Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 4:01 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਵਿੱਚ ਦਾਖ਼ਲਿਆਂ ਦਾ ਨਵਾਂ ਉਭਾਰ

ਪੰਜਾਬੀ ਯੂਨੀਵਰਸਿਟੀ ਵਿੱਚ ਦਾਖ਼ਲਿਆਂ ਦਾ ਨਵਾਂ ਉਭਾਰ

ਨੌਜਵਾਨੀ ਨੇ ਘੱਤੀਆਂ ਉਚੇਰੀ ਸਿੱਖਿਆ ਲਈ ਵਹੀਰਾਂ
ਪਟਿਆਲਾ 2023/06/23 –
ਪੰਜਾਬ ਸਰਕਾਰ ਦੇ ਚਾਲੂ ਵਿੱਤੀ ਵਰ੍ਹੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਗਰਾਂਟ ਵਧਾਉਣ ਅਤੇ ਅਦਾਰੇ ਦੀ ਸੁਹਿਰਦ ਦਾਖ਼ਲਾ ਮੁਹਿੰਦ ਦਾ ਨਤੀਜਾ ਵਿਦਿਆਰਥੀਆਂ ਦੇ ਉਤਸ਼ਾਹ ਵਿੱਚ ਦਰਜ ਹੋਇਆ ਹੈ। ਵਧ ਗਈ ਮੰਗ ਕਾਰਨ ਕਈ ਕੋਰਸਾਂ ਵਿੱਚ ਸੀਟਾਂ ਵਧਾਉਣੀਆਂ ਪਈਆਂ ਹਨ। ਦੋ ਸਾਲ ਪਹਿਲਾਂ ਸ਼ੁਰੂ ਕੀਤੇ ਨਿਰਾਲੇ ਕਿਸਮ ਦੇ ਪੰਜ ਸਾਲਾ ਏਕੀਕ੍ਰਿਤ ਕੋਰਸਾਂ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਵਧੀ ਹੈ। ਤਕਰੀਬਨ ਅੱਠ ਸੌ ਸੀਟਾਂ ਲਈ ਤਿੰਨ ਹਜ਼ਾਰ ਤੋਂ ਜ਼ਿਆਦਾ ਅਰਜ਼ੀਆਂ ਆਈਆਂ ਹਨ ਜੋ ਕਿ ਪਿਛਲੇ ਸਾਲ 2600 ਸਨ।
ਪਿਛਲੇ ਸਾਲਾਂ ਦੌਰਾਨ ਬੀ.ਟੈੱਕ ਦੇ ਕੋਰਸਾਂ ਵਿੱਚ ਦਾਖ਼ਲੇ ਘਟੇ ਸਨ ਜੋ ਕਿ ਇਸ ਸਾਲ ਵਧ ਗਏ ਹਨ। ਵਧੀ ਮੰਗ ਦੇ ਨਤੀਜੇ ਵਜੋਂ ਕੰਪਿਊਟਰ ਸਾਇੰਸ ਵਿੱਚ 223 ਸੀਟਾਂ ਭਰ ਗਈਆਂ ਹਨ। ਮਨੈਨੀਕਲ ਇੰਜੀਨੀਅਰਿੰਗ ਵਿੱਚ ਪਿਛਲੇ ਸਾਲ 29 ਵਿਦਿਆਰਥੀਆਂ ਨੇ ਦਾਖ਼ਲਾ ਲਿਆ ਸੀ। ਇਸ ਸਾਲ 51 ਵਿਦਿਆਰਥੀਆਂ ਨੇ ਦਾਖ਼ਲਾ ਲੈਣ ਲਈ ਫੀਸ ਜਮ੍ਹਾਂ ਕਰਾ ਦਿੱਤੀ ਹੈ ਅਤੇ ਅਗਲੇ ਗੇੜ ਵਿੱਚ ਹੋਰ ਵਿਦਿਆਰਥੀਆਂ ਲੈਣ ਵਾਲੇ ਹਨ। ਇਸੇ ਤਰ੍ਹਾਂ ਸਿਵਲ ਇੰਜੀਨੀਅਰਿੰਗ ਵਿੱਚ ਪਿਛਲੇ ਸਾਲ 42 ਵਿਦਿਆਰਥੀਆਂ ਨੇ ਦਾਖ਼ਲਾ ਲਿਆ ਸੀ ਜੋ ਇਸ ਸਾਲ ਵਧ ਕੇ 71 ਹੋ ਗਿਆ ਹੈ। ਫੀਜੀਓਥੀਰੈਪੀ ਵਿੱਚ 30 ਸੀਟਾਂ ਲਈ 500 ਅਰਜ਼ੀਆਂ ਆਈਆਂ ਹਨ। ਇਸ ਕੋਰਸ ਦੀ ਲੋੜ ਮੁਤਾਬਕ ਸਹੂਲਤਾਂ ਵਧਾ ਕੇ ਸੀਟਾਂ ਵਧਾਉਣ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ।
ਪੰਜਾਬੀ ਯੂਨੀਵਰਸਿਟੀ ਵਿਖੇ ਅੰਡਰ ਗਰੈਜੂਏਟ ਕੋਰਸਾਂ ਵਿੱਚ ਦਾਖਲੇ ਦੇ ਰੁਝਾਨ ਵਿੱਚ ਇਸ ਵਾਰ ਪਿਛਲੇ ਸਾਲ ਨਾਲ਼ੋਂ ਵਾਧਾ ਵੇਖਣ ਨੂੰ ਮਿਿਲਆ ਹੈ। ਇਹ ਵਾਧਾ ਤਕਰੀਬਨ ਸਾਰੇ ਅੰਡਰ ਗਰੈਜੂੇਸ਼ਨ ਕੋਰਸਾਂ ਲਈ ਪ੍ਰਾਪਤ ਹੋਣ ਵਾਲ਼ੀਆਂ ਅਰਜ਼ੀਆਂ ਦੀ ਗਿਣਤੀ, ਕੌਂਸਲੰਿਗ ਲਈ ਹਾਜ਼ਰ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਅਤੇ ਦਾਖ਼ਲ ਹੋਣ ਵਾਲੇ ਕੁੱਲ ਵਿਦਿਆਰਥੀਆਂ ਦੇ ਲਿਹਾਜ਼ ਨਾਲ਼ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਮੌਜੂਦਾ ਸਮੇਂ 13 ਤਰ੍ਹਾਂ ਦੇ ਅੰਡਰ ਗਰੈਜੂਏਟ ਕੋਰਸ ਚਲਾਏ ਜਾਂਦੇ ਹਨ। ਕੇਂਦਰੀ ਦਾਖ਼ਲਾ ਸੈੱਲ ਦੇ ਅੰਕੜਿਆਂ ਅਨੁਸਾਰ ਦਾਖ਼ਲਿਆਂ ਲਈ ਅਰਜ਼ੀਆਂ ਗਿਣਤੀ ਇਸ ਸਾਲ ਪਿਛਲੇ ਸਾਲ ਨਾਲੋਂ ਵਧੇਰੇ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਵੱਖਰੀ ਭਾਂਤ ਦੇ ਪੰਜ ਸਾਲਾ ਏਕੀਕ੍ਰਿਤ ਕੋਰਸਾਂ ਵਿੱਚੋਂ ਭਾਸ਼ਾਵਾਂ ਦੇ ਖੇਤਰ ਵਿਚਲੇ ਪੰਜ ਸਾਲਾ ਏਕੀਕ੍ਰਿਤ ਕੋਰਸ ਲਈ ਪਿਛਲੇ ਸਾਲ 558 ਅਰਜ਼ੀਆਂ ਪ੍ਰਾਪਤ ਹੋਈਆਂ ਜਦੋਂ ਕਿ 2023 ਦੌਰਾਨ ਇਹ ਗਿਣਤੀ 572 ਰਹੀ। ਇਸ ਕੋਰਸ ਵਿੱਚ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੁੱਲ ਪ੍ਰਾਪਤ 130 ਸੀਟਾਂ ਭਰੀਆਂ ਗਈਆਂ। ਮੈਥੇਮੈਟੀਕਲ ਐਂਡ ਕੰਪਿਊਟਿੰਗ ਸਾਇੰਸ ਦੇ ਖੇਤਰ ਵਿੱਚ ਪੰਜ ਸਾਲਾ ਏਕੀਕ੍ਰਿਤ ਕੋਰਸ ਵਿੱਚ ਪਿਛਲੇ ਸਾਲ 385 ਅਰਜ਼ੀਆਂ ਪ੍ਰਾਪਤ ਹੋਈਆਂ ਸਨ ਜੋ ਕਿ ਇਸ ਵਾਰ ਵਧ ਕੇ 482 ਹੋ ਗਈਆਂ। ਪਿਛਲੇ ਸਾਲ ਦੇ 230 ਦੇ ਮੁਕਾਬਲੇ ਇਸ ਵਾਰ 342 ਵਿਦਿਆਰਥੀਆਂ ਨੇ ਕੌਂਸਲੰਿਗ ਵਿੱਚ ਭਾਗ ਲਿਆ। ਇਸੇ ਤਰ੍ਹਾਂ ਫ਼ਿਜ਼ੀਕਲ ਐਂਡ ਕੈਮੀਕਲ ਸਾਇੰਸਜ਼ ਦੇ ਖੇਤਰ ਵਿੱਚ ਪੰਜ ਸਾਲਾ ਏਕੀਕ੍ਰਿਤ ਕੋਰਸ ਵਿੱਚ ਪਿਛਲੇ ਸਾਲ 310 ਅਰਜ਼ੀਆਂ ਪ੍ਰਾਪਤ ਹੋਈਆਂ ਸਨ ਜੋ ਕਿ ਇਸ ਵਾਰਵਧ ਕੇ 372 ਹੋ ਗਈਆਂ। ਸਮਾਜਿਕ ਵਿਿਗਆਨ ਦੇ ਖੇਤਰ ਵਿੱਚ ਪੰਜ ਸਾਲਾ ਏਕੀਕ੍ਰਿਤ ਕੋਰਸ ਵਿੱਚ ਪਿਛਲੇ ਸਾਲ 2022 ਦੌਰਾਨ ਪ੍ਰਾਪਤ ਹੋਈਆਂ 902 ਅਰਜ਼ੀਆਂ ਦੇ ਮੁਕਾਬਲੇ ਇਸ ਵਾਰ 978 ਅਰਜ਼ੀਆਂ ਪ੍ਰਾਪਤ ਹੋਈਆਂ। ਪਿਛਲੇ ਸਾਲ ਦੇ 624 ਦੇ ਮੁਕਾਬਲੇ ਇਸ ਵਾਰ 672 ਵਿਦਿਆਰਥੀ ਕੌਂਸਲੰਿਗ ਲਈ ਹਾਜ਼ਰ ਹੋਏ। ਜੀਵ ਵਿਿਗਆਨ ਦੇ ਖੇਤਰ ਵਿਚਲੇ ਪੰਜ ਸਾਲਾ ਏਕੀਕ੍ਰਿਤ ਕੋਰਸ ਲਈ ਪਿਛਲੇ ਸਾਲ 226 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਸ ਵਾਰ ਇਹ ਗਿਣਤੀ ਵਧ ਕੇ 248 ਹੋ ਗਈ ਸੀ।
ਇਨ੍ਹਾਂ ਪੰਜ ਸਾਲਾ ਕੋਰਸਾਂ ਤੋਂ ਇਲਾਵਾ ਬਾਕੀ ਦੇ ਰਵਾਇਤੀ ਕੋਰਸਾਂ ਵਿੱਚ ਵੀ ਇਹੋ ਰੁਝਾਨ ਵੇਖਣ ਨੂੰ ਮਿਿਲਆ। ਬੀ.ਬੀ.ਏ. ਐੱਮ.ਬੀ.ਏ. ਕੋਰਸ ਵਿੱਚ 2022 ਦੌਰਾਨ 421 ਅਤੇ 2023 ਦੌਰਾਨ 456 ਅਰਜ਼ੀਆਂ ਪ੍ਰਾਪਤ ਹੋਈਆਂ। 2022 ਦੌਰਾਨ 222 ਵਿਦਿਆਰਥੀ ਕੌਂਸਲੰਿਗ ਲਈ ਹਾਜ਼ਰ ਹੋਏ ਅਤੇ 2023 ਦੌਰਾਨ ਇਹ ਗਿਣਤੀ ਵਧ ਕੇ 249 ਹੋ ਗਈ। 2022 ਦੌਰਾਨ ਇਸ ਕੋਰਸ ਵਿੱਚ ਕੁੱਲ 98 ਦਾਖ਼ਲੇ ਹੋਏ ਅਤੇ 2023 ਦੌਰਾਨ 102 ਦਾਖ਼ਲੇ ਹੋਏ। ਬੀ. ਟੈੱਕ. ਸੀ. ਐੱਸ. ਈ. ਦੇ ਕੋਰਸ ਵਿੱਚ 2022 ਦੌਰਾਨ 914 ਅਤੇ 2023 ਦੌਰਾਨ 792 ਅਰਜ਼ੀਆਂ ਪ੍ਰਾਪਤ ਹੋਈਆਂ। ਇਸ ਕੋਰਸ ਵਿੱਚ ਕੌਂਸਲੰਿਗ ਲਈ ਹਾਜ਼ਰ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲ ਦੇ 369 ਦੇ ਮੁਕਾਬਲੇ ਵਧ ਕੇ 406 ਹੋ ਗਈ। 2022 ਦੌਰਾਨ ਇਸ ਕੋਰਸ ਵਿੱਚ 208 ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਗਿਆ ਅਤੇ 2023 ਦੌਰਾਨ 204 ਵਿਦਿਆਰਥੀ ਦਾਖ਼ਲ ਹੋਏ। ਬੀ.ਟੈੱਕ. ਮਕੈਨੀਕਲ ਕੋਰਸ ਵਿੱਚ 2022 ਦੌਰਾਨ 289 ਅਰਜ਼ੀਆਂ ਪ੍ਰਾਪਤ ਹੋਈਆਂ ਜਦੋਂ ਕਿ 2023 ਸੈਸ਼ਨ ਵਿੱਚ 312 ਅਰਜ਼ੀਆਂ ਪ੍ਰਾਪਤ ਹੋਈਆਂ। 2022 ਦੌਰਾਨ ਕੁੱਲ 29 ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਗਿਆ ਸੀ ਜਦੋਂ ਕਿ 2023 ਦੌਰਾਨ ਇਹ ਗਿਣਤੀ ਵਧ ਕੇ 51 ਹੋ ਗਈ। ਬੀ. ਪੀ. ਟੀ. ਦੇ ਕੋਰਸ ਵਿੱਚ ਪਿਛਲੇ ਸਾਲ ਕੁੱਲ 31 ਅਤੇ ਇਸ ਸਾਲ ਕੁੱਲ 32 ਸੀਟਾਂ ਉੱਤੇ ਦਾਖ਼ਲਾ ਹੋਇਆ।
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਇਸ ਉਤਸ਼ਾਹ ਦਾ ਸਿਹਰਾ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਿਰ ਬੱਝਦਾ ਹੈ। ਉਨ੍ਹਾਂ ਨੇ ਵਿੱਤੀ ਸੰਕਟ ਵਿੱਚ ਫਸੇ ਅਦਾਰੇ ਦੀ ਬਾਂਹ ਫੜੀ ਹੈ ਜੋ ਅਦਾਰੇ ਦੇ ਮੁਲਾਜ਼ਮਾਂ ਵਿੱਚ ਕੰਮ ਕਰਨ ਦਾ ਉਤਸ਼ਾਹ ਵਧਾਉਣ ਅਤੇ ਵਿਦਿਆਰਥੀਆਂ ਦਾ ਭਰੋਸਾ ਵਧਾਉਣ ਵਿੱਚ ਕਾਮਯਾਬ ਹੋਈ ਹੈ। ਉਨ੍ਹਾਂ ਦੱਸਿਆਂ ਕਿ ਫੀਜੀਓਥਿਰੈਪੀ ਅਤੇ ਬੀ.ਟੈੱਕ ਦੇ ਕੁਝ ਕੋਰਸਾਂ ਵਿੱਚ ਸੀਟਾਂ ਵਧਾਉਣ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ।

Advertisement
Advertisement
Advertisement
Advertisement
Scroll to Top