Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 9:06 am

+91 90915 01313 , +91 90916 01313

punjabbanni@gmail.com
punjabbani@yahoo.com

ਤਿੰਨ ਰੋਜ਼ਾ ਖੇਤੀ ਮੇਲੇ ਵਿਚ ਪਹੁੰਚਿਆ 23 ਕਰੋੜ ਰੁਪਏ ਦੀ ਕੀਮਤ ਦਾ ਅਨਮੋਲ ਨਾਮ ਦਾ ਝੋਟਾ

ਤਿੰਨ ਰੋਜ਼ਾ ਖੇਤੀ ਮੇਲੇ ਵਿਚ ਪਹੁੰਚਿਆ 23 ਕਰੋੜ ਰੁਪਏ ਦੀ ਕੀਮਤ ਦਾ ਅਨਮੋਲ ਨਾਮ ਦਾ ਝੋਟਾ

ਤਿੰਨ ਰੋਜ਼ਾ ਖੇਤੀ ਮੇਲੇ ਵਿਚ ਪਹੁੰਚਿਆ 23 ਕਰੋੜ ਰੁਪਏ ਦੀ ਕੀਮਤ ਦਾ ਅਨਮੋਲ ਨਾਮ ਦਾ ਝੋਟਾ
ਹਰਿਆਣਾ : ਸਰਦਾਰ ਵੱਲਭਭਾਈ ਪਟੇਲ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ ਵਿੱਚ ਆਯੋਜਿਤ ਤਿੰਨ ਰੋਜ਼ਾ ਖੇਤੀ ਮੇਲੇ ਵਿਚ 23 ਕਰੋੜ ਰੁਪਏ ਦੀ ਕੀਮਤ ਦਾ ਅਨਮੋਲ ਨਾਮ ਦਾ ਝੋਟਾ ਪਹੁੰਚਿਆ ਹੈ, ਜੋ ਕਿ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਦੇ ਮਾਲਕ ਦਾ ਦਾਅਵਾ ਹੈ ਕਿ ਉਸ ਦੇ ਝੋਟੇ ਦੇ ਵੀਰਜ ਤੋਂ ਪੈਦਾ ਹੋਣ ਵਾਲੀ ਮੱਝ 21 ਲੀਟਰ ਦੁੱਧ ਦਿੰਦੀ ਹੈ। ਹੁਣ ਤੱਕ ਉਹ 10 ਕਰੋੜ ਰੁਪਏ ਦਾ ਵੀਰਜ ਵੇਚ ਚੁੱਕਾ ਹੈ। ਹਰਿਆਣਾ ਦੇ ਸਿਰਸਾ ਦੇ ਪਿੰਡ ਹੱਸੂ ਦੇ ਵਸਨੀਕ ਜਗਤਾਰ ਸਿੰਘ ਨੇ ਦੱਸਿਆ ਕਿ ਐਮ-29 ਦੇ ਬੱਚੇ ਅਨਮੋਲ ਦੀ ਕੀਮਤ ਕਰੀਬ 23 ਕਰੋੜ ਰੁਪਏ ਲੱਗ ਚੁੱਕੀ ਹੈ। ਜਿਸ ਦੀ ਕੀਮਤ ਮਹਾਰਾਸ਼ਟਰ ਦੇ ਇੱਕ ਕਿਸਾਨ ਅਤੇ ਪੰਜਾਬ ਦੇ ਇੱਕ ਵਿਧਾਇਕ ਨੇ ਲਗਾਈ ਹੈ। ਅਨਮੋਲ ਦਾ ਵੀਰਜ ਹੁਣ ਤੱਕ ਕਰੀਬ ਚਾਰ ਲੱਖ ਲੋਕਾਂ ਨੂੰ ਵੇਚਿਆ ਜਾ ਚੁੱਕਾ ਹੈ।ਜਗਤਾਰ ਨੇ ਦੱਸਿਆ ਕਿ ਉਸ ਨੇ ਕਰੀਬ 10 ਕਰੋੜ ਰੁਪਏ ਦਾ ਵੀਰਜ ਵੇਚਿਆ ਹੈ। ਅਨਮੋਲ ਦੇ ਵੀਰਜ ਦੀ ਕੀਮਤ 250 ਰੁਪਏ ਰੱਖੀ ਗਈ ਹੈ। ਝੋਟੇ ਦੇ ਮਾਲਕ ਅਨੁਸਾਰ ਅਨਮੋਲ ਦੀ ਖੁਰਾਕ ਪ੍ਰਤੀ ਦਿਨ 2000 ਰੁਪਏ ਹੈ। ਇਸ ਨੂੰ ਖਾਣ ਲਈ ਦੁੱਧ, ਆਂਡਾ, ਬਦਾਮ, ਕਾਜੂ, ਸਰ੍ਹੋਂ, ਕਣਕ, ਮੱਕੀ, ਸੋਇਆਬੀਨ ਆਦਿ ਦਿੱਤਾ ਜਾਂਦਾ ਹੈ । ਵੀਰਜ ਕੱਢਣ ਲਈ ਉਹ ਨਕਲੀ ਰਬੜ ਦੀ ਮੱਝ ਦੀ ਵਰਤੋਂ ਕਰਦੇ ਹਨ। ਅਨਮੋਲ ਨਾਮ ਦੇ ਝੋਟੇ ਉਤੇ ਇੰਨਾ ਖਰਚ ਹੋਣਾ ਕੋਈ ਅਜੀਬ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਵੀ ਗੋਲੂ-2 ਦੀ ਕੀਮਤ 10 ਕਰੋੜ ਰੁਪਏ ਲੱਗੀ ਸੀ । ਇਸ ਮੇਲੇ ਵਿਚ ਦੋ ਹੋਰ ਝੋਟੇ ਆਏ ਹਨ, ਜਿਨ੍ਹਾਂ ਦੀ ਕੀਮਤ ਦਸ ਕਰੋੜ ਤੇ ਨੌਂ ਕਰੋੜ ਰੁਪਏ ਹੈ। ਦਸ ਕਰੋੜ ਦੇ ਝੋਟੇ ਦਾ ਨਾਂ ਗੋਲੂ 2 ਹੈ, ਜਦੋਂ ਕਿ ਨੌਂ ਕਰੋੜ ਦੇ ਝੋਟੇ ਦਾ ਨਾਂ ਵਿਧਾਇਕ ਹੈ। ਮੇਰਠ ਦੀ ਸਰਦਾਰ ਵੱਲਭ ਭਾਈ ਪਟੇਲ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਕੇ.ਕੇ ਸਿੰਘ ਦਾ ਕਹਿਣਾ ਹੈ ਕਿ ਮੇਰਠ ਵਿੱਚ ਅਜਿਹੀ ਪਸ਼ੂ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ ਜਿਸ ਵਿੱਚ ਕਰੋੜਾਂ ਰੁਪਏ ਦੇ ਝੋਟੇ ਆ ਰਹੇ ਹਨ। ਇਨ੍ਹਾਂ ਝੋਟਿਆਂ ਦੀਆਂ ਵਿਸ਼ੇਸ਼ਤਾ ਜਾਣ ਕੇ ਦੰਗ ਰਹਿ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਕੀਮਤ 9 ਕਰੋੜ 10 ਕਰੋੜ ਰੁਪਏ ਹੈ ਪਰ ਮਾਲਕ ਇਨ੍ਹਾਂ ਨੂੰ ਵੇਚਣ ਲਈ ਤਿਆਰ ਨਹੀਂ ਹੈ ।

Advertisement
Advertisement
Advertisement
Advertisement
Scroll to Top