ਐਸ. ਪੀ. ਨੇ ਤਿੰਨ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੀਤਾ ਸਸਪੈਂਡ

ਹਰਿਆਣਾ, 13 ਜੂਨ 2025 : SP suspends three police officers and employees : ਹਰਿਆਣਾ ਦੇ ਯਮੁਨਾਨਗਰ ਦੇ ਫਰਕਪੁਰ ਥਾਣੇ ਦੇ ਦੋ ਏ. ਐਸ. ਆਈ. ਤੇ ਇਕ ਹੈਡ ਕਾਂਸਟੇਬਲ ਨੂੰ ਤੁਰੰਤ ਪ੍ਰਭਾਵ ਨਾਲ ਐਸ. ਪੀ. ਸੁਰੇਂਦਰ ਭੌਰੀਆ ਵਲੋਂ ਸਸਪੈਂਡ ਕੀਤਾ ਗਿਆ ਹੈ ।

ਕੌਣ ਕੌਣ ਹਨ ਸਸਪੈਂਡ ਕੀਤੇ ਗਏ ਪੁਲਸ ਮੁਲਾਜਮ

ਹਰਿਆਣਾ ਦੇ ਯਮੁਨਾਨਗਰ ਦੇ ਫਰਕਪੁਰ ਥਾਣੇ ਵਿਚ ਤਾਇਨਾਤ ਤਿੰਨੋਂ ਪੁਲਸ ਮੁਲਾਜਮਾਂ ( three police officers) ਵਿਚ ਏ. ਐਸ. ਆਈ. ਸੋਨਾ ਦੇਵੀ, ਏ. ਐਸ. ਆਈ. ਅਸ਼ੋਕ ਕੁਮਾਰ ਅਤੇ ਹੈੱਡ ਕਾਂਸਟੇਬਲ ਮਮਤਾ ਰਾਣੀ ਸ਼ਾਮਲ ਹਨ ।

ਆਖਰ ਕੀ ਕਾਰਨ ਰਿਹਾ ਪੁਲਸ ਮੁਲਾਜਮਾਂ ਨੂੰ ਸਸਪੈਂਡ ਕਰਨ ਦਾ

ਹਰਿਆਣਾ ਦੇ ਯਮੁਨਾ ਨਗਰ ਥਾਣੇ ਦੇ ਜਿਨ੍ਹਾ ਤਿੰਨ ਪੁਲਸ ਮੁਲਾਜਮਾਂ ਨੂੰ ਐਸ. ਪੀ. ਸੁਰੇਂਦਰ ਭੌਰੀਆ (S. P. Surendra Bhauria) ਵਲੋਂ ਸਸਪੈਂਡ ਕੀਤਾ ਗਿਆ ਹੈ ਦਾ ਮੁੱਖ ਕਾਰਨ ਹੈ ਇਕ ਨਾਬਾਲਗ ਲੜਕੀ (Minor girl) ਵਲੋਂ ਉਸ ਨਾਲ ਹੋਈ ਛੇੜਛਾੜ ਦੇ ਮਾਮਲੇ ਵਿਚ ਸਿ਼ਕਾਇਤ ਦਰਜ (Complaint filed) ਨਾ ਕਰਕੇ ਉਸ ਨੂੰ ਸਮਝੌਤਾ ਕਰਨ ਲਈ ਦਬਾਅ ਪਾਉਣ ਅਤੇ ਬੇਰਹਿਮੀ ਨਾਲ ਕੁੱਟਣ ਦਾ । ਜਿਸਦੇ ਚਲਦਿਆਂ ਜਦੋਂ ਘਟਨਾਕ੍ਰਮ ਦੀ ਸਿ਼ਕਾਰ ਲੜਕੀ ਦੇ ਉਸਦੇ ਪਿਤਾ ਵਲੋਂ ਸੀਨੀਅਰ ਪੁਲਸ ਅਧਿਕਾਰੀ ਐਸ. ਪੀ. ਤੱਕ ਪਹੁੰਚ ਕੀਤੀ ਗਈ ਤਾਂ ਉਨ੍ਹਾਂ ਸਮੁੱਚੇ ਮਾਮਲੇ ਦੀ ਜਾਂਚ ਕਰਦਿਆਂ ਤੁਰੰਤ ਪ੍ਰਭਾਵ ਨਾਲ ਤਿੰਨਾਂ ਨੂੰ ਮਾੜਾ ਸਲੂਕ ਕਰਨ ਦੇ ਚਲਦਿਆਂ ਸਸਪੈਂਡ ਕਰ ਦਿੱਤਾ ।

Red More : ਪੰਜਾਬ ਸਰਕਾਰ ਕੀਤਾ ਪਨਸਪ ਦੇ ਡੀ. ਐਮ. ਤੇ ਏ. ਜੀ. ਐਮ. ਜਗਨਦੀਪ ਸਿੰਘ ਢਿੱਲੋ ਨੂੰ ਸਸਪੈਂਡ

Leave a Comment

Your email address will not be published. Required fields are marked *

Scroll to Top