Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Sunday, 16 Aug 2026 | 7:35 pm

+91 90915 01313 , +91 90916 01313

punjabbanni@gmail.com
punjabbani@yahoo.com

ਟੋਲ ਟੈਕਸ ਕਲੈਕਸ਼ਨ ਲਈ ਸ਼ੁਰੂ ਹੋਵੇਗੀ ਨਵੀਂ ਪ੍ਰਣਾਲੀ, 20 ਕਿਲੋਮੀਟਰ ਤੱਕ ਮੁਫਤ ਸਫਰ ਦੀ ਮਿਲੇਗੀ ਸਹੂਲਤ

ਟੋਲ ਟੈਕਸ ਕਲੈਕਸ਼ਨ ਲਈ ਸ਼ੁਰੂ ਹੋਵੇਗੀ ਨਵੀਂ ਪ੍ਰਣਾਲੀ, 20 ਕਿਲੋਮੀਟਰ ਤੱਕ ਮੁਫਤ ਸਫਰ ਦੀ ਮਿਲੇਗੀ ਸਹੂਲਤ

ਟੋਲ ਟੈਕਸ ਕਲੈਕਸ਼ਨ ਲਈ ਸ਼ੁਰੂ ਹੋਵੇਗੀ ਨਵੀਂ ਪ੍ਰਣਾਲੀ, 20 ਕਿਲੋਮੀਟਰ ਤੱਕ ਮੁਫਤ ਸਫਰ ਦੀ ਮਿਲੇਗੀ ਸਹੂਲਤ
ਨਵੀਂ ਦਿੱਲੀ : ਭਾਰਤ ਵਿਚ ਫਾਸਟੈਗ ਤੋਂ ਇਲਾਵਾ ਇਕ ਹੋਰ ਟੋਲ ਟੈਕਸ ਕੁਲੈਕਸ਼ਨ ਸਿਸਟਮ ਸ਼ੁਰੂ ਹੋਣ ਜਾ ਰਿਹਾ ਹੈ।
ਕੇਂਦਰ ਸਰਕਾਰ ਵੱਲੋਂ ਇਸਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ। ਨਵੀਂ ਪ੍ਰਣਾਲੀ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਤਹਿਤ ਟੋਲ ਟੈਕਸ ਨੂੰ ਕੁਲੈਕਟ ਕੀਤਾ ਜਾਵੇਗਾ। ਇਸ ਲਈ ਸਰਕਾਰ ਨੇ 4 ਹਾਈਵੇ ‘ਤੇ ਟਰਾਇਲ ਵੀ ਕਰ ਲਿਆ ਹੈ ਅਤੇ ਟਰਾਇਲ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। ਸਰਕਾਰ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ ਤਹਿਤ Global Navigation Satellite System On-Board Unit ਰਾਹੀਂ ਟੋਲ ਦੀ ਸ਼ੁਰੂਆਤ ਜਲਦੀ ਹੋਵੇਗੀ। ਸੜਕ ਆਵਾਜਾਈ ਮੰਤਰਾਲੇ ਨੇ ਨਿਯਮ ਜਾਰੀ ਕਰ ਦਿੱਤੇ ਹਨ।
ਜਾਰੀ ਨੋਟੀਫਿਕੇਸ਼ਨ ‘ਚ ਦੱਸਿਆ ਗਿਆ ਹੈ ਕਿ ਇਸ ਲਈ ਜੀ.ਪੀ.ਐੱਸ. ਦਾ ਸਹਾਰਾ ਲਿਆ ਜਾਵੇਗਾ। ਜੀ.ਪੀ.ਐੱਸ. ਦੀ ਮਦਦ ਨਾਲ ਟੋਲ ਟੈਕਸ ਨੂੰ ਵਸੂਲਿਆ ਜਾਵੇਗਾ। ਗੱਡੀਆਂ ‘ਤੇ ਜੀ.ਪੀ.ਐੱਸ. ਡਿਵਾਈਸ ਨੂੰ ਇੰਸਟਾਲ ਕੀਤਾ ਜਾਵੇਗਾ। GNSSOBU ਵਾਲੀਆਂ ਗੱਡੀਆਂ ਲਈ ਵਿਸ਼ੇਸ਼ ਲੇਨ ਤਿਆਰ ਕੀਤੀ ਜਾਵੇਗੀ ਅਤੇ ਹੋਰ ਗੱਡੀਆਂ ਉਸ ਲੇਨ ‘ਚ ਆਉਣਗੀਆਂ ਤਾਂ ਦੁੱਗਣਾ ਟੋਲ ਵਸੂਲਿਆ ਜਾਵੇਗਾ।
ਨੋਟੀਫਿਕੇਸ਼ਨ ‘ਚ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਗੱਡੀਆਂ ‘ਤੇ ਨੈਸ਼ਨਲ ਪਰਮਿਟ ਨਹੀਂ ਹੈ, ਉਨ੍ਹਾਂ ਨੂੰ 1 ਦਿਨ ‘ਚ ਦੋਵਾਂ ਪਾਸੇ 20 ਕਿਲੋਮੀਟਰ ਦੀ ਯਾਤਰਾ ਲਈ ਛੋਟ ਦਿੱਤੀ ਜਾਵੇਗੀ। ਆਸਾਨ ਭਾਸ਼ਾ ‘ਚ ਸਮਝੀਏ ਤਾਂ ਜਿੰਨੀ ਯਾਤਰਾ ਓਨਾ ਹੀ ਟੋਲ ਟੈਕਸ ਦਿੱਤਾ ਜਾਵੇਗਾ। ਦੱਸ ਦੇਈਏ ਕਿ ਮੌਜੂਦਾ ਸਮੇਂ ‘ਚ ਇਕ ਟੋਲ ਤੋਂ ਲੈ ਕੇ ਦੂਜੇ ਟੋਲ ਤਕ ਯਾਤਰਾ ਕਰਨ ‘ਤੇ ਪੂਰੀ ਕੀਮਤ ਦੇਣੀ ਹੁੰਦੀ ਸੀ।
ਦੱਸਿਆ ਜਾ ਰਿਹਾ ਹੈ ਕਿ ਇਸ ਡਿਵਾਈਸ ਨਾਲ ਲੈਸ ਪ੍ਰਾਈਵੇਟ ਵਾਹਨਾਂ ਦੇ ਮਾਲਕਾਂ ਨੂੰ ਹਾਈਵੇ ਅਤੇ ਐਕਸਪ੍ਰੈਸਵੇ ‘ਤੇ ਰੋਜ਼ਾਨਾ 20 ਕਿਲੋਮੀਟਰ ਦਾ ਸਫਰ ਕਰਨ ਲਈ ਕੋਈ ਫੀਸ ਨਹੀਂ ਦੇਣੀ ਪਵੇਗੀ। ਮੌਜੂਦਾ ਸਿਸਟਮ ਦੇ ਮੁਕਾਬਲੇ ਜੀ.ਪੀ.ਐੱਸ. ਰਾਹੀਂ ਕੱਟੇ ਜਾਣ ਵਾਲੇ ਟੋਲ ਟੈਕਸ ਸਸਤੇ ਹੋਣਗੇ। ਨੈਸ਼ਨਲ ਹਾਈਵੇ ਫ਼ੀਸ (ਦਰਾਂ ਦਾ ਨਿਰਧਾਰਨ ਅਤੇ ਉਗਰਾਹੀ) ਸੋਧ ਨਿਯਮ, 2024 ਵਜੋਂ ਅਧਿਸੂਚਿਤ ਕੀਤੇ ਗਏ ਨਵੇਂ ਨਿਯਮਾਂ ਦੇ ਤਹਿਤ ਹਾਈਵੇਅ ਅਤੇ ਐਕਸਪ੍ਰੈਸਵੇਅ ‘ਤੇ 20 ਕਿਲੋਮੀਟਰ ਤੋਂ ਵੱਧ ਦੂਰੀ ਤੈਅ ਕਰਨ ‘ਤੇ ਹੀ ਵਾਹਨ ਮਾਲਕ ਤੋਂ ਕੁੱਲ ਦੂਰੀ ‘ਤੇ ਹੀ ਫ਼ੀਸ ਵਸੂਲੀ ਜਾਵੇਗੀ।
ਅਜੇ ਇਨ੍ਹਾਂ ਹਾਈਵੇ ‘ਤੇ ਹੋਇਆ ਟਰਾਇਲ
ਰਾਸ਼ਟਰੀ ਪਰਮਿਟ ਰੱਖਣ ਵਾਲੇ ਵਾਹਨਾਂ ਤੋਂ ਇਲਾਵਾ ਕਿਸੇ ਹੋਰ ਵਾਹਨ ਦਾ ਡਰਾਈਵਰ, ਮਾਲਕ ਜਾਂ ਵਿਅਕਤੀ ਜੋ ਹਾਈਵੇ, ਸਥਾਈ ਪੁਲ, ਬਾਈਪਾਸ ਜਾਂ ਸੁਰੰਗ ਦੇ ਉਸ ਹਿੱਸੇ ਦੀ ਵਰਤੋਂ ਕਰਦਾ ਹੈ, ਉਸ ਤੋਂ ਜੀ.ਐੱਨ.ਐੱਸ.ਐੱਸ.-ਆਧਾਰਿਤ ਉਪਭੋਗਤਾ ਫੀਸ ਵਸੂਲੀ ਪ੍ਰਣਾਲੀ ਤਹਿਤ ਇਕ ਦਿਨ ‘ਚ ਹਰੇਕ ਦਿਸ਼ਾ ‘ਚ 20 ਕਿਲੋਮੀਟਰ ਦੀ ਯਾਤਰਾ ਤਕ ਕੋਈ ਫੀਸ ਨਹੀਂ ਲਈ ਜਾਵੇਗੀ।
ਸੜਕ ਆਵਾਜਾਈ ਮੰਤਰਾਲੇ ਨੇ ਜੁਲਾਈ ਵਿੱਚ ਕਿਹਾ ਸੀ ਕਿ ਉਸਨੇ ਫਾਸਟੈਗ ਦੇ ਨਾਲ ਇੱਕ ਵਾਧੂ ਵਿਸ਼ੇਸ਼ਤਾ ਦੇ ਤੌਰ ‘ਤੇ ਪਾਇਲਟ ਆਧਾਰ ‘ਤੇ ਚੋਣਵੇਂ ਰਾਸ਼ਟਰੀ ਰਾਜਮਾਰਗਾਂ ‘ਤੇ ਸੈਟੇਲਾਈਟ ਅਧਾਰਤ ਟੋਲ ਕੁਲੈਕਸ਼ਨ ਪ੍ਰਣਾਲੀ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਕਰਨਾਟਕ ਵਿੱਚ NH-275 ਦੇ ਬੈਂਗਲੁਰੂ-ਮੈਸੂਰ ਸੈਕਸ਼ਨ ਅਤੇ ਹਰਿਆਣਾ ਵਿੱਚ NH-709 ਦੇ ਪਾਣੀਪਤ-ਹਿਸਾਰ ਸੈਕਸ਼ਨ ‘ਤੇ GNSS- ਅਧਾਰਤ ਉਪਭੋਗਤਾ ਫੀਸ ਵਸੂਲੀ ਪ੍ਰਣਾਲੀ ਬਾਰੇ ਇੱਕ ਪਾਇਲਟ ਅਧਿਐਨ ਕੀਤਾ ਗਿਆ ਹੈ।

Advertisement
Advertisement
Advertisement
Advertisement
Scroll to Top