Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Thursday, 13 Aug 2026 | 4:14 am

+91 90915 01313 , +91 90916 01313

punjabbanni@gmail.com
punjabbani@yahoo.com

ਨਵ ਜਨਮੇਂ ਬੱਚੇ ਲਈ ਮਾਂ ਦੇ ਦੁੱਧ ਦੀ ਮੱਹਤਤਾ ਬਾਰੇ ਕੀਤਾ ਜਾਗਰੂਕ

ਨਵ ਜਨਮੇਂ ਬੱਚੇ ਲਈ ਮਾਂ ਦੇ ਦੁੱਧ ਦੀ ਮੱਹਤਤਾ ਬਾਰੇ ਕੀਤਾ ਜਾਗਰੂਕ

ਪਟਿਆਲਾ, 5 ਅਗਸਤ : ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਦੇ  ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਦੀ ਅਗਵਾਈ ਵਿੱਚ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਅੰਦਰ 1 ਤੋਂ 7 ਅਗਸਤ ਤੱਕ “ਮਾਂ ਦਾ ਦੁੱਧ ਚੁੰਘਾਉਣ ਨੂੰ ਹੀ ਤਰਜੀਹ ਦਿਉ”, “ਟਿਕਾਊ ਸਹਾਇਤਾ ਪ੍ਰਣਾਲੀ ਬਣਾਉ” ਦੇ ਥੀਮ ਅਨੁਸਾਰ  ਵਿਸ਼ਵ ਸਤਨਪਾਨ ਹਫਤਾ ਮਨਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਜਿਲ੍ਹਾ ਹਸਪਤਾਲ ਐਮ.ਕੇ.ਐਚ ਪਟਿਆਲਾ ਦੇ ਪੋਸਟ ਨੇਟਲ ਵਾਰਡ ਅੰਦਰ ਨਵ ਜਨਮੇਂ ਬੱਚਿਆਂ ਦੀਆਂ ਮਾਵਾਂ ਨੂੰ ਜਾਗਰੂਕ ਕਰਦਿਆਂ ਡਾ. ਦੀਕਸ਼ਾ ਨੇ ਕਿਹਾ ਕਿ ਬੱਚੇ ਨੁੰ ਜਨਮ ਦੇਣ ਉਪਰੰਤ ਮਾਂ ਦਾ ਪਹਿਲਾ ਪੀਲੇ ਰੰਗ ਦਾ ਗਾੜਾ ਦੁੱਧ ਜੋ ਕਲੋਸਟਰਮ ਭਰਪੂਰ ਹੁੰਦਾ ਹੈ ਅਤੇ ਉਹ  ਬੱਚੇ ਨੂੰ ਜੀਵਨ ਭਰ ਲਈ ਬਿਮਾਰੀਆਂ ਵਿਰੁੱਧ ਲੜਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਮਾਂ ਦਾ ਦੁੱਧ ਬੱਚੇ ਲਈ ਸਰਬੋਤਮ ਅਤੇ ਸੰਪੂਰਨ ਆਹਾਰ ਹੈ। ਇਹ ਬੱਚੇ  ਨੂੰ ਕੁਪੋਸ਼ਣ ਅਤੇ ਡਾਇਰੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ ।

ਜਿਲ੍ਹਾ ਟੀਕਾਕਰਨ ਅਫਸਰ ਡਾ.ਕੁਸ਼ਲਦੀਪ ਗਿੱਲ ਨੇ ਕਿਹਾ ਕਿ ਮਾਂ ਦਾ ਦੁੱਧ ਨਵ ਜਨਮੇਂ ਬੱਚੇ ਲਈ ਸੰਪੂਰਣ ਪੋਸ਼ਟਿਕ ਖੁਰਾਕ ਅਤੇ ਅਮ੍ਰਿਤ ਸਮਾਨ ਹੈ। ਇਸ ਦਾ ਕੋਈ ਬਦਲ ਨਹੀ। ਉਹਨਾਂ ਕਿਹਾ ਕਿ ਬੱਚਿਆ ਦੇ ਸੰਪੁਰਣ ਸ਼ਰੀਰਿਕ ਤੇਂ ਮਾਨਸਿਕ ਵਿਕਾਸ ਲਈ ਆਪਣੇ ਨਵ ਜਨਮੇ ਬੱਚਿਆਂ ਨੂੰ ਘੱਟੋ ਘੱਟ 6 ਮਹੀਨੇ ਤੱਕ ਮਾਵਾਂ ਸਿਰਫ ਆਪਣਾ ਦੁੱਧ ਹੀ ਪਿਲਾਉਣ ਅਤੇ ਛੇ ਮਹੀਨੇ ਬਾਦ ਬੱਚਿਆਂ ਨੂੰ ਓਪਰੀ ਖੁਰਾਕ ਦੇਣੀ ਸ਼ੁਰੂ ਕੀਤੀ ਜਾਵੇ।ਉਹਨਾਂ ਕਿਹਾ ਕਿ ਜੇਕਰ ਮਾਂ ਬੱਚੇ ਨੂੰ ਆਪਣਾ ਦੁੱਧ ਪਿਲਾਉਂਦੀ ਹੈ ਤਾਂ ਮਾਂ ਨੂੰ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋਣ ਦਾ ਖਤਰਾ ਘੱਟ ਜਾਂਦਾ ਹੈ। ਇਸਦੇ ਨਾਲ ਮਾਂ ਅਤੇ ਬੱਚੇ ਦਾ ਆਪਸੀ ਪਿਆਰ ਵੱਧਦਾ ਹੈ। ਬੱਚਿਆਂ ਦੀ ਮੌਤ ਦਰ ਘਟਾਉਣ ਵਾਸਤੇ ਬਰੈਸਟ ਫੀਡਿੰਗ ਬਹੁਤ ਜਰੂਰੀ ਹੈ ।ਇਸ ਮੋਕੇ ਸਿਵਲ ਸਰਜਨ ਦਫਤਰ ਦੀ ਮਾਸ ਮੀਡੀਆ ਵਿੰਗ ਦੀ ਟੀਮ , ਨਰਸਿੰਗ ਸਿਸਟਰ ਸਤਿੰਦਰ ਕੌਰ ,ਸਟਾਫ ਨਰਸ ਅਣੂ, ਅਨੀਤਾ ਰਾਣੀ ਐਲ.ਐਚ.ਵੀ,ਰਣਧੀਰ ਕੌਰ ਏ.ਐਨ.ਐਮ ,ਨਰਸਿੰਗ ਮਦਰਜ  ਅਤੇ ਸਟਾਫ ਹਾਜਰ ਸੀ।

 

Advertisement
Advertisement
Advertisement
Advertisement
Scroll to Top