ ਪੀ. ਡਬਲਿਊ. ਐਮ. ਯੂ. ਪਲਾਂਟ ਬਣ ਗਿਆ ਹੈ, ਜਿਸ ਵਿੱਚ ਪਿੰਡਾਂ ਵਿਚੋਂ ਨਿਕਲਣ ਵਾਲੇ ਪਲਾਸਟਿਕ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਲਈ ਪਿੰਡ ਪੱਧਰ ‘ਤੇ ਪਲਾਸਟਿਕ ਨੂੰ ਇਕੱਠਾ ਕੀਤਾ ਜਾਵੇਗਾ । ਇਸ ਤੋਂ ਇਲਾਵਾ ਬੀ. ਡੀ. ਪੀ. ਓ. ਸਮਾਣਾ ਨੇ ਦੱਸਿਆ ਕਿ ਸਮਾਣਾ ਬਲਾਕ ਦੇ ਹਰ ਪਿੰਡ ਵਿੱਚ ਠੋਸ ਕੂੜਾ ਪ੍ਰਬ਼ੰਧਨ ਪਲਾਂਟ ਲਗਵਾਉਣ ਲਈ ਆਏ ਹੋਏ ਸਰਪੰਚਾਂ ਨੂੰ ਜਾਗਰੁਕ ਕੀਤਾ ਗਿਆ ਤਾਂ ਜੋ ਹਰ ਇਕ ਪਿੰਡ ਵਿੱਚ ਕੂੜੇ ਦਾ ਨਿਪਟਾਰਾ ਸਹੀ ਢੰਗ ਨਾਲ ਕੀਤਾ ਜਾ ਸਕੇ । ਇਸ ਟ੍ਰੇਨਿੰਗ ਵਿੱਚ ਵੀਰਪਾਲ ਆਈ. ਈ. ਸੀ., ਜੇ. ਈ. ਚਿਰਾਗ ਸਿੰਘ , ਜੇ. ਈ. ਗੁਲਸ਼ਨ ਕੁਮਾਰ, ਬੀ.ਆਰ.ਸੀ. ਸਰਬਦੀਪ ਸਿੰਘ , ਬੀ. ਆਰ. ਸੀ. ਕੁਲਜਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਚ ਅਤੇ ਸਰਪੰਚ ਵੀ ਹਾਜ਼ਰ ਸਨ ।

Leave a Comment

Your email address will not be published. Required fields are marked *

Scroll to Top