Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 5:06 pm

+91 90915 01313 , +91 90916 01313

punjabbanni@gmail.com
punjabbani@yahoo.com

ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਵਿਖੇ ਵਿੱਚ ਸ਼ਾਨ ਨਾਲ ਮਨਾਇਆ ਗਿਆ ਪੰਜਾਬੀ ਫੈਸਟ-2025

ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਵਿਖੇ ਵਿੱਚ ਸ਼ਾਨ ਨਾਲ ਮਨਾਇਆ ਗਿਆ ਪੰਜਾਬੀ ਫੈਸਟ-2025

ਪਟਿਆਲਾ- 03 ਦਿਸੰਬਰ – ਪੰਜਾਬ ਦਿਵਸ ਨੂੰ ਸਮਰਪਿਤ ਪੰਜਾਬੀ ਫੈਸਟ – 2025 ਦਾ ਆਯੋਜਨ ਦਾ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ, ਘੱਗਾ ਵੱਲੋਂ ਪਟਿਆਲਾ ਸਹੋਦਿਆ ਸਕੂਲ ਕੰਪਲੈਕਸ  ਦੇ ਤਹਿਤ ਕੀਤਾ ਗਿਆ। ਸਮਾਗਮ ਵਿੱਚ ਸ਼੍ਰੀ ਅਸ਼ੋਕ ਕੁਮਾਰ, ਐਸ.ਡੀ.ਐਮ. ਪਾਤੜਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਪ੍ਰੋਗਰਾਮ ਵਿੱਚ ਪਟਿਆਲਾ ਖੇਤਰ ਦੇ 27 ਸਕੂਲਾਂ ਦੇ ਤਕਰੀਬਨ 450 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਪੰਜਾਬ ਦੀ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀਆਂ ਛੇ ਵੱਖ-ਵੱਖ ਸੱਭਿਆਚਾਰਕ ਅਤੇ ਰਚਨਾਤਮਕ ਗਤੀਵਿਧੀਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਦੀ ਜੱਜਮੈਂਟ ਮਾਨਯੋਗ ਜੱਜ ਪੈਨਲ ਵੱਲੋਂ ਕੀਤੀ ਗਈ, ਜਿਸ ਵਿੱਚ ਸ਼੍ਰੀ ਗੋਪਾਲ ਸ਼ਰਮਾ, ਪ੍ਰਸਿੱਧ ਥੀਏਟਰ ਕਲਾਕਾਰ; ਸ਼੍ਰੀਮਤੀ ਪਰਮਿੰਦਰ ਪਾਲ ਕੌਰ,

ਥੀਏਟਰ ਆਰਟਿਸਟ ਅਤੇ ਡਾਇਰੈਕਟਰ, ਕਲਾ ਕ੍ਰਿਤੀ, ਪਟਿਆਲਾ; ਸ਼੍ਰੀ ਅਸ਼ਵਨੀ ਭਾਰਦਵਾਜ, ਆਰਟ ਐਗਜ਼ੀਕਿਉਟਵ ਪੰਜਾਬੀ ਯੂਨੀਵਰਸਿਟੀ, ਪਟਿਆਲਾ; ਸ਼੍ਰੀ ਪਰਗਟ ਦੂਲ੍ਹੇਵਾਲ, ਗਾਇਕ; ਸ਼੍ਰੀ ਨਿਤਿਨ ਸੁਰਾਨ, ਗਾਇਕ ਤੇ ਸੰਗੀਤਕਾਰ; ਸ਼੍ਰੀ ਜਸਜੀਤ ਸਿੰਘ, ਸੋਸ਼ਲ ਇਨਫਲੂਐਂਸਰ ਤੇ ਪ੍ਰਦਰਸ਼ਕ; ਸ਼੍ਰੀ ਪਵਨਜੀਤ ਸਿੰਘ, ਪ੍ਰੋਫੈਸ਼ਨਲ ਭੰਗੜਾ ਕੋਚ ਅਤੇ ਕਲਚਰਲ ਤੇ ਵੈਲਨੈੱਸ ਕੋਚ, ਸ਼੍ਰੀ ਬੀਰਇੰਦਰ ਜੀਤ ਸਿੰਘ ਸ਼ਾਮਲ ਸਨ।

ਰੈਂਪ ਵਾਕ ਮੁਕਾਬਲੇ ਵਿੱਚ ਸੇਂਟ ਮੇਰੀ ਸਕੂਲ, ਸਨੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ, ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਅਤੇ ਮਾਊਂਟ ਲਿਟੇਰਾ ਜ਼ੀ ਸਕੂਲ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਅਵਰ ਲੇਡੀ ਆਫ ਫਾਤਿਮਾ ਕਾਨਵੈਂਟ ਸਕੈਂਡਰੀ ਸਕੂਲ ਤੀਜੇ ਸਥਾਨ ’ਤੇ ਰਿਹਾ।

ਸਲੋਗਨ ਰਾਈਟਿੰਗ ਵਿੱਚ ਵੀ ਸੇਂਟ ਮੇਰੀ ਸਕੂਲ, ਸਨੌਰ ਨੇ ਪਹਿਲਾ ਸਥਾਨ ਜਿੱਤਿਆ, ਕੇ.ਐਸ.ਬੀ. ਵਰਲਡ ਸਕੂਲ, ਪਾਤੜਾਂ ਦੂਜੇ ਸਥਾਨ ਤੇ ਰਿਹਾ ਅਤੇ ਸੇਂਟ ਜੇਵਿਅਰਜ਼ ਇੰਟਰਨੈਸ਼ਨਲ ਸਕੂਲ, ਪਟਿਆਲਾ ਅਤੇ ਸਕਾਲਰ ਫੀਲਡਜ਼ ਪਬਲਿਕ ਸਕੂਲ, ਪਟਿਆਲਾ ਨੇ ਤੀਜਾ ਸਥਾਨ ਹਾਸਿਲ ਕੀਤਾ।

ਨੁੱਕੜ ਨਾਟਕ ਮੁਕਾਬਲੇ ਵਿੱਚ ਪੇਪਸੂ ਇੰਟਰਨੈਸ਼ਨਲ ਸਕੂਲ, ਦੇਵੀਗੜ੍ਹ, ਪਟਿਆਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਪਹਿਲੇ ਰਨਰ-ਅੱਪ ਵਜੋਂ ਰਿਹਾ ਅਤੇ ਡੀ.ਏ.ਵੀ. ਪਬਲਿਕ ਸਕੂਲ, ਪਾਤੜਾਂ ਅਤੇ ਦਿੱਲੀ ਪਬਲਿਕ ਸਕੂਲ, ਪਟਿਆਲਾ ਦੂਜੇ ਰਨਰ-ਅੱਪ ਤੇ ਰਿਹਾ।

ਲੋਕ ਗੀਤ ਮੁਕਾਬਲੇ ਵਿੱਚ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਨੇ ਪਹਿਲਾ ਸਥਾਨ ਹਾਸਲ ਕੀਤਾ, ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਦੇਵੀਗੜ੍ਹ ਦੂਜੇ ਸਥਾਨ ਤੇ ਰਿਹਾ ਅਤੇ ਭੁਪਿੰਦਰਾ ਇੰਟਰਨੈਸ਼ਨਲ ਸਕੂਲ, ਪਟਿਆਲਾ ਅਤੇ ਸੇਂਟ ਜੇਵਿਅਰਜ਼ ਇੰਟਰਨੈਸ਼ਨਲ ਸਕੂਲ, ਪਟਿਆਲਾ ਨੇ ਤੀਜਾ ਸਥਾਨ ਹਾਸਿਲ ਕੀਤਾ।

ਦਸਤਾਰਬੰਦੀ ਮੁਕਾਬਲੇ ਵਿੱਚ ਗੰਗਾ ਇੰਟਰਨੈਸ਼ਨਲ ਸਕੂਲ, ਢਾਬੀ ਗੁਜਰਾਂ ਨੇ ਪਹਿਲਾ ਸਥਾਨ ਜਿੱਤਿਆ, ਸਪਾਰਕਲਿੰਗ ਕਿਡਜ਼ – ਦਾ ਫਾਊਂਡੇਸ਼ਨ, ਪਾਤੜਾਂ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਦੇਵੀਗੜ੍ਹ ਤੀਜੇ ਸਥਾਨ ’ਤੇ ਰਿਹਾ। ਲੋਕ ਨਾਚ ਮੁਕਾਬਲੇ ਵਿੱਚ ਸਪਾਰਕਲਿੰਗ ਕਿਡਜ਼, ਪਾਤੜਾਂ ਨੇ ਪਹਿਲਾ, ਡਾ. ਬੀ.ਐਸ. ਸੰਧੂ ਮੈਮੋਰੀਅਲ ਪਬਲਿਕ ਸਕੂਲ, ਜੂਲ੍ਹਾਖੇੜੀ ਅਤੇ ਪੈਪਸੂ ਇੰਟਰਨੈਸ਼ਨਲ ਸਕੂਲ, ਦੇਵੀਗੜ੍ਹ, ਪਟਿਆਲਾ ਨੇ ਦੂਜਾ ਅਤੇ ਭੂਪਿੰਦਰਾ ਇੰਟਰਨੈਸ਼ਨਲ ਸਕੂਲ, ਪਟਿਆਲਾ ਨੇ ਤੀਜਾ ਹਾਸਿਲ ਕੀਤਾ।

ਸਕੂਲ ਚੇਅਰਮੈਨ ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ ਅਤੇ ਸਕੂਲ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਨੇ ਸਾਰੇ ਜੇਤੂਆਂ ਅਤੇ ਭਾਗੀਦਾਰਾਂ ਨੂੰ ਵਧਾਈ ਦਿੱਤੀ। ਉਹਨਾਂ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ। ਇਹ ਦਿਨ ਪੰਜਾਬ ਦੀ ਰੰਗ–ਬਿਰੰਗੀ ਸੱਭਿਆਚਾਰਕ ਵਿਰਾਸਤ ਅਤੇ ਨੌਜਵਾਨੀ ਦੀ ਜੋਸ਼ੀਲੀ ਊਰਜਾ ਦਾ ਜਸ਼ਨ ਮਨਾਉਂਦਿਆਂ ਮਾਣ ਤੇ ਖੁਸ਼ੀ ਦੇ ਮਾਹੌਲ ਨਾਲ ਸਮਾਪਤ ਹੋਇਆ।

 

Advertisement
Advertisement
Advertisement
Advertisement
Scroll to Top