Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 2:22 am

+91 90915 01313 , +91 90916 01313

punjabbanni@gmail.com
punjabbani@yahoo.com

ਦੂਜੇ ਦਿਨ ਕੁਸ਼ਤੀ ਦੇ ਹੋਏ ਫਸਵੇਂ ਮੁਕਾਬਲੇ

ਦੂਜੇ ਦਿਨ ਕੁਸ਼ਤੀ ਦੇ ਹੋਏ ਫਸਵੇਂ ਮੁਕਾਬਲੇ

ਪਟਿਆਲਾ, 28 ਨਵੰਬਰ : ਸਕੂਲੀ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸਕੂਲੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਮੁਤਾਬਿਕ ਜ਼ਿਲਾ ਸਿੱਖਿਆ ਅਫਸਰ (ਐਲੀ. ਸਿੱ.) ਪਟਿਆਲਾ ਸ਼ਾਲੂ ਮਹਿਰਾ ਦੀ ਅਗਵਾਈ ਹੇਠ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗ੍ਰਾਊਂਡ ਵਿਖੇ ਚੱਲ ਰਹੀਆਂ 45ਵੀਆਂ ਪੰਜਾਬ ਰਾਜ ਅੰਤਰ ਜ਼ਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਦੂਜੇ ਦਿਨ ਕੇਸਰ ਸਿੰਘ ਅਖਾੜਾ ਵਿਖੇ ਕੁਸ਼ਤੀਆਂ ਦੇ ਫਸਵੇਂ ਮੁਕਾਬਲੇ ਹੋਏ।
ਇਨਾ ਮੁਕਾਬਲਿਆਂ ਦੀ ਸ਼ੁਰੂਆਤ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀ. ਸਿੱ.) ਮਨਵਿੰਦਰ ਕੌਰ ਭੁੱਲਰ, ਬੀਪੀਈਓ ਜਗਜੀਤ ਸਿੰਘ ਨੌਹਰਾ, ਬੀਪੀਈਓ ਭਰਤ ਭੂਸ਼ਣ, ਬੀਪੀਈਓ ਪ੍ਰੇਮ ਕੁਮਾਰ ਅਤੇ ਬੀਪੀਈਓ ਹਰਬੰਸ ਸਿੰਘ ਨੇ ਕਰਵਾਈ।
 ਇਸ ਮੌਕੇ ਖਿਡਾਰੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਆਖਿਆ ਕਿ ਜੋ ਵਿਦਿਆਰਥੀ ਜ਼ਿਲ੍ਹਾ ਪੱਧਰ ਤੋਂ ਕੁਆਲੀਫਾਈ ਕਰਕੇ ਰਾਜ ਪੱਧਰ ‘ਤੇ ਖੇਡਣ ਲਈ ਪਹੁੰਚੇ ਹਨ ਉਹ ਵਧਾਈ ਦੇ ਪਾਤਰ ਹਨ। ਉਹਨਾਂ ਆਖਿਆ ਕਿ ਹਰ ਇੱਕ ਖਿਡਾਰੀ ਨੂੰ ਮੈਦਾਨ ਵਿੱਚ ਖੇਡ ਭਾਵਨਾ ਨਾਲ ਖੇਡਣਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿ ਖੇਡਾਂ ਵਿੱਚ ਭਾਗ ਲੈਣਾ ਅਤੇ ਉਸ ਮਗਰੋਂ ਰਾਜ ਪੱਧਰ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਹੈ।
ਦੂਜੇ ਦਿਨ ਕੁਸ਼ਤੀਆਂ ਦੇ ਮੁਕਾਬਲੇ ਰੈਸਲਿੰਗ ਕੋਚ ਸਾਰਜ ਸਿੰਘ ਭੁੱਲਰ, ਲੈਕਚਰਾਰ ਚਰਨਜੀਤ ਸਿੰਘ ਭੁੱਲਰ, ਸੁਦੇਸ਼ ਕੁਮਾਰ, ਗੁਰਮੇਲ ਸਿੰਘ ਕੁਸ਼ਤੀ ਕੋਚ, ਲਵਪ੍ਰੀਤ ਸਿੰਘ ਕੋਚ, ਲਛਮੀ ਦੇਵੀ ਕੁਸ਼ਤੀ ਕੋਚ ਅਤੇ ਬੀਪੀਈਓ ਪ੍ਰੇਮ ਕੁਮਾਰ ਦੀ ਨਿਗਰਾਨੀ ਹੇਠ ਕਰਵਾਏ ਗਏ। ਜਿਸ ਦੌਰਾਨ 25 ਕਿਲੋ ਗ੍ਰਾਮ ਭਾਰ ਵਰਗ ਵਿੱਚ ਗੌਰਵ ਸਿੰਘ ਰੂਪਨਗਰ ਅਤੇ ਰਾਂਝਾ ਜਲੰਧਰ, 28 ਕਿਲੋ ਭਾਰ ਵਰਗ ਵਿੱਚ ਮੁਹੰਮਦ ਰੱਬਾਨ ਮਲੇਰਕੋਟਲਾ ਤੇ ਅਮਨ ਤਰਨਤਰਨ, 30 ਕਿਲੋਗ੍ਰਾਮ ਭਾਰ ਵਰਗ ਵਿੱਚ ਫਰੀਦ ਮੋਹਾਲੀ ਅਤੇ ਖੁਸ਼ਦੀਪ ਸੰਗਰੂਰ ਫਾਈਨਲ ਵਿੱਚ ਪਹੁੰਚੇ।
ਇਸ ਦੇ ਨਾਲ ਹੀ ਬੈਡਮਿੰਟਨ ਦੇ ਮੁਕਾਬਲੇ ਬਲਾਕ ਸਪੋਰਟਸ ਅਫਸਰ ਪਟਿਆਲਾ-2 ਆਦਰਸ਼ ਬਾਂਸਲ, ਬਲਾਕ ਸਪੋਰਟਸ ਅਫਸਰ ਪਟਿਆਲਾ-3 ਪੂਨਮ, ਬਲਾਕ ਸਪੋਰਟਸ ਅਫਸਰ ਭਾਦਸੋਂ-1 ਰਵਿੰਦਰ ਕੌਰ ਅਤੇ ਆਫੀਸ਼ੀਅਲ ਬੈਡਮਿੰਟਨ ਰੋਹਿਤ ਕੌਸ਼ਲ  ਦੀ ਨਿਗਰਾਨੀ ਹੇਠ ਕਰਵਾਏ ਗਏ। ਜਿਸ ਦੌਰਾਨ ਬੈਡਮਿੰਟਨ (ਲੜਕੇ) ਦੇ  ਮੁਕਾਬਲੇ ਦੌਰਾਨ ਲੁਧਿਆਣਾ ਨੇ ਐਸਏਐਸ ਨਗਰ ਨੂੰ, ਫਰੀਦਕੋਟ ਨੇ ਤਰਨਤਾਰਨ ਨੂੰ, ਜਲੰਧਰ ਨੇ ਹੁਸ਼ਿਆਰਪੁਰ ਨੂੰ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਪਠਾਨਕੋਟ ਨੂੰ, ਪਟਿਆਲਾ ਨੇ ਬਠਿੰਡਾ ਨੂੰ, ਸੰਗਰੂਰ ਨੇ ਮਾਨਸਾ ਨੂੰ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਗੁਰਦਾਸਪੁਰ ਨੂੰ ਹਰਾਇਆ।
ਇਸ ਦੇ ਨਾਲ ਹੀ ਬੈਡਮਿੰਟਨ (ਲੜਕੀਆਂ) ਦੇ ਮੁਕਾਬਲੇ ਵਿੱਚ ਮੋਗਾ ਨੇ ਬਰਨਾਲਾ ਨੂੰ, ਪਠਾਨਕੋਟ ਨੇ ਰੂਪਨਗਰ ਨੂੰ, ਪਟਿਆਲਾ ਨੇ ਫਿਰੋਜ਼ਪੁਰ ਨੂੰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਸੰਗਰੂਰ ਨੂੰ ਹਰਾਇਆ।
Advertisement
Advertisement
Advertisement
Advertisement
Scroll to Top