ਦਿੱਲੀ ਦੇ ਨਿਜ਼ਾਮੂਦੀਨ ਤੋਂ ਸ਼ੱਕੀ ਅਤਿਵਾਦੀ ਗ੍ਰਿਫ਼ਤਾਰ

ਦਿੱਲੀ ਦੇ ਨਿਜ਼ਾਮੂਦੀਨ ਤੋਂ ਸ਼ੱਕੀ ਅਤਿਵਾਦੀ ਗ੍ਰਿਫ਼ਤਾਰ
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਿਜਾਮੁਦੀਨ ਖੇਤਰ ਤੋਂ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸਦੀਆਂ ਗਤੀਵਿਧੀਆਂ ਸਿਰਫ਼ ਸ਼ੱਕੀ ਹੀ ਨਹੀਂ ਬਲਕਿ ਅੱਤਵਾਦੀ ਗਤੀਵਿਧੀਆਂ ਨਾਲ ਮੇਲ ਖਾਂਦੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੱਕੀ ਅੱਤਵਾਦੀ ਨੂੰ ਜੰਮੂ-ਕਸ਼ਮੀਰ ਪੁਲਸ ਅਤੇ ਦਿੱਲੀ ਪੁਲਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਦੇ ਸਹਿਯੋਗ ਨਾਲ ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ । 12 ਫਰਵਰੀ ਨੂੰ ਹੋਟਲ ਵਿੱਚ ਚੈੱਕ-ਇਨ ਕੀਤਾ। ਜਾਣਕਾਰੀ ਅਨੁਸਾਰ ਅਤਿਵਾਦੀ ਨਿਜ਼ਾਮੂਦੀਨ ਦੇ ਇੱਕ ਹੋਟਲ ਵਿੱਚ ਠਹਿਰਿਆ ਹੋਇਆ ਸੀ । ਜਾਣਕਾਰੀ ਅਨੁਸਾਰ, ਇਸ ਸ਼ੱਕੀ ਅਤਿਵਾਦੀ ਨੂੰ 26 ਫ਼ਰਵਰੀ ਦੀ ਰਾਤ ਨੂੰ ਜੰਮੂ-ਕਸ਼ਮੀਰ ਪੁਲਸ ਅਤੇ ਦਿੱਲੀ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੀ ਮਦਦ ਨਾਲ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ । ਗ੍ਰਿਫ਼ਤਾਰ ਕੀਤਾ ਗਿਆ ਅਤਿਵਾਦੀ ਪਰਵੇਜ਼ ਅਹਿਮਦ (47) ਹੈ ਜੋ ਦਿੱਲੀ ਅਤੇ ਚੰਡੀਗੜ੍ਹ ਵਿੱਚ ਸ਼ਾਲ ਵੇਚਣ ਦਾ ਕੰਮ ਕਰਦਾ ਹੈ । ਪਰਵੇਜ਼ `ਤੇ ਅਤਿਵਾਦੀਆਂ ਨੂੰ ਲੌਜਿਸਟਿਕਸ ਅਤੇ ਫੰਡ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਇਸ ਵੇਲੇ ਪੁਲਿਸ ਪਰਵੇਜ਼ ਅਹਿਮਦ ਨੂੰ ਟਰਾਂਜ਼ਿਟ ਰਿਮਾਂਡ `ਤੇ ਆਪਣੇ ਨਾਲ ਕਸ਼ਮੀਰ ਲੈ ਗਈ ਹੈ ।

Leave a Comment

Your email address will not be published. Required fields are marked *

Scroll to Top