Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 5:37 pm

+91 90915 01313 , +91 90916 01313

punjabbanni@gmail.com
punjabbani@yahoo.com

ਅੰਤਰ ਜ਼ਿਲ੍ਹਾ ਜਿਮਨਾਸਟਿਕ ਅੰਡਰ 19 ਲੜਕਿਆਂ ਅਤੇ ਅੰਡਰ 14 ਲੜਕੀਆਂ ਦੇ ਮੁਕਾਬਲਿਆਂ ਵਿੱਚ ਪਟਿਆਲੇ ਜ਼ਿਲ੍ਹੇ ਨੇ ਸਿਲਵਰ ਮੈਡਲ ਜਿੱਤਿਆ

ਅੰਤਰ ਜ਼ਿਲ੍ਹਾ ਜਿਮਨਾਸਟਿਕ ਅੰਡਰ 19 ਲੜਕਿਆਂ ਅਤੇ ਅੰਡਰ 14 ਲੜਕੀਆਂ ਦੇ ਮੁਕਾਬਲਿਆਂ ਵਿੱਚ ਪਟਿਆਲੇ ਜ਼ਿਲ੍ਹੇ ਨੇ ਸਿਲਵਰ ਮੈਡਲ ਜਿੱਤਿਆ

ਅੰਤਰ ਜ਼ਿਲ੍ਹਾ ਜਿਮਨਾਸਟਿਕ ਅੰਡਰ 19 ਲੜਕਿਆਂ ਅਤੇ ਅੰਡਰ 14 ਲੜਕੀਆਂ ਦੇ ਮੁਕਾਬਲਿਆਂ ਵਿੱਚ ਪਟਿਆਲੇ ਜ਼ਿਲ੍ਹੇ ਨੇ ਸਿਲਵਰ ਮੈਡਲ ਜਿੱਤਿਆ
ਪਟਿਆਲਾ, 8 ਨਵੰਬਰ : ਜ਼ਿਲ੍ਹਾ ਖੇਡ ਪ੍ਰਤੀਯੋਗਤਾ ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ. ਸਿੱ ਪਟਿਆਲਾ, ਡਾ. ਰਵਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਦੇਖ-ਰੇਖ ਅਤੇ ਪ੍ਰਬੰਧਕ ਸਕੱਤਰ ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਹਰਮਨਦੀਪ ਕੌਰ ਸੈਕਸ਼ਨ ਅਫ਼ਸਰ ਦੀ ਨਿਗਰਾਨੀ ਹੇਠ 68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਜਿਮਨਾਸਟਿਕ ਮੁਕਾਬਲੇ ਹੋਏ।
ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਿਮਨਾਸਟਿਕ ਅੰਡਰ 14/17/19 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਪੋਲੋ ਗਰਾਊਂਡ ਪਟਿਆਲਾ ਦੇ ਜਮਨਾਸਟਿਕ ਹਾਲ ਵਿੱਚ ਕਰਵਾਏ ਗਏ। ਅੰਡਰ-19 ਲੜਕਿਆਂ ਦੇ ਜਿਮਨਾਸਟਿਕ ਦੇ ਮੁਕਾਬਲਿਆਂ ਵਿੱਚ ਪਟਿਆਲੇ ਜ਼ਿਲ੍ਹੇ ਨੇ ਸਿਲਵਰ ਮੈਡਲ ਜਿੱਤਿਆ । ਇਸ ਟੀਮ ਵਿੱਚ ਪਾਰਥ ਭੱਲਾ, ਜਸਕਰਨ ਸਿੰਘ, ਲਲਿਤ ਕੁਮਾਰ, ਸਾਹਿਬਜੋਤ ਸਿੰਘ, ਰੁਦਰ ਪ੍ਰਤਾਪ, ਪੁਰਸ਼ਾਰਥ, ਗੁਰਿੰਦਰ ਸਿੰਘ ਸ਼ਾਮਲ ਸਨ । ਪਟਿਆਲਾ ਨੇ ਅੰਡਰ 14 ਲੜਕੀਆਂ ਦੇ ਮੁਕਾਬਲਿਆਂ ਦੇ ਵਿੱਚ ਵੀ ਸਿਲਵਰ ਮੈਡਲ ਜਿੱਤਿਆ। ਅੰਡਰ 14 ਲੜਕੀਆਂ ਦੀ ਟੀਮ ਵਿੱਚ ਹਰਸ਼ੂ, ਯੋਗਿਤਾ ਸ਼ਰਮਾ, ਪ੍ਰਲੀਨ ਕੌਰ, ਰੂਹੀ, ਏਕਮਜੋਤ, ਪ੍ਰਭਜੋਤ, ਸਿਮਰਨਜੀਤ ਕੌਰ ਸ਼ਾਮਲ ਸਨ। ਇਹਨਾਂ ਖਿਡਾਰੀਆਂ ਨੇ ਬਹੁਤ ਹੀ ਵਧੀਆ ਜਿਮਨਾਸਟਿਕ ਦਾ ਪ੍ਰਦਰਸ਼ਨ ਕੀਤਾ । ਮੁੱਖ ਮਹਿਮਾਨ ਦੇ ਤੌਰ ‘ਤੇ ਪ੍ਰੋਫੈਸਰ ਰਿਪੁਦਮਨ ਕੌਸ਼ਲ ਨੇ ਉਚੇਚੇ ਤੌਰ ਤੇ ਜਮਨਾਸਟਿਕ ਹਾਲ ਵਿੱਚ ਪਹੁੰਚ ਕੇ ਜਿਮਨਾਸਟਿਕ ਦੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਤੇ ਜਿਮਨਾਸਟਿਕ ਟੂਰਨਾਮੈਂਟ ਇੰਚਾਰਜ ਮਨਦੀਪ ਕੌਰ ਪ੍ਰਿੰਸੀਪਲ ਪੁਰਾਣੀ ਪੁਲਿਸ ਲਾਈਨ, ਰੇਨੂੰ ਕੌਸ਼ਲ, ਗੰਗਾ ਰਾਣੀ, ਬਲਜੀਤ ਕੌਰ, ਬਲਜੀਤ ਸਿੰਘ ਕੋਚ, ਦੀਪੀ ਰਾਣੀ ਕੋਚ, ਭੁਪਿੰਦਰ ਕੌਰ, ਗੁਰਮੀਤ ਕੌਰ ਕੋਚ, ਬਲਵੀਰ ਕੌਰ ਕੋਚ, ਜਸਦੀਪ ਸਿੰਘ ਕੋਚ, ਤੇਜਵਿੰਦਰ ਪਾਲ ਕੌਰ, ਜਗਤਾਰ ਸਿੰਘ ਟਿਵਾਣਾ, ਸ਼ਿਵ ਪੰਡੀਰ, ਰਣਧੀਰ ਸਿੰਘ, ਏਐਸਆਈ ਚੰਦਰਭਾਨ, ਅਨੀਤਾ ਸੋਹਲ, ਹਰਜੀਤ ਸਿੰਘ, ਰਾਜਿੰਦਰ ਸਿੰਘ ਚਾਨੀ, ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਗੱਜੂ ਮਾਜਰਾ ਹਾਜ਼ਰ ਸਨ ।

Advertisement
Advertisement
Advertisement
Advertisement
Scroll to Top