ਨੋਇਡਾ, 15 ਮਈ 2025 : Traffic police issues Rs 40,000 challan to man who kicked barricade to cross : ਭਾਰਤ ਦੇਸ਼ ਦੇ ਸ਼ਹਿਰ ਗ੍ਰੇਟਰ ਨੋਇਡਾ ਵਿਖੇ ਟੈ੍ਰਫਿਕ ਪੁਲਸ ਵਲੋਂ ਇਕ ਵਿਅਕਤੀ ਵਲੋਂ ਟੈ੍ਰਫਿਕ ਪੁਲਸ ਵਲੋਂ ਲਗਾਏ ਬੈਰੀਕੇਡ ਨੂੰ ਲੱਤ ਮਾਰ ਕੇ ਲੰਘਣ ਤੇ 40 ਹਜ਼ਾਰ 500 ਰੁਪਏ ਦਾ ਚਲਾਨ ਕੱਟਿਆ ਗਿਆ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਸਮੇਂ ਵਾਹਨ ਚਾਲਕ ਅਜਿਹਾ ਕਰ ਰਿਹਾ ਸੀ ਦੀ ਵੀਡੀਓ ਉਥੇ ਮੌਜੂਦ ਕਿਸੇ ਵਿਅਕਤੀ ਵਲੋਂ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੇ ਨਾਲ ਨਾਲ ਟੈ੍ਰਫਿਕ ਪੁਲਸ ਨੂੰ ਵੀ ਨਾਲ ਟੈਗ ਕਰ ਦਿੱਤੀ ਗਈ ਸੀ, ਜਿਸਦੇ ਵਾਇਰਲ ਹੋਣ ਤੇ ਪੁਲਸ ਨੇ ਇਸ ਨੂੰ ਇਕ ਤਰ੍ਹਾਂ ਤੋਂ ਸਿ਼ਕਾਇਤ ਮੰਨਦਿਆਂ ਵਾਹਨ ਚਾਲਕ ਦੀ ਵੀਡੀਓ ਵਿਚ ਵਾਹਨ ਸਮੇਤ ਪਛਾਣ ਕਰਕੇ ਉਸਨੂੰ 40 ਹਜ਼ਾਰ 500 ਦਾ ਚਲਾਨ ਕੱਟ ਕੇ ਭੇਜਿਆ ਹੈ ਤੇ ਨਾਲ ਹੀ ਅਜਿਹਾ ਕਰਨ ਤੇ ਕੇਸ ਵੀ ਦਰਜ ਕੀਤਾ ਗਿਆ ਹੈ ।
ਡਿਪਟੀ ਕਮਿਸ਼ਨਰ ਆਫ਼ ਪੁਲਿਸ (ਟਰੈਫਿਕ) ਲਖਨ ਸਿੰਘ ਯਾਦਵ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਵੀਡੀਓ ਦੀ ਜਾਂਚ ਤੋਂ ਪਤਾ ਲੱਗਾ ਕਿ ਨੌਜਵਾਨ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ ਅਤੇ ਬਾਈਕ ਦੀ ਨੰਬਰ ਪਲੇਟ ’ਤੇ ਜਾਤੀ ਸੰਬੰਧੀ ਸ਼ਬਦ ਲਿਖੇ ਹੋਏ ਸਨ ।ਉਨ੍ਹਾਂ ਦੱਸਿਆ ਕਿ ਨੌਜਵਾਨ ਦੁੱਧ ਦਾ ਵਪਾਰੀ ਹੈ ।