ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਹੋਹੀ ਸੀਵਰੇਜ ਦੀ ਗੈਸ ਚੜ੍ਹਨ ਨਾਲ ਮੌਤ

ਹਰਿਆਣਾ, 14 ਮਈ 2025 : Three members of a family die due to sewer gas inhalation : ਹਰਿਆਣਾ ਦੇ ਜਿ਼ਲਾ ਰੋਹਤਕ ਦੇ ਮਾਜਰਾ ਪਿੰਡ ਵਿਖੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਸੀਵਰੇਜ ਦੀ ਗੈਸ ਚੜ੍ਹਨ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਘਰ ਦੇ ਬਾਹਰ ਗਲੀ ਵਿਚ ਸੀਵਰੇਜ ਦੇ ਮੈਨਹੋਲ ਦੇ ਢੱਕਣ ਨੂੰ ਹਟਾਉਣ ਵੇਲੇ ਉਸ ਵਿਚ ਡਿੱਗਣ ਦੇ ਚਲਦਿਆਂ ਇਹ ਘਟਨਾ ਵਾਪਰੀ ਅਤੇ ਤਿੰਨ ਪਿਓ-ਪੁੱਤਰਾਂ ਦੀ ਮੌਤ ਹੋ ਗਈ ।

ਤਿੰਨਾਂ ਦੀਆਂ ਲਾਸ਼ਾਂ ਨੂੰ ਸੀਵਰੇਜ ਵਿੱਚੋਂ ਬਾਹਰ ਗਿਆ ਕੱਢਿਆ

ਸੀਵਰੇਜ ਮੈਨਹੋਲ ਜਿਸ ਵਿਚ ਪਹਿਲਾਂ ਇੱਕ ਪੁੱਤਰ ਡਿੱਗ ਪਿਆ ਸੀ ਨੂੰ ਬਚਾਉਣ ਲਈ ਉਸਦਾ ਭਰਾ ਅਤੇ ਪਿਤਾ ਵੀ ਸੀਵਰੇਜ ਵਿੱਚ ਉਤਰ ਗਏ ਪਰ ਵਾਪਸ ਨਹੀਂ ਆਏ, ਜਿਸ ਕਾਰਨ ਪਰਿਵਾਰਕ ਮੈਂਬਰਾਂ ਵਿਚ ਹਾਏ ਤੌਬਾ ਮਚ ਗਈ । ਘਟਨਾ ਤੋਂ ਬਾਅਦ ਮੌਕੇ ਦੇ ਹਾਲਾਤਾਂ ਦੇ ਮੱਦੇਨਜਰ ਪੁਲਸ ਨੂੰ ਵੀ ਦੱਸਿਆ ਗਿਆ ਤਾਂ ਜੋ ਤਿੰਨਾਂ ਦੀਆਂ ਲਾਸ਼ਾਂ ਨੂੰ ਸੀਵਰੇਜ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਜੋ ਤਿੰਨਾਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾ ਸਕੇ ।

ਗੈਸ ਚੜ੍ਹਨ ਨਾਲ ਮੌਤ ਦੇ ਘਾਟ ਉਤਰੇ ਵਿਅਕਤੀਆਂ ਵਿਚ ਕੌਣ ਕੌਣ ਹਨ :

ਮ੍ਰਿਤਕਾਂ ਦੀ ਪਛਾਣ ਮਹਾਬੀਰ ਸਿੰਘ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਦੀਪਕ ਅਤੇ ਲਕਸ਼ਮਣ ਵਜੋਂ ਹੋਈ ਹੈ।ਪੁਲਿਸ ਅਨੁਸਾਰ, ਇਹ ਸ਼ੱਕ ਹੈ ਕਿ ਤਿੰਨਾਂ ਦੀ ਮੌਤ ਸੀਵਰ ਵਿੱਚ ਜ਼ਹਿਰੀਲੀ ਗੈਸ ਸਾਹ ਲੈਣ ਕਾਰਨ ਹੋਈ ਹੈ ।

Read More : ਸੁਪਰੀਮ ਕੋਰਟ ਨੇ ਲਗਾਈ 6 ਮਹਾਨਗਰਾਂ ਵਿਚ ਹੱਥ ਨਾਲ ਮੈਲਾ ਢੋਣ ਅਤੇ ਸੀਵਰੇਜ ਦੀ ਸਫ਼ਾਈ ਉਤੇ ਰੋਕ

Leave a Comment

Your email address will not be published. Required fields are marked *

Scroll to Top