ਨਵੀਂ ਦਿੱਲੀ, 2 ਮਈ 2025 : Three children including mother die after house collapses due to heavy rain : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਨਜ਼ਫਗੜ੍ਹ (Najafgarh) ਵਿਖੇ ਇਕ ਘਰ ਦੇ ਭਾਰੀ ਮੀਂਹ ਨਾਲ ਡਿੱਗਣ (House collapse due to heavy rain) ਦੇ ਚਲਦਿਆਂ ਘਰ ਵਿਚ ਮੌਜੂਦ ਰਹਿ ਰਹੇ ਮਾਂ ਤੇ ਤਿੰਨ ਪੁੱਤਰਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਘਰ ਵਿਚ ਮੌਜੂਦ ਬੱਚਿਆਂ ਦੇ ਪਿਤਾ ਨੂੰ ਸੱਟਾਂ ਲੱਗੀਆਂ ਹਨ।ਦਿੱਲੀ ਵਿਖੇ ਬੀਤੀ ਰਾਤ ਆਏ ਭਾਰੀ ਮੀਂਤ ਤੇ ਝੱਖੜ ਕਾਰਨ ਜਿਥੇ ਦਰੱਖਤ ਆਦਿ ਜ਼ਮੀਨ ਵਿਚੋਂ ਪੁੱਟੇ ਗਏ, ਉਥੇ ਵੱਡੀ ਗਿਣਤੀ ਵਿਚ ਨੀਵੀਆਂ ਥਾਵਾਂ ਤੇ ਪਾਣੀ ਭਰ ਗਿਆ ।
ਆਮ ਜਨ ਜੀਵਨ ਪੂਰੀ ਤਰ੍ਹਾਂ ਹੋ ਗਿਆ ਉਥਲ ਪੁਥਲ
ਦਿੱਲੀ ਵਿਖੇ ਪਏ ਭਾਰੀ ਮੀਂਹ ਤੇ ਹਨੇਰੀ ਕਾਰਨ ਜਿਥੇ ਆਮ ਜਨ ਜੀਵਨ ਪੂਰੀ ਤਰ੍ਹਾਂ ਉਥਲ ਪੁਥਲ ਹੋ ਗਿਆ, ਉਥੇ ਦਿੱਲੀ ਹਵਾਈ ਅੱਡਾ ਅਥਾਰਟੀ ਨੇ ਯਾਤਰੀਆਂ ਨੂੰ ਘਰ ਜਾਣ ਤੋਂ ਪਹਿਲਾਂ ਆਪਣੀਆਂ ਉਡਾਣਾਂ ਦੀ ਸਥਿਤੀ ਦੀ ਜਾਂਚ ਕਰਨ ਲਈ ਇੱਕ ਸਲਾਹ ਜਾਰੀ ਕੀਤੀ ਕਿਉਂਕਿ ਤੂਫ਼ਾਨ ਕਾਰਨ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ । ਮੌਸਮ ਵਿਭਾਗ (Meteorological Department) ਨੇ ਦਿੱਲੀ ਐਨ. ਸੀ. ਆਰ. ਲਈ ਇੱਕ ਗੰਭੀਰ ਅਲਰਟ ਜਾਰੀ ਕਰਦਿਆਂ ਦੱਸਿਆ ਹੈ ਕਿ ਤੇਜ਼ ਹਵਾਵਾਂ, ਗੜੇਮਾਰੀ ਅਤੇ ਪੂਰੇ ਖੇਤਰ ਵਿੱਚ ਸੰਭਾਵਿਤ ਨੁਕਸਾਨ ਹੋ ਸਕਦਾ ਹੈ, ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਰਹਿਣ, ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖਣ, ਬੇਲੋੜੀ ਯਾਤਰਾ ਤੋਂ ਬਚਣ ਅਤੇ ਮੌਸਮ ਦੇ ਹਾਲਾਤ ਵਿਗੜਨ ਦੀ ਸੂਰਤ ਵਿੱਚ ਸੁਰੱਖਿਅਤ ਥਾਵਾਂ `ਤੇ ਜਾਣ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਗਈ ਹੈ ।
Read More : ਭਾਰੀ ਮੀਂਹ ਕਾਰਨ ਦਿੱਲੀ ਕਈ ਇਲਾਕਿਆਂ ’ਚ ਹਰ ਪਾਸੇ ਪਾਣੀ ਹੀ ਪਾਣੀ