Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 1:32 pm

+91 90915 01313 , +91 90916 01313

punjabbanni@gmail.com
punjabbani@yahoo.com

ਡੀ. ਸੀ. ਨੇ 10ਵੀਂ ਏਸ਼ੀਆ ਪੈਸੇਫਿਕ ਗੇਮਜ ਫਾਰ ਡੈਫ਼ ਦੀ ਸੋਨ ਤਗ਼ਮਾ ਜੇਤੂ ਪਟਿਆਲਾ ਸਕੂਲ ਫਾਰ ਡੈਫ਼ ਐਂਡ ਬਲਾਇੰਡ ਦੀ ਵਿਦਿਆਰਥਣ ਮਿਲਨਮੀਤ ਕੌਰ ਦਾ ਸਨਮਾਨ ਕੀਤਾ

ਡੀ. ਸੀ. ਨੇ 10ਵੀਂ ਏਸ਼ੀਆ ਪੈਸੇਫਿਕ ਗੇਮਜ ਫਾਰ ਡੈਫ਼ ਦੀ ਸੋਨ ਤਗ਼ਮਾ ਜੇਤੂ ਪਟਿਆਲਾ ਸਕੂਲ ਫਾਰ ਡੈਫ਼ ਐਂਡ ਬਲਾਇੰਡ ਦੀ ਵਿਦਿਆਰਥਣ ਮਿਲਨਮੀਤ ਕੌਰ ਦਾ ਸਨਮਾਨ ਕੀਤਾ

ਡੀ. ਸੀ. ਨੇ 10ਵੀਂ ਏਸ਼ੀਆ ਪੈਸੇਫਿਕ ਗੇਮਜ ਫਾਰ ਡੈਫ਼ ਦੀ ਸੋਨ ਤਗ਼ਮਾ ਜੇਤੂ ਪਟਿਆਲਾ ਸਕੂਲ ਫਾਰ ਡੈਫ਼ ਐਂਡ ਬਲਾਇੰਡ ਦੀ ਵਿਦਿਆਰਥਣ ਮਿਲਨਮੀਤ ਕੌਰ ਦਾ ਸਨਮਾਨ ਕੀਤਾ
-ਪਟਿਆਲਾ ਦਾ ਮਾਣ ਤੇ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਸ੍ਰੋਤ ਹੈ ਪਟਿਆਲਾ ਸਕੂਲ ਫਾਰ ਡੈਫ਼ ਐਂਡ ਬਲਾਇੰਡ ਦੀ ਵਿਦਿਆਰਥਣ ਮਿਲਨਮੀਤ ਕੌਰ : ਡਾ. ਪ੍ਰੀਤੀ ਯਾਦਵ
ਪਟਿਆਲਾ, 16 ਦਸੰਬਰ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ 10ਵੀਂ ਏਸ਼ੀਆ ਪੈਸੇਫਿਕ ਗੇਮਜ਼ ਫਾਰ ਡੈਫ਼, ਜੋਕਿ ਮਲੇਸ਼ੀਆ ਦੇ ਕੁਆਲਾਲਮਪੁਰ ਵਿਖੇ ਹੋਈਆਂ ਸਨ, ਵਿੱਚ ਜੂਡੋ ਖੇਡ ਵਿੱਚ ਸੋਨ ਤੇ ਕਾਂਸੀ ਤਗ਼ਮਾ ਜੇਤੂ ਪਟਿਆਲਾ ਸਕੂਲ ਫਾਰ ਡੈਫ਼ ਐਂਡ ਬਲਾਇੰਡ ਦੀ ਵਿਦਿਆਰਥਣ ਮਿਲਨਮੀਤ ਕੌਰ ਦਾ ਸਨਮਾਨ ਕੀਤਾ । ਮਿਲਨਮੀਤ ਕੌਰ ਨੂੰ ਪਟਿਆਲਾ ਦਾ ਮਾਣ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਉਸਦੇ ਮਾਪਿਆਂ ਬਲਵਿੰਦਰ ਕੌਰ ਤੇ ਦਿਲਬਾਗ ਸਿੰਘ ਸਮੇਤ ਸਕੂਲ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਇਸ ਵਿਦਿਆਰਥਣ ਨੇ ਕੌਮਾਂਤਰੀ ਖੇਡ ਮੈਦਾਨ ਵਿੱਚ ਦੋ ਤਗ਼ਮੇ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ । ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਅੱਠਵੀਂ ਜਮਾਤ ਦੀ ਵਿਦਿਆਰਥਣ ਮਿਲਨਮੀਤ ਕੌਰ, ਜੋ ਕਿ ਬੋਲਣ ਤੇ ਸੁਣਨ ਤੋਂ ਅਸਰੱਥ ਹੈ ਪ੍ਰੰਤੂ ਇਸ ਵਿੱਚ ਅਥਾਹ ਖੇਡ ਪ੍ਰਤਿਭਾ ਹੈ, ਜਿਸ ਸਦਕਾ ਇਸ ਨੇ ਏਸ਼ੀਆ ਪੈਸੇਫਿਕ ਖੇਡਾਂ ਵਿੱਚ ਜੂਡੋ ਖੇਡ ਵਿੱਚ 48 ਕਿਲੋ ਭਾਰ ਵਰਗ ਵਿੱਚ ਪਹਿਲੀ ਵਾਰ ਵਿੱਚ ਹੀ ਸੋਨ ਤੇ ਕਾਂਸੀ ਤਗ਼ਮਾ ਜਿੱਤਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ । ਉਨ੍ਹਾਂ ਕਿਹਾ ਕਿ ਮਿਲਨਮੀਤ ਕੌਰ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ, ਜਿਸ ਨੂੰ ਮਿਲਕੇ ਉਨ੍ਹਾਂ ਨੇ ਵਿਦਿਆਰਥਣ ਤੇ ਉਸਦੇ ਮਾਪਿਆਂ ਨੂੰ ਵਧਾਈ ਦੇ ਕੇ ਮਾਣ ਮਹਿਸੂਸ ਹੋ ਰਿਹਾ ਹੈ ।
ਇਸ ਮਿਲਣੀ ਮੌਕੇ ਵਿਦਿਆਰਥਣ ਦੇ ਮਾਪਿਆਂ ਸਮੇਤ ਸਕੂਲ ਦੇ ਪ੍ਰਬੰਧਕ ਕਰਨਲ ਕਰਮਿੰਦਰ ਸਿੰਘ, ਪ੍ਰਿੰਸੀਪਲ ਰੇਨੂ ਸਿੰਗਲਾ, ਕੋਚ ਸੁਰਿੰਦਰ ਸਿੰਘ, ਪਵਨ ਗੋਇਲ, ਐਸ.ਕੇ. ਕੋਚਰ ਅਤੇ ਸਕੂਲ ਦੇ ਵਿਦਿਆਰਥੀ ਮੌਜੂਦ ਸਨ ।

Advertisement
Advertisement
Advertisement
Advertisement
Scroll to Top