ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸ ਤਹਿਤ ਕੱਢੇ ਵਿਅਕਤੀਆਂ ਨਾਲ ਭਰਿਆ ਜਹਾਜ਼ ਪੰਜਾਬ ਉਤਾਰਨ ਦਾ ਕਾਰਨ ਬਹੁ ਗਿਣਤੀ ਪੰਜਾਬੀਆਂ ਦਾ ਹੋਣਾ

ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸ ਤਹਿਤ ਕੱਢੇ ਵਿਅਕਤੀਆਂ ਨਾਲ ਭਰਿਆ ਜਹਾਜ਼ ਪੰਜਾਬ ਉਤਾਰਨ ਦਾ ਕਾਰਨ ਬਹੁ ਗਿਣਤੀ ਪੰਜਾਬੀਆਂ ਦਾ ਹੋਣਾ
ਨਵੀਂ ਦਿੱਲੀ : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਵਿਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਵਿਅਕਤੀਆਂ ਨੂੰ ਅਮਰੀਕਾ ਵਿਚੋਂ ਕੱਢੇ ਜਾਣ ਤੇ ਵਾਪਸ ਉਨ੍ਹਾਂ ਦੇ ਦੇਸ਼ ਭੇਜੇ ਜਾਣ ਤੇ ਭਾਰਤੀਆਂ ਨੂੰ ਵਾਪਸ ਉਨ੍ਹਾ ਦੇ ਦੇਸ਼ ਭੇਜਣ ਵੇਲੇ ਅਮਰੀਕੀ ਫੌਜੀ ਜਹਾਜ਼ ਦੇ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੇ ਹੀ ਉਤਾਰੇ ਜਾਣ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕੇਂਦਰ ਸਰਕਾਰ ਵਲੋ਼ ਕੀਤੇ ਗਏ ਇਤਰਾਜ ਦਾ ਜਵਾਬ ਦਿੰਦਿਆਂ ਭਰੋਸੇਯੋਗ ਸੂਤਰਾਂ ਮੁਤਾਬਕ ਇਹ ਜਵਾਬ ਦਿੱਤਾ ਗਿਆ ਹੈ ਕਿ ਅਜਿਹਾ ਇਸ ਲਈ ਹੋ ਰਿਹਾ ਕਿਉਂਕਿ ਅਮਰੀਕਾ ਤੋ਼ ਗੈਰ ਕਾਨੂੰਨੀ ਪ੍ਰਵਾਸ ਤਹਿਤ ਕੱਢੇ ਗਏ ਵਿਅਕਤੀਆਂ ਵਿਚੋਂ ਵੱਡੀ ਗਿਣਤੀ ਵਿਚ ਵਿਅਕਤੀ ਪੰਜਾਬ ਨਾਲ ਸਬੰਧਤ ਹਨ । ਦੱਸਣਯੋਗ ਹੈ ਕਿ ਡੋਨਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ, 5 ਫ਼ਰਵਰੀ, 15 ਫ਼ਰਵਰੀ ਅਤੇ 16 ਫ਼ਰਵਰੀ ਨੂੰ ਤਿੰਨ ਉਡਾਣਾਂ ਆਈਆਂ, ਜਿਸ ਵਿਚ ਕੁੱਲ 333 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ । ਇਨ੍ਹਾਂ ਵਿਚ 262 ਪੁਰਸ਼, 42 ਔਰਤਾਂ, 18 ਲੜਕੇ ਅਤੇ 11 ਲੜਕੀਆਂ ਸ਼ਾਮਲ ਹਨ। ਸੂਤਰਾਂ ਨੇ ਦਸਿਆ ਕਿ ਅਮਰੀਕੀ ਫ਼ੌਜੀ ਜਹਾਜ਼ ਰਾਹੀਂ ਲਿਆਂਦੇ ਗਏ 333 ਵਿਅਕਤੀਆਂ ਵਿਚੋਂ ਕੁੱਲ 126 ਪੰਜਾਬ ਦੇ, 110 ਗੁਆਂਢੀ ਹਰਿਆਣਾ ਅਤੇ 74 ਗੁਜਰਾਤ ਦੇ ਵਸਨੀਕ ਹਨ। ਵਿਰੋਧੀ ਪਾਰਟੀਆਂ ਨੇ ਕੱਢੇ ਕੀਤੇ ਗਏ ਲੋਕਾਂ ਨਾਲ ਕੀਤੇ ਗਏ ਵਿਵਹਾਰ, ਜਿਸ ਵਿੱਚ ਉਨ੍ਹਾਂ ਨੂੰ ਹੱਥਕੜੀਆਂ ਤੇ ਬੇੜੀਆਂ ਨਾਲ ਬੰਨ੍ਹਣਾ ਵੀ ਸ਼ਾਮਲ ਹੈ, ਦਾ ਵਿਰੋਧ ਕੀਤਾ ਅਤੇ ਭਾਰਤ ਸਰਕਾਰ ਨੂੰ ਇਹ ਮੁੱਦਾ ਅਮਰੀਕਾ ਕੋਲ ਉਠਾਉਣ ਲਈ ਕਿਹਾ ।

Leave a Comment

Your email address will not be published. Required fields are marked *

Scroll to Top