ਪਟਿਆਲਾ : ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਪਰਮਵੀਰ ਸਿੰਘ ਅਤੇ ਮੇਅਰ ਕੁੰਦਨ ਗੋਗੀਆ ਦੀਆਂ ਹਦਾਇਤਾਂ ਅਨੁਸਾਰ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਅਤੇ ਦੀਪਜੋਤ ਕੌਰ ਅਤੇ ਸਹਾਇਕ ਕਮਿਸ਼ਨਰ ਰਵਦੀਪ ਸਿੰਘ ਦੀ ਅਗਵਾਈ ਵਿੱਚ ਅੱਜ ਪ੍ਰਾਪਰਟੀ ਟੈਕਸ ਸ਼ਾਖਾ ਵੱਲੋਂ ਚਲਾਈ ਗਈ ਸੀਲਿੰਗ ਮੁਹਿੰਮ ਦੌਰਾਨ ਸ਼ਹਿਰ ਦੇ ਵੱਖੋ-ਵੱਖਰੇ ਏਰੀਏ ਵਿੱਚ ਸਥਿਤ 5 (ਪੰਜ) ਯੂਨਿਟਾਂ ਨੂੰ ਪ੍ਰਾਪਰਟੀ ਟੈਕਸ ਦੀ ਅਦਾਇਗੀ ਨਾ ਕਰਨ ਕਰਕੇ ਸੀਲ ਕੀਤਾ ਗਿਆ।
ਇੱਕ ਯੂਨਿਟ ਨੇ ਮੌਕੇ ‘ਤੇ ਆਪਣੇ ਬਕਾਇਆ ਪ੍ਰਾਪਰਟੀ ਟੈਕਸ ਦੀ ਕੀਤੀ ਅਦਾਇਗੀ
ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਯੂਨਿਟ ਵੱਲੋਂ ਮੌਕੇ ‘ਤੇ ਹੀ ਆਪਣੇ ਬਕਾਇਆ ਪ੍ਰਾਪਰਟੀ ਟੈਕਸ ਦੀ ਅਦਾਇਗੀ ਸੀਲਿੰਗ ਟੀਮ ਨੂੰ ਕਰਕੇ ਸੀਲਿੰਗ ਕਾਰਵਾਈ ਤੋਂ ਬਚਿਆ ਗਿਆ। ਇਸ ਮੋਕੇ ਰਵਦੀਪ ਸਿੰਘ ਸਹਾਇਕ ਕਮਿਸ਼ਨਰ ਅਤੇ ਸੁਪਰਡੰਟ ਪ੍ਰਾਪਰਟੀ ਟੈਕਸ ਲਵਨੀਸ਼ ਗੋਇਲ ਵੱਲੋਂ ਦੱਸਿਆ ਗਿਆ ਕਿ ਅੱਜ ਦੀ ਸੀਲਿੰਗ ਮੁਹਿੰਮ ਦੌਰਾਨ 1 ਕਰੋੜ ਰੁਪਏ ਤੋਂ ਵੱਧ ਦਾ ਪ੍ਰਾਪਰਟੀ ਟੈਕਸ ਇਕੱਤਰ ਕੀਤਾ ਗਿਆ ।
ਇੱਕ ਕਰੋੜ ਤੋਂ ਵਧ ਦਾ ਪ੍ਰਾਪਰਟੀ ਟੈਕਸ ਕੀਤਾ ਗਿਆ ਇੱਕਤਰ
ਅੱਜ ਦੀ ਸੀਲਿੰਗ ਮੁਹਿੰਮ ਦੌਰਾਨ ਜਸਕੀਰਤ ਕੌਰ ਇੰਸਪੈਕਟਰ, ਅੰਜਨਾ ਕੁਮਾਰੀ ਬਿਲਡਿੰਗ ਇੰਸਪੈਕਟਰ, ਇੰਦਰਜੀਤ ਸਿੰਘ ਸੈਨਟਰੀ ਇੰਸਪੈਕਟਰ, ਰਿਸ਼ਭ ਗੁਪਤਾ ਸੈਨਟਰੀ ਇੰਸਪੈਕਟਰ, ਅੰਕੁਸ਼ ਕੁਮਾਰ ਬਿਲਡਿੰਗ ਇੰਸਪੈਕਟਰ, ਸਰਬਜੀਤ ਕੌਰ ਇੰਸਪੈਕਟਰ, ਨਵਦੀਪ ਸ਼ਰਮਾ ਇੰਸਪੈਕਟਰ, ਰਮਨਦੀਪ ਸਿੰਘ ਬਿਲਡਿੰਗ ਇੰਸਪੈਕਟਰ ਅਤੇ ਮੋਹਿਤ ਜਿੰਦਲ ਸੈਨਟਰੀ ਇੰਸਪੈਕਟਰ ਸ਼ਾਮਿਲ ਸਨ। ਇਸ ਤੋਂ ਇਲਾਵਾ ਨਗਰ ਨਿਗਮ ਪਟਿਆਲਾ ਦਾ ਸਮੂਹ ਪੁਲਿਸ ਸਟਾਫ ਵੀ ਸਾਰੀ ਮੁਹਿੰਮ ਦੇ ਦੌਰਾਨ ਪ੍ਰਾਪਰਟੀ ਟੈਕਸ ਟੀਮ ਦੇ ਨਾਲ ਰਿਹਾ।
31 ਮਾਰਚ ਤੋਂ ਪਹਿਲਾਂ ਜਮਾ ਕਰਵਾਉਣ ਪ੍ਰਾਪਰਟੀ ਟੈਕਸ : ਕਮਿਸ਼ਨਰ
ਇਸ ਮੌਕੇ ਕਮਿਸ਼ਨਰ ਪਰਮਵੀਰ ਸਿੰਘ ਨੇ ਆਖਿਆ ਕਿ ਇਹ ਸੀਲਿੰਗ ਮੁਹਿੰਮ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਉਨਾਂ ਵੱਲੋਂ ਆਮ ਜਨਤਾ ਨੂੰ ਵਾਧੂ ਜੁਰਮਾਨੇ ਅਤੇ ਵਿਆਜ ਤੋਂ ਬਚਣ ਲਈ ਆਪਣਾ ਬਣਦਾ ਪ੍ਰਾਪਰਟੀ ਟੈਕਸ 31 ਮਾਰਚ ਤੋਂ ਤੋਂ ਪਹਿਲਾਂ-ਪਹਿਲਾਂ ਨਗਰ ਨਿਗਮ ਪਟਿਆਲਾ ਵਿਖੇ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਗਈ।