ਬਾਲੀਵੁਡ ਦੇ ਬਿਗ ਬੀ ਅਮਿਤਾਭ ਬੱਚਨ ਨੂੰ ਗੈਗਸਟਰਾਂ ਨੇ ਦਿੱਤੀ ਜਾਨੋ ਮਾਰਨ ਦੀ ਧਮਕੀ
ਮੁੰਬਈ, 16 ਨਵੰਬਰ : ਬੌਲੀਵੁੱਡ ਦੇ ਮਹਾਨਾਇਕ ਬਿਗ ਬੀ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਨੂੰ ਗੈਗਟਰਾਂ ਨੇ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ। ਗੈਗਸਟਰਾਂ ਨੇ ਆਖਿਆ ਕਿ ਕੋਈ ਵੀ ਬੁਲੇਟ ਪਰੂਫ ਚੀਜ ਉਨਾ ਨੂੰ ਬਚਾਅ ਨਹੀ ਸਕਦੀ।
ਜਾਣਕਾਰੀ ਅਨੁਸਾਰ ਗੈਂਗਸਟਰ ਗੋਲਡੀ ਢਿੱਲੋਂ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗੈਂਗਸਟਰ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕਰਦਿਆਂ ਦਾਅਵਾ ਕੀਤਾ ਹੈ ਕਿ ਦੋਵੇਂ ਅਦਾਕਾਰ ਆਪਣੀ ਸੁਰੱਖਿਆ ਲਈ ਭਾਵੇਂ ਕਿੰਨੇ ਵੀ ਬੁਲੇਟਪਰੂਫ਼ ਕੈਬਿਨ ਤਿਆਰ ਕਰਵਾ ਲੈਣ, ਪਰ ਉਹ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਤੋਂ ਨਹੀਂ ਰੁਕੇਗਾ। ਉਸ ਨੇ ਦੋਵਾਂ ਨੂੰ ਸੁਰੱਖਿਆ ਪ੍ਰਬੰਧਾਂ ਦੇ ਅੰਦਰ ਹੀ ਮਾਰਨ ਦੀ ਧਮਕੀ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਪੁਲਸ ਟੀਮਾਂ ਵਲੋ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਮਿਤਾਬ ਬਚਣ ਦੀ ਸੁਰਖਿਆ ਲਈ ਵੀ ਕੰਮ ਕੀਤੇ ਜਾ ਰਹੇ ਹਨ।