Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Thursday, 13 Aug 2026 | 4:45 pm

+91 90915 01313 , +91 90916 01313

punjabbanni@gmail.com
punjabbani@yahoo.com

ਜਾਗਦੇ ਰਹੋ ਕਲੱਬ ਨੇ ਹਾਂਡਾ ਫਾਰਮ ਸਨੌਰ ਵਿਖੇ, ਲਾਇਆ ਖੂਨਦਾਨ ਕੈਂਪ

ਜਾਗਦੇ ਰਹੋ ਕਲੱਬ ਨੇ ਹਾਂਡਾ ਫਾਰਮ ਸਨੌਰ ਵਿਖੇ, ਲਾਇਆ ਖੂਨਦਾਨ ਕੈਂਪ

ਸਨੌਰ, 23 ਜੂਨ – ਜਾਗਦੇ ਰਹੋ ਕਲੱਬ ਨੇ ਹਾਂਡਾ ਫਾਰਮ ਦੇ ਵਿਸੇਸ ਸਹਿਯੋਗ ਨਾਲ ਹਾਂਡਾ ਫਾਰਮ ਤੇ ਸਮਿਵਿੰਗ ਪੂਲ ਖਾਂਸਿਆ ਰੋਡ ਸਨੌਰ ਵਿਖੇ,ਖੂਨਦਾਨ ਕੈਂਪ ਲਾਇਆ ਗਿਆ।ਇਹ ਖੂਨਦਾਨ ਕੈਪ ਪਾਲੀ ਹਾਂਡਾ ਦੀ ਯੋਗ ਹੇਠ ਲਗਾਇਆ ਗਿਆ।ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਪਾਲੀ ਹਾਂਡਾ ਨੇ ਖੁਦ ਖੂਨਦਾਨ ਕਰਕੇ ਕੀਤਾ।ਖੂਨਦਾਨ ਕੈਪ ਵਿੱਚ ਡਾ.ਗੁਰਸੰਤ ਸਿੰਘ ਬੋਸਰ ਤੇ ਕਮਲ ਬਾਂਊਸਰ ਪਟਿਆਲਾ ਸਮੇਤ 35 ਖੂਨਦਾਨੀਆਂ ਨੇ ਖੂਨਦਾਨ ਕੀਤਾ।ਇਸ ਮੌਕੇ ਪਾਲੀ ਹਾਂਡਾ ਨੇ ਕਿਹਾ ਕਿ ਹਰੇਕ ਤੰਦਰੁਸਤ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ।ਖੂਨਦਾਨ ਸਭ ਤੋਂ ਉੱਤਮ ਦਾਨ ਹੈ।ਖੂਨ ਨੂੰ ਕਿਸੇ ਬਨਾਉਟੀ ਢੰਗ ਨਾਲ ਤਿਆਰ ਨਹੀਂ ਕੀਤਾ ਜਾ ਸਕਦਾ,ਇਹ ਸਿਰਫ਼ ਮਨੁੱਖੀ ਸ਼ਰੀਰ ਅੰਦਰ ਕੁਦਰਤੀ ਰੂਪ ਵਿੱਚ ਤਿਆਰ ਹੁੰਦਾ ਹੈ।ਜਾਗਦੇ ਰਹੋ ਕਲੱਬ ਦੀ ਸਲਾਘਾ ਕਰਦਿਆਂ ਕਿਹਾ ਕਿ ਕਲੱਬ ਲੰਮੇ ਸਮੇਂ ਤੋਂ ਖੂਨਦਾਨ ਦੇ ਖੇਤਰ ਵਿੱਚ ਕੰਮ ਕਰ ਰਿਹਾ ਹੈ,ਲੋੜ ਪੈਣ ਤੇ ਕਲੱਬ ਤੁਰੰਤ ਐਮਰਜੈਂਸੀ ਮਰੀਜ਼ਾਂ ਦੀ ਮੱਦਦ ਕਰਨ ਲਈ ਤਿਆਰ ਰਹਿੰਦਾ ਹੈ।ਇਸ ਮੌਕੇ ਯੂਥ ਪ੍ਰਧਾਨ ਅਮਰ ਸੰਘੇੜਾ,ਪਾਲੀ ਹਾਂਡਾ,ਗੋਗੀ,ਅਮਰੀਕ ਸਿੰਘ,ਰਿੰਕੂ ਗਿੱਲ, ਭੁਪਿੰਦਰ ਸਿੰਘ,ਦੀਦਾਰ ਸਿੰਘ ਬੋਸਰ,ਸੰਜੀਵ ਕੁਮਾਰ ਸਨੌਰ,ਗੁਰਸੰਤ ਸਿੰਘ ਬੋਸਰ,ਸੰਨੀ,ਮਨਦੀਪ ਸਿੰਘ,ਲਾਲੀ,ਜੋਨੀ,ਹੈਰੀ,ਸੰਮੀ,ਸੋਨੂੰ,
ਹਰਪ੍ਰੀਤ ਹਾਂਡਾ,ਮਲਕੀਤ ਸਿੰਘ,ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਤੇ ਹਰਕ੍ਰਿਸ਼ਨ ਸਿੰਘ ਸੁਰਜੀਤ ਹਾਜ਼ਰ ਸੀ।
Advertisement
Advertisement
Advertisement
Advertisement
Scroll to Top