Breaking

ਯੂਨੀਵਰਸਿਟੀ ਦਾ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲਾ ਸੰਪੰਨ; ਗੁਰੂ ਨਾਨਕ ਕਾਲਜ ਬੁਢਲਾਡਾ ਨੇ ਜਿੱਤੀ ਓਵਰਆਲ ਟਰਾਫ਼ੀ     ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਿਖੇ ਪੁਸਤਕ ਰਿਲੀਜ਼     ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਭਾਰਤੀ ਸਟੇਟ ਬੈਂਕ ਨੇ ਪ੍ਰਦਾਨ ਕੀਤੀਆਂ ਦੋ ਡਲਿਵਰੀ ਵੈਨਾਂ     ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ
Thursday, 19 Nov 2026 | 11:59 am

+91 90915 01313 , +91 90916 01313

punjabbanni@gmail.com
punjabbani@yahoo.com

ਯੂ.ਆਈ.ਡੀ.ਏ.ਆਈ. ਨੇ ਸੱਤ ’ਆਧਾਰ ਸੇਵਾ ਕੇਂਦਰਾਂ’ ਰਾਹੀਂ ਪੰਜਾਬ ਭਰ ਵਿੱਚ ਆਧਾਰ ਸੇਵਾਵਾਂ ਤੱਕ ਪਹੁੰਚ ਕੀਤੀ ਮਜ਼ਬੂਤ

ਯੂ.ਆਈ.ਡੀ.ਏ.ਆਈ. ਨੇ ਸੱਤ ’ਆਧਾਰ ਸੇਵਾ ਕੇਂਦਰਾਂ’ ਰਾਹੀਂ ਪੰਜਾਬ ਭਰ ਵਿੱਚ ਆਧਾਰ ਸੇਵਾਵਾਂ ਤੱਕ ਪਹੁੰਚ ਕੀਤੀ ਮਜ਼ਬੂਤ

ਚੰਡੀਗੜ੍ਹ, 18 ਨਵੰਬਰ : ਭਾਰਤ ਦੀ ਵਿਲੱਖਣ ਪਛਾਣ ਅਥਾਰਟੀ (ਯੂ.ਆਈ.ਡੀ.ਏ.ਆਈ.), ਖੇਤਰੀ ਦਫ਼ਤਰ ਚੰਡੀਗੜ੍ਹ ਵੱਲੋਂ ਸੂਬੇ ਭਰ ’ਚ ਸਥਿਤ ਸੱਤ ’ਆਧਾਰ ਸੇਵਾ ਕੇਂਦਰਾਂ’ ਰਾਹੀਂ ਪੰਜਾਬ ਦੇ ਵਸਨੀਕਾਂ ਨੂੰ ਸਹੂਲਤ ਦਿੱਤੀ ਜਾ ਰਹੀ ਹੈ। ਇਹ ਕੇਂਦਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ, ਬਠਿੰਡਾ ਅਤੇ ਪਟਿਆਲਾ ਵਿਖੇ ਸਥਿਤ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ, ਯੂ.ਆਈ.ਡੀ.ਏ.ਆਈ. ਦੇ ਬੁਲਾਰੇ ਨੇ ਦੱਸਿਆ ਕਿ ਇਹ ਸੱਤ ਆਧਾਰ ਸੇਵਾ ਕੇਂਦਰ ਸਬੰਧਤ ਜ਼ਿਲਿ੍ਆਂ ਅਤੇ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਆਸਾਨੀ ਨਾਲ ਸੇਵਾਵਾਂ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਹਨ। ਅੰਮ੍ਰਿਤਸਰ ਆਧਾਰ ਸੇਵਾ ਕੇਂਦਰ, ਪਲਾਟ ਨੰਬਰ 17, ਨਵਜੋਤ ਪਬਲਿਕ ਸਕੂਲ ਦੇ ਨੇੜੇ, ਬਟਾਲਾ ਰੋਡ, ਅੰਮ੍ਰਿਤਸਰ, ਪੰਜਾਬ – 143001 ਵਿਖੇ ਸਥਿਤ ਹੈ।

ਜਦਕਿ ਲੁਧਿਆਣਾ ਆਧਾਰ ਸੇਵਾ ਕੇਂਦਰ, ਗਰਾਊਂਡ ਫਲੋਰ, 3268/700, ਚੇਤ ਸਿੰਘ ਨਗਰ, ਗਰੇਵਾਲ ਹਸਪਤਾਲ ਦੇ ਸਾਹਮਣੇ, ਮੇਨ ਗਿੱਲ ਰੋਡ, ਲੁਧਿਆਣਾ, ਪੰਜਾਬ – 141003 ਵਿਖੇ ਸਥਿਤ ਹੈ।  ਜਲੰਧਰ ਆਧਾਰ ਸੇਵਾ ਕੇਂਦਰ, ਗਰਾਊਂਡ ਫਲੋਰ, ਦੁਕਾਨ ਨੰਬਰ 2, ਐਪੈਕਸ ਟਾਵਰ, ਹੋਟਲ ਰੈਜ਼ੀਡੈਂਸੀ ਦੇ ਸਾਹਮਣੇ, ਬੱਸ ਸਟੈਂਡ ਦੇ ਨੇੜੇ, ਜਲੰਧਰ, ਪੰਜਾਬ – 144001 ਵਿਖੇ ਸਥਿਤ ਹੈ। ਹੁਸ਼ਿਆਰਪੁਰ ਆਧਾਰ ਸੇਵਾ ਕੇਂਦਰ, 8, ਗਰਾਊਂਡ ਫਲੋਰ, ਜੇ.ਪੀ. ਕਮਰਸ਼ੀਅਲ ਕੰਪਲੈਕਸ, ਸੁਥੇਰੀ ਰੋਡ, ਮਾਨਵਤਾ ਨਗਰ, ਹੁਸ਼ਿਆਰਪੁਰ, ਪੰਜਾਬ – 146001 ਵਿਖੇ ਸਥਿਤ ਹੈ। ਗੁਰਦਾਸਪੁਰ ਆਧਾਰ ਸੇਵਾ ਕੇਂਦਰ, 104, ਵਾਰਡ ਨੰਬਰ 10, ਤ੍ਰਿਮੋ ਰੋਡ, ਸਰਕਾਰੀ ਕਾਲਜ ਦੇ ਨੇੜੇ, ਡਾ. ਬੱਬਰ ਹਸਪਤਾਲ ਦੇ ਸਾਹਮਣੇ, ਗੁਰਦਾਸਪੁਰ, ਪੰਜਾਬ – 143521 ਵਿਖੇ ਸਥਿਤ ਹੈ। ਬਠਿੰਡਾ ਆਧਾਰ ਸੇਵਾ ਕੇਂਦਰ, 21, ਗਰਾਊਂਡ ਫਲੋਰ, ਪੁੱਡਾ ਕੰਪਲੈਕਸ, 100 ਫੁੱਟੀ ਰੋਡ, ਬਠਿੰਡਾ, ਪੰਜਾਬ – 151001 ਵਿਖੇ ਸਥਿਤ ਹੈ, ਜਦੋਂ ਕਿ ਪਟਿਆਲਾ ਆਧਾਰ ਸੇਵਾ ਕੇਂਦਰ, 32, ਲੋਅਰ ਮਾਲ, ਲਾਲ ਬਾਗ ਕਲੋਨੀ, ਪਟਿਆਲਾ, ਪੰਜਾਬ – 147001 ਵਿਖੇ ਸਥਿਤ ਹੈ।

ਇਨ੍ਹਾਂ ਜ਼ਿਲਿ੍ਆਂ ਦੇ ਵਸਨੀਕ ਅਤੇ ਨੇੜਲੇ ਖੇਤਰਾਂ ਦੇ ਲੋਕ ਉਸ ਯੂ.ਆਈ.ਡੀ.ਏ.ਆਈ. ਆਧਾਰ ਸੇਵਾ ਕੇਂਦਰ ’ਤੇ ਜਾ ਕੇ ਸੇਵਾਵਾਂ ਲੈ ਸਕਦੇ ਹਨ ਜੋ ਉਨ੍ਹਾਂ ਲਈ ਸਭ ਤੋਂ ਸੁਵਿਧਾਜਨਕ ਹੈ। ਇਹ ਕੇਂਦਰ ਆਧਾਰ ਨਾਲ ਸਬੰਧਤ ਸੇਵਾਵਾਂ ਲਈ ਵਾਧੂ ਸਹੂਲਤ ਪ੍ਰਦਾਨ ਕਰਦੇ ਹਨ, ਜਿਸ ਨਾਲ ਨਾਗਰਿਕਾਂ ਨੂੰ ਖੇਤਰੀ ਦਫ਼ਤਰ, ਚੰਡੀਗੜ੍ਹ ਜਾਣ ਦੀ ਥਾਂ ਰੋਜ਼ਮੱਰਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲ ਰਹੀ ਹੈ। ਇਹ ਕੇਂਦਰ ਲੋਕਾਂ ਲਈ ਉਪਲਬਧ ਹੋਰ ਆਧਾਰ ਨਾਮਾਂਕਣ ਅਤੇ ਅੱਪਡੇਟ ਕੇਂਦਰਾਂ ਦਾ ਬਦਲ ਨਹੀਂ ਹਨ।

ਆਧਾਰ ਸੇਵਾ ਕੇਂਦਰ ਕਈ ਤਰ੍ਹਾਂ ਦੀਆਂ ਆਧਾਰ ਸੇਵਾਵਾਂ ਪ੍ਰਦਾਨ ਕਰਦੇ ਹਨ, ਜਿਸ ਵਿੱਚ ਨਵਾਂ ਆਧਾਰ ਨਾਮਾਂਕਣ, ਜਨਸੰਖਿਆ ਅੱਪਡੇਟ ਜਿਵੇਂ ਕਿ ਨਾਮ, ਪਤਾ, ਜਨਮ ਮਿਤੀ ਅਤੇ ਲਿੰਗ ਸਬੰਧੀ ਵੇਰਵਿਆਂ ਵਿੱਚ ਤਬਦੀਲੀਆਂ, ਬਾਇਓਮੈਟ੍ਰਿਕ ਅੱਪਡੇਟ ਅਤੇ ਯੂ.ਆਈ.ਡੀ.ਏ.ਆਈ. ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋਰ ਸੇਵਾਵਾਂ ਸ਼ਾਮਿਲ ਹਨ।

ਨਵਾਂ ਆਧਾਰ ਨਾਮਾਂਕਣ ਮੁਫ਼ਤ ਹੈ, ਜਦੋਂ ਕਿ ਹੋਰ ਸੇਵਾਵਾਂ ਲਈ ਖਰਚੇ, ਜਿੱਥੇ ਵੀ ਲਾਗੂ ਹੋਣ, ਯੂ.ਆਈ.ਡੀ.ਏ.ਆਈ. ਵੱਲੋਂ ਨਿਰਧਾਰਤ ਕੀਤੇ ਗਏ ਹਨ। ਕੇਂਦਰਾਂ ਦਾ ਉਦੇਸ਼ ਬੱਚਿਆਂ, ਬਜ਼ੁਰਗ ਨਾਗਰਿਕਾਂ ਅਤੇ ਦਿਵਯਾਂਗਜਨਾਂ ਸਮੇਤ ਹਰੇਕ ਉਮਰ ਵਰਗ ਦੇ ਨਾਗਰਿਕਾਂ ਲਈ ਇੱਕ ਪਹੁੰਚਯੋਗ, ਸਮਾਵੇਸ਼ੀ ਅਤੇ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ। ਲੋਕ ਆਧਾਰ ਸੇਵਾ ਕੇਂਦਰ ’ਤੇ ਉਪਲਬਧ ਆਧਾਰ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ , ਇਸ ਨਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਆਧਾਰ ਸਬੰਧੀ ਸਹੂਲਤਾਂ ਲੈਣ ਵਿੱਚ ਸੁਧਾਰ ਹੋ ਰਿਹਾ ਹੈ।

ਜਿਨ੍ਹਾਂ ਨਾਗਰਿਕਾਂ ਨੂੰ ਖਾਸ ਤੌਰ ’ਤੇ ਯੂ.ਆਈ.ਡੀ.ਏ.ਆਈ.    ਖੇਤਰੀ ਦਫ਼ਤਰ, ਚੰਡੀਗੜ੍ਹ ਜਾਣ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਪੁਆਇੰਟਮੈਂਟ ਪੋਰਟਲ: https://sewa.uidai.gov.in ਰਾਹੀਂ 10 ਤੋਂ 15 ਦਿਨ ਪਹਿਲਾਂ ਆਪਣੀ ਅਪੁਆਇੰਟਮੈਂਟ ਬੁੱਕ ਕਰ ਸਕਦੇ ਹਨ। ਐਡਵਾਂਸ ਬੁਕਿੰਗ ਨਾਲ ਨਾਗਰਿਕਾਂ ਨੂੰ ਬੇਲੋੜੀ ਖੱਜਲ-ਖੁਆਰੀ ਤੋਂ ਬਚਣ ਵਿੱਚ ਮਦਦ ਮਿਲੇਗੀ।

ਇਸ ਪਹਿਲਕਦਮੀ ਰਾਹੀਂ ਯੂ.ਆਈ.ਡੀ.ਏ.ਆਈ. ਖੇਤਰੀ ਦਫ਼ਤਰ ਚੰਡੀਗੜ੍ਹ ਵੱਲੋਂ ਨਾਗਰਿਕ-ਕੇਂਦ੍ਰਿਤ ਸੇਵਾ ਪ੍ਰਦਾਨ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਲੋਕਾਂ ਲਈ ਆਸਾਨ ਪਹੁੰਚ, ਸਮਾਵੇਸ਼ੀ ਢੰਗ ਨਾਲ ਸਹੂਲਤ ਪ੍ਰਦਾਨ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਉਪਰਾਲੇ ਦੇ ਉਦੇਸ਼ ਲੋਕਾਂ ਨੂੰ ਨਿਯਮਿਤ ਰੂਪ ਵਿੱਚ ਸੇਵਾ ਕੇਂਦਰ ’ਤੇ  ਆਧਾਰ-ਸਬੰਧੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਕਰਨਾ ਅਤੇ ਬੇਵਜਾ ਖੇਤਰੀ ਦਫ਼ਤਰ ਜਾਣ ਤੋਂ ਬਚਾਉਣਾ ਹੈ।

Advertisement
Advertisement
Advertisement
Advertisement
Scroll to Top