Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 11:23 am

+91 90915 01313 , +91 90916 01313

punjabbanni@gmail.com
punjabbani@yahoo.com

ਮਾਤਾ ਰਾਣੀ ਦੇ ਆਖਰੀ ਨਵਰਾਤਰਿਆਂ ਦੀ ਰਾਤ ਨੂੰ ਜਾਗਰਣ ਕਰਵਾਇਆ

ਮਾਤਾ ਰਾਣੀ ਦੇ ਆਖਰੀ ਨਵਰਾਤਰਿਆਂ ਦੀ ਰਾਤ ਨੂੰ ਜਾਗਰਣ ਕਰਵਾਇਆ

ਪਟਿਆਲਾ : ਅਕਤੂਬਰ : ਮਾਨਵਤਾ ਦੇ ਲੋਕ ਭਲਾਈ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸਤਿਗੁਰੂ ਦਰਬਾਰ ਮੁਕਤਸਰ ਸਾਹਿਬ ਦੇ ਸਤਿਗੁਰੂ ਜੀ ਮਹਾਰਾਜ ਵਲੋਂ ਮਾਤਾ ਰਾਣੀ ਦੇ ਨਵਰਾਤਰਿਆਂ ਮੌਕੇ ਸ਼ਾਹੀ ਸ਼ਹਿਰ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਿਰ ਦੇ ਖੁੱਲੇ ਸਤਿਸੰਗ ਹਾਲ ਵਿੱਚ ਮਾਤਾ ਰਾਣੀ ਦੇ ਆਖਰੀ ਨਵਰਾਤਰਿਆਂ ਦੀ ਰਾਤ ਨੂੰ ਜਾਗਣ ਕਰਵਾਇਆ ਗਿਆ।

ਨਗਰ ਨਿਗਮ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਦੇ ਉਦਮ ਸਦਕਾ ਅੱਜ ਰਾਤ ਨੂੰ ਕਾਲੀ ਮਾਤਾ ਦੇ ਮੰਦਿਰ ਵਿੱਚ ਜਾਗਰਣ ਕਰਵਾਇਆ ਗਿਆ। ਇਸ ਜਾਗਰਨ ਦੀ ਜ਼ੋਤ ਪ੍ਰਚੰਡ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਕਰ ਕਮਲਾ ਨਾਲ ਕੀਤੀ ਅਤੇ ਜਾਗਰਣ ਦੀ ਸ਼ੁਰੂਆਤ ਭਜਨ, ਮੈਂ ਨਹੀ ਖਾਲੀ ਜਾਣਾ ਦਾਤੀਐ ਮੈਂ ਨਹੀਂ ਖਾਲੀ ਜਾਣਾ ਭਜਨ ਨਾਲ ਹੋਈ। ਇਸ ਭਜਨ ਮਾਂ ਮੇਰੀ ਬਾਂਹ ਫੜ੍ਹ ਲੈ ਅਤੇ ਮਾਤਾ ਕਾਲੀ ਤੇਰਾ ਦਰਬਾਰ ਸੱਜਿਆ ਵਿੱਚ ਪਟਿਆਲੇ ਦੇ ਭਜਨ ਤੇ ਸਤਿਗੁਰੂ ਮਹਾਰਾਜ ਨੇ ਸ਼ਰਧਾਲੂਆਂ ਨੂੰ ਝੂਮਣ ਲਗਾ ਦਿੱਤਾ।

ਇਸ ਮੌਕੇ ਸਤਿਗੁਰੂ ਵੱਲੋਂ ਸਾਰੀ ਸੰਗਤ ਨੂੰ ਖੜੇ ਹੋ ਕੇ ਰਾਜਵੀਰ ਜਵੰਦਾ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ। ਜਾਗਰਨ ਦੇ ਆਖੀਰ ਵਿੱਚ ਆਏ ਸ਼ਰਧਾਲੂਆਂ ਨੂੰ ਭੋਗ, ਪ੍ਰਸ਼ਾਦ, ਫਲ ਆਦਿ ਵੰਡੇ ਗਏ। ਇਸ ਮੌਕੇ ਮੋਗਾ, ਸੰਗਰੂਰ, ਧੂਰੀ, ਚੰਡੀਗੜ੍ਹ, ਫਰੀਦਕੋਟ, ਆਦਿ ਸ਼ਹਿਰਾਂ ਤੋਂ ਸਤਿਗੁਰੂ ਦਰਬਾਰ ਦੇ ਸ਼ਰਧਾਲੂਆਂ ਨੇ ਵੱਧ ਚੜ੍ਹ ਕੇ ਹਾਜਰੀ ਲਗਵਾਈ। ਪ੍ਰੋਗਰਾਮ ਦੇ ਆਖੀਰ ਵਿੱਚ ਸਤਿਗੁਰੂ ਮਹਾਰਾਜ ਜੀ ਨੂੰ ਨਗਰ ਨਿਗਮ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਅਤੇ ਸਮੂਹ ਸੇਵਾਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ।

Advertisement
Advertisement
Advertisement
Advertisement
Scroll to Top