Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 29 Sep 2026 | 8:30 am

+91 90915 01313 , +91 90916 01313

punjabbanni@gmail.com
punjabbani@yahoo.com

ਇਸ ਪੂਰੇ ਮਾਡਿਊਲ ਵਿੱਚ ਇੱਕ ਖਤਰਨਾਕ ਵਿਅਕਤੀ ਜਗਜੀਤ ਸਿੰਘ ਵੀ ਹੈ ਤੇ ਜੋ ਬ੍ਰਿਟਿਸ਼ ਫੌਜ ਦਾ ਸਿਪਾਹੀ ਹੈ : ਡੀ. ਜੀ. ਪੀ. ਗੌਰਵ ਯਾਦਵ

ਇਸ ਪੂਰੇ ਮਾਡਿਊਲ ਵਿੱਚ ਇੱਕ ਖਤਰਨਾਕ ਵਿਅਕਤੀ ਜਗਜੀਤ ਸਿੰਘ ਵੀ ਹੈ ਤੇ ਜੋ ਬ੍ਰਿਟਿਸ਼ ਫੌਜ ਦਾ ਸਿਪਾਹੀ ਹੈ : ਡੀ. ਜੀ. ਪੀ. ਗੌਰਵ ਯਾਦਵ

ਇਸ ਪੂਰੇ ਮਾਡਿਊਲ ਵਿੱਚ ਇੱਕ ਖਤਰਨਾਕ ਵਿਅਕਤੀ ਜਗਜੀਤ ਸਿੰਘ ਵੀ ਹੈ ਤੇ ਜੋ ਬ੍ਰਿਟਿਸ਼ ਫੌਜ ਦਾ ਸਿਪਾਹੀ ਹੈ : ਡੀ. ਜੀ. ਪੀ. ਗੌਰਵ ਯਾਦਵ
ਚੰਡੀਗੜ੍ਹ : ਉੱਤਰ ਪ੍ਰਦੇਸ਼ ਦੇ ਪੀਲੀਭੀਤ ਜਿ਼ਲ੍ਹੇ ਵਿੱਚ ਪੁਲਸ ਨਾਲ ਮੁਕਾਬਲੇ ਵਿੱਚ ਮਾਰੇ ਗਏ ਤਿੰਨ ਦਹਿਸ਼ਤਗਰਦ ਜੋ ਖਾਲਿਸਤਾਨ ਜਿ਼ੰਦਾਬਾਦ ਫੋਰਸ ਨਾਮ ਦੇ ਸੰਗਠਨ ਨਾਲ ਜੁੜੇ ਹੋਏ ਸੀ ਅਤੇ ਰਣਜੀਤ ਸਿੰਘ ਨੀਟਾ ਮਾਡਿਊਲ ਦਾ ਹਿੱਸਾ ਸੀ । ਇੰਨਾ ਹੀ ਨਹੀਂ ਪੰਜਾਬ ਪੁਲਿਸ ਵੱਲੋਂ ਆਪਣੀ ਸ਼ੁਰੂਆਤੀ ਜਾਂਚ ਤੋਂ ਬਾਅਦ ਜੋ ਦਾਅਵੇ ਕੀਤੇ ਗਏ ਹਨ, ਉਹ ਹੈਰਾਨ ਕਰਨ ਵਾਲੇ ਹਨ ।ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਸਾਂਝੇ ਆਪ੍ਰੇਸ਼ਨ ਵਿੱਚ ਸਹਿਯੋਗ ਕਰਨ ਲਈ ਯੂ. ਪੀ. ਪੁਲਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪੂਰੇ ਮਾਡਿਊਲ ਵਿੱਚ ਇੱਕ ਖਤਰਨਾਕ ਵਿਅਕਤੀ ਜਗਜੀਤ ਸਿੰਘ ਵੀ ਹੈ, ਜੋ ਬ੍ਰਿਟਿਸ਼ ਫੌਜ ਦਾ ਸਿਪਾਹੀ ਹੈ। ਗੌਰਵ ਯਾਦਵ ਨੇ ਲਿਖਿਆ, `ਇਹ ਮਾਡਿਊਲ ਰਣਜੀਤ ਸਿੰਘ ਨੀਟਾ ਦੁਆਰਾ ਕੰਟਰੋਲ ਕੀਤਾ ਗਿਆ ਹੈ, ਜੋ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਮੁਖੀ ਹਨ, ਇਸ ਨੂੰ ਜਸਵਿੰਦਰ ਸਿੰਘ ਮੰਨੂ ਚਲਾ ਰਿਹਾ ਹੈ, ਜੋ ਗ੍ਰੀਸ ਵਿੱਚ ਰਹਿੰਦਾ ਹੈ ਅਤੇ ਅਗਵਾਨ ਪਿੰਡ ਦਾ ਵਸਨੀਕ ਹੈ। ਇਹ ਵੀ ਜਗਜੀਤ ਸਿੰਘ ਦੁਆਰਾ ਕੰਟਰੋਲ ਕੀਤਾ ਗਿਆ ਹੈ, ਜੋ ਯੂ. ਕੇ. ਵਿੱਚ ਸਥਿਤ ਹੈ ਅਤੇ ਇੱਕ ਬ੍ਰਿਟਿਸ਼ ਫੌਜ ਦਾ ਸਿਪਾਹੀ ਹੈ। ਉਹ ਫਤਿਹ ਸਿੰਘ ਬੱਗੀ ਦੇ ਨਾਂ ਨਾਲ ਸਭ ਕੁਝ ਆਪਰੇਟ ਕਰ ਰਿਹਾ ਹੈ । ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫਤਿਹ ਸਿੰਘ ਬੱਗੀ 10 ਸਾਲ ਪਹਿਲਾਂ ਭਾਰਤ ਗਿਆ ਸੀ ਅਤੇ ਵਿਦਿਆਰਥੀ ਵੀਜ਼ੇ `ਤੇ ਬਰਤਾਨੀਆ `ਚ ਐਂਟਰੀ ਲਈ ਸੀ । ਉਸਦਾ ਪਰਿਵਾਰ ਪੰਜਾਬ ਦੇ ਤਰਨਤਾਰਨ ਜਿ਼ਲ੍ਹੇ ਦਾ ਰਹਿਣ ਵਾਲਾ ਹੈ । ਉਸ ਦੇ ਦਾਦਾ, ਪਿਤਾ ਅਤੇ ਭਰਾ ਸਮੇਤ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਭਾਰਤੀ ਫੌਜ ਦਾ ਹਿੱਸਾ ਰਹੇ ਹਨ। ਫਿਲਹਾਲ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਜਗਜੀਤ ਸਿੰਘ ਅਜੇ ਵੀ ਬ੍ਰਿਟਿਸ਼ ਫੌਜ ਦਾ ਹਿੱਸਾ ਹੈ ਜਾਂ ਨਹੀਂ । ਉਸਨੇ ਬ੍ਰਿਟੇਨ ਵਿੱਚ ਸਾਫਟਵੇਅਰ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਫਿਰ ਉੱਥੇ ਫੌਜ ਵਿੱਚ ਭਰਤੀ ਹੋ ਗਿਆ।

Advertisement
Advertisement
Advertisement
Advertisement
Scroll to Top