Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Saturday, 15 Aug 2026 | 7:59 pm

+91 90915 01313 , +91 90916 01313

punjabbanni@gmail.com
punjabbani@yahoo.com

ਦਿੱਲੀ ਦੀ ਅਦਾਲਤ ਨੇ ਦਿੱਤਾ ਸਾਲਸੀ ਰਾਸ਼ੀ ਅਦਾ ਨਾ ਕਰਨ ’ਤੇ ਰਾਜਸਥਾਨ ਵਿੱਚ ਨੋਖਾ ਨਗਰ ਕੌਂਸਲ ਦੀ ਮਲਕੀਅਤ ਵਾਲੇ ਬੀਕਾਨੇਰ ਹਾਊਸ ਨੂੰ ਕੁਰਕ ਕਰਨ ਦਾ ਨਿਰਦੇਸ਼

ਦਿੱਲੀ ਦੀ ਅਦਾਲਤ ਨੇ ਦਿੱਤਾ ਸਾਲਸੀ ਰਾਸ਼ੀ ਅਦਾ ਨਾ ਕਰਨ ’ਤੇ ਰਾਜਸਥਾਨ ਵਿੱਚ ਨੋਖਾ ਨਗਰ ਕੌਂਸਲ ਦੀ ਮਲਕੀਅਤ ਵਾਲੇ ਬੀਕਾਨੇਰ ਹਾਊਸ ਨੂੰ ਕੁਰਕ ਕਰਨ ਦਾ ਨਿਰਦੇਸ਼

ਦਿੱਲੀ ਦੀ ਅਦਾਲਤ ਨੇ ਦਿੱਤਾ ਸਾਲਸੀ ਰਾਸ਼ੀ ਅਦਾ ਨਾ ਕਰਨ ’ਤੇ ਰਾਜਸਥਾਨ ਵਿੱਚ ਨੋਖਾ ਨਗਰ ਕੌਂਸਲ ਦੀ ਮਲਕੀਅਤ ਵਾਲੇ ਬੀਕਾਨੇਰ ਹਾਊਸ ਨੂੰ ਕੁਰਕ ਕਰਨ ਦਾ ਨਿਰਦੇਸ਼
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਅਦਾਲਤ ਨੇ ਇੱਕ ਕੰਪਨੀ ਨੂੰ 50.31 ਲੱਖ ਰੁਪਏ ਦੀ ਸਾਲਸੀ ਰਾਸ਼ੀ ਦੀ ਅਦਾਇਗੀ ਨਾ ਕਰਨ ’ਤੇ ਰਾਜਸਥਾਨ ਵਿੱਚ ਨੋਖਾ ਨਗਰ ਕੌਂਸਲ ਦੀ ਮਲਕੀਅਤ ਵਾਲੇ ਬੀਕਾਨੇਰ ਹਾਊਸ ਨੂੰ ਕੁਰਕ ਕਰਨ ਦਾ ਨਿਰਦੇਸ਼ ਦਿੱਤਾ ਹੈ । ਜ਼ਿਲ੍ਹਾ ਜੱਜ ਵਿਦਿਆ ਪ੍ਰਕਾਸ਼ ਨੇ ਆਦੇਸ਼ ਦਿੰਦਿਆਂ ਕਿਹਾ ਕਿ ਨਗਰ ਕੌਂਸਲ ਵੱਲੋਂ ਇਸ ਸਾਲ ਦੇ ਸ਼ੁਰੂ ਵਿੱਚ ਦਾਇਰ ਕੀਤੀ ਗਈ ਅਪੀਲ ਖਾਰਜ ਹੋਣ ਮਗਰੋਂ ‘ਐਨਵਾਇਰੋ ਇੰਫਰਾ ਇੰਜਨੀਅਰਜ਼ ਪ੍ਰਾਈਵੇਟ ਲਿਮਟਡ’ ਦੇ ਪੱਖ ਵਿੱਚ 2020 ਦਾ ਸਾਲਸੀ ਆਦੇਸ਼ ਅੰਤਿਮ ਹੋ ਗਿਆ ਹੈ । ਜੱਜ ਨੇ 18 ਸਤੰਬਰ ਨੂੰ ਪਾਸ ਆਦੇਸ਼ ਵਿੱਚ ਕਿਹਾ ਕਿ ਅਦਾਲਤ ਦੇ ਨਿਰਦੇਸ਼ ਦਾ ਪਾਲਣ ਨਹੀਂ ਕੀਤਾ ਗਿਆ । ਜੱਜ ਨੇ ਕਿਹਾ ਕਿ ਇਸ ਗੱਲ ’ਤੇ ਗੌਰ ਕਰਦਿਆਂ ਕਿ ਵਾਰ-ਵਾਰ ਮੌਕਾ ਦੇਣ ਦੇ ਬਾਵਜੂਦ ਦੇਣਦਾਰ ਆਪਣੀ ਜਾਇਦਾਦ ਦਾ ਹਲਫ਼ਨਾਮਾ ਪੇਸ਼ ਕਰਨ ਦੇ ਨਿਰਦੇਸ਼ ਦਾ ਪਾਲਣ ਕਰਨ ਵਿੱਚ ਨਾਕਾਮ ਰਿਹਾ ਹੈ । ਅਦਾਲਤ ਨੇ ਡਿਕਰੀ ਧਾਰਕ (ਡੀ. ਐੱਚ.) ਵੱਲੋਂ ਪੇਸ਼ ਦਲੀਲਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਦੇਖਿਆ ਕਿ ਦੇਣਦਾਰ ਦੀ ਅਚੱਲ ਜਾਇਦਾਦ ਯਾਨੀ ਬੀਕਾਨੇਰ ਹਾਊਸ ਖ਼ਿਲਾਫ਼ ਕੁਰਕੀ ਵਾਰੰਟ ਜਾਰੀ ਕਰਨ ਦਾ ਇਹ ਢੁਕਵਾਂ ਮਾਮਲਾ ਹੈ । ਅਦਾਲਤ ਨੇ 21 ਜਨਵਰੀ 2020 ਨੂੰ ਸਾਲਸੀ ਟ੍ਰਿਬਿਊਨਲ ਵੱਲੋਂ ਦਿੱਤੇ ਆਦੇਸ਼ ਨੂੰ ਲਾਗੂ ਕਰਨ ਦੀ ਅਪੀਲ ਕਰਨ ਵਾਲੀ ਅਰਜ਼ੀ ’ਤੇ ਇਹ ਹੁਕਮ ਦਿੱਤਾ। ਜੱਜ ਨੇ ਕਿਹਾ ਕਿ ਨੋਖਾ ਨਗਰ ਕੌਂਸਲ ਜਾਇਦਾਦ ਨੂੰ ਨਾ ਵੇਚ ਸਕਦੀ ਹੈ ਤੇ ਨਾ ਹੀ ਤੋਹਫੇ ਆਦਿ ਵਜੋਂ ਇਸ ਨੂੰ ਤਬਦੀਲ ਕਰ ਸਕਦੀ ਹੈ । ਜੱਜ ਨੇ ਨੋਖਾ ਨਗਰ ਕੌਂਸਲ ਦੇ ਨੁਮਾਇੰਦੇ ਨੂੰ 29 ਨਵੰਬਰ ਨੂੰ ਅਗਲੀ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ ।

Advertisement
Advertisement
Advertisement
Advertisement
Scroll to Top