ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ ਲਗਾਤਾਰ ਕਰ ਰਹੇ ਹਨ ਪ੍ਰਾਪਤੀਆਂ
ਪਟਿਆਲਾ, 27 ਅਕਤੂਬਰ – ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਚੱਲ ਰਹੀ ‘ਆਲ ਇੰਡੀਆ ਅੰਤਰ-ਵਰਿਸਟੀ ਤੀਰਅੰਦਾਜ਼ੀ ਚੈਂਪੀਅਨਸ਼ਿਪ’ ਵਿੱਚ ਲਗਾਤਾਰ ਪ੍ਰਾਪਤੀਆਂ ਕਰ ਰਹੇ ਹਨ।
ਖੇਡ ਵਿਭਾਗ ਦੇ ਡਾਇਰੈਕਟਰ ਡਾ. ਗੁਰਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਹੁਣ ਤੱਕ ਹੋਏ ਮੁਕਾਬਲਿਆਂ ਵਿੱਚ ਤੀਰਅੰਦਾਜ਼ੀ ਦੇ ‘ਰਿਕਰਵ ਵਿਮੈਨ’ ਈਵੈਂਟ ਵਿੱਚ ਯੂਨੀਵਰਸਿਟੀ ਦੀ ਤੀਰਅੰਦਾਜ਼ ਹਰਪ੍ਰੀਤ ਕੌਰ ਨੇ ਸੋਨ ਤਗ਼ਮਾ ਹਾਸਿਲ ਕੀਤਾ ਹੈ। ‘ਰਿਕਰਵ ਵਿਮੈਨ ਟੀਮ’ ਈਵੈਂਟ ਵਿੱਚ ਹਰਪ੍ਰੀਤ ਕੌਰ, ਤਨਿਸ਼ਾ ਵਰਮਾ, ਰਿਧੀ ਅਤੇ ਸੋਨੂੰ ਦੀ ਸ਼ਮੂਲੀਅਤ ਵਾਲ਼ੀ ਟੀਮ ਨੇ ਸੋਨ ਤਗ਼ਮਾ ਅਤੇ ‘ਰਿਕਰਵ ਮਿਕਸ’ ਈਵੈਂਟ ਵਿੱਚ ਹਰਪ੍ਰੀਤ ਕੌਰ ਅਤੇ ਜਸਕਿਰਤ ਸੇਖੋਂ ਦੀ ਟੀਮ ਵੱਲੋਂ ਕਾਂਸੀ ਤਗ਼ਮਾ ਹਾਸਿਲ ਕੀਤਾ ਗਿਆ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਇਸ ਪ੍ਰਾਪਤੀ ਉੱਤੇ ਤੀਰਅੰਦਾਜ਼ ਹਰਪ੍ਰੀਤ ਕੌਰ, ਤਨਿਸ਼ਾ ਵਰਮਾ, ਰਿਧੀ, ਸੋਨੂੰ, ਜਸਕਿਰਤ ਸੇਖੋਂ ਅਤੇ ਉਨ੍ਹਾਂ ਦੇ ਕੋਚ ਸ੍ਰ. ਸੁਰਿੰਦਰ ਸਿੰਘ ਰੰਧਾਵਾ ਅਤੇ ਗੌਰਵ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਬਾਕੀ ਈਵੈਂਟਸ ਵਿੱਚ ਸ਼ਿਰਕਤ ਕਰ ਰਹੇ ਖਿਡਾਰੀਆਂ ਨੂੰ ਵੀ ਸ਼ੁਭ ਕਾਮਨਾਵਾਂ ਦਿੱਤੀਆਂ।