ਖੇਡਾਂ ਵਤਨ ਪੰਜਾਬ ਦੀਆਂ-4 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ‘ਚ ਵੱਖ-ਵੱਖ ਵਰਗਾਂ ਦੇ ਖਿਡਾਰੀਆਂ ਨੇ ਦਿਖਾਏ ਜੌਹਰ
ਪਟਿਆਲਾ, 2 ਅਕਤੂਬਰ : ਖੇਡ ਵਿਭਾਗ ਪਟਿਆਲਾ ਨੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-4 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ। ਇਸ ਦੌਰਾਨ ਹਾਕੀ, ਫੁੱਟਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਇਲ, ਵਾਲੀਬਾਲ ਸਮੈਸ਼ਿੰਗ, ਸਾਫਟਬਾਲ, ਨੈੱਟਬਾਲ, ਬਾਸਕਟਬਾਲ, ਪਾਵਰ ਲਿਫਟਿੰਗ, ਕੁਸ਼ਤੀ, ਬਾਕਸਿੰਗ, ਸ਼ੂਟਿੰਗ, ਜੂਡੋ ਅਤੇ ਫੈਨਸਿੰਗ ਵਿੱਚ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਵੱਖ-ਵੱਖ ਸਥਾਨਾਂ ‘ਤੇ ਆਪਣੇ ਜੌਹਰ ਦਿਖਾਏ।
ਜ਼ਿਲ੍ਹਾ ਖੇਡ ਅਫਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਗੁਰਮੁਖ ਸਿੰਘ ਪਹਿਲਵਾਨ (ਮਹਾਰਾਜਾ ਰਣਜੀਤ ਸਿੰਘ ਐਵਾਰਡੀ, ਏਸ਼ੀਅਨ ਗੇਮਜ ਮੈਡਲਿਸਟ), ਕੁਲਵਿੰਦਰ ਕੌਰ ਸੀਨੀਅਰ ਚੀਫ ਕੋਚ ਜੂਡੋ ਐਨ.ਐਸ.ਐਨ.ਆਈ.ਐਸ. ਪਟਿਆਲਾ, ਰਣਧੀਰ ਸਿੰਘ ਇੰਟਰਨੈਸ਼ਨਲ ਪਹਿਲਵਾਨ, ਮਹਿੰਦਰ ਸਿੰਘ ਸੈਕਟਰੀ ਰੈਸਲਿੰਗ ਫੈਡਰੈਸ਼ਨ ਆਫ ਪਟਿਆਲਾ, ਚਰਨਜੀਤ ਸਿੰਘ ਭੁੱਲਰ ਜੂਡੋ ਸਟੇਟ ਐਸੋਸੀਏਸ਼ਨ ਵਾਈਸ ਪ੍ਰੈਜੀਡੈਂਟ ਅਤੇ ਲੈਕਚਰਾਰ ਐਜੂਕੇਸ਼ਨ ਵਿਭਾਗ, ਸ਼ਾਮ ਭੁੜਕੀ ਚੀਫ ਕੋਚ ਰੈਸਲਿੰਗ ਐਨ.ਐਸ.ਐਨ.ਆਈ.ਐਸ ਪਟਿਆਲਾ ਨੇ ਵੀ ਸ਼ਿਰਕਤ ਕੀਤੀ।
ਵਾਲੀਬਾਲ ਸਮੈਸ਼ਿੰਗ ਅੰਡਰ-14 ਲੜਕੀਆਂ ਵਿੱਚ ਨਾਭਾ ਦੀ ਟੀਮ ਨੇ ਪਹਿਲਾ ਸਥਾਨ, ਪਟਿਆਲਾ ਅਰਬਨ ਏ ਦੀ ਟੀਮ ਨੇ ਦੂਸਰਾ ਸਥਾਨ, ਪਟਿਆਲਾ ਰੂਰਲ ਦੀ ਟੀਮ ਨੇ ਤੀਸਰਾ ਸਥਾਨ ਅਤੇ ਪਾਤੜਾਂ ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ ਵਿੱਚ ਪਟਿਆਲ਼ਾ ਅਰਬਨ ਏ ਦੀ ਟੀਮ ਨੇ ਪਹਿਲਾ ਸਥਾਨ, ਨਾਭਾ ਦੀ ਟੀਮ ਨੇ ਦੂਸਰਾ ਸਥਾਨ, ਪਟਿਆਲਾ ਅਰਬਨ ਬੀ ਦੀ ਟੀਮ ਨੇ ਤੀਸਰਾ ਸਥਾਨ ਅਤੇ ਪਟਿਆਲਾ ਰੂਰਲ ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
ਬਾਸਕਟਬਾਲ ਲੜਕੀਆਂ ਅੰਡਰ-21 ਐਸ.ਟੀ. ਮੈਰੀ ਸਕੂਲ ਨੇ ਗੁਰੂਕੁਲ ਸਕੂਲ ਨੂੰ ਹਰਾਇਆ।
ਪੰਜਾਬੀ ਯੂਨੀਵਰਸਿਟੀ ਦੀ ਟੀਮ ਨੂੰ ਪੋਲੋ ਗਰਾਊਂਡ ਦੀ ਟੀਮ ਨੇ 37-18 ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਅੰਡਰ-14 ਲੜਕੀਆਂ ਵਿੱਚ ਪੋਲੋ ਏ ਦੀ ਟੀਮ ਨੇ ਪੋਲੋ ਬੀ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੰਡਰ-14 ਲੜਕਿਆਂ ਵਿੱਚ ਪੋਲੋ ਏ ਦੀ ਟੀਮ ਆਰ.ਆਰ. ਕੋਚਿੰਗ ਸੈਂਟਰ ਮਲਟੀ ਏ ਦੀ ਟੀਮ ਨੂੰ 37-21 ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਅੰਡਰ-17 ਲੜਕੀਆਂ ਵਿੱਚ ਪੋਲੋ ਬੀ ਦੀ ਟੀਮ ਨੂੰ ਪੋਲੋ ਏ ਦੀ ਟੀਮ ਨੇ 16-26 ਦੇ ਫਰਕ ਨਾਲ ਹਰਾਇਆ।