Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 9:09 am

+91 90915 01313 , +91 90916 01313

punjabbanni@gmail.com
punjabbani@yahoo.com

ਪਟਿਆਲਾ ਦੇ ਦੋ ਕ੍ਰਿਕਟ ਖਿਡਾਰੀਆਂ ਦੀ ਭਾਰਤੀ ਟੀਮ ਲਈ ਚੋਣ

ਪਟਿਆਲਾ ਦੇ ਦੋ ਕ੍ਰਿਕਟ ਖਿਡਾਰੀਆਂ ਦੀ ਭਾਰਤੀ ਟੀਮ ਲਈ ਚੋਣ

ਪਟਿਆਲਾ 23 ਮਈ 2025 : Two cricketers from Patiala selected for Indian team : ਪਟਿਆਲਾ ਦੇ ਦੋ ਕ੍ਰਿਕਟ ਖਿਡਾਰੀ ਅੰਡਰ 23 ਏਸ਼ੀਆ ਕਪ ਲਈ ਭਾਰਤੀ ਟੀਮ ਦੇ ਕੈਂਪ ਲਈ ਚੁਣੇ ਗਏ ਹਨ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਟਿਆਲਾ ਦੇ ਖਿਡਾਰੀ ਆਫ ਸਪਿਨਰ ਹਰਜਸ ਸਿੰਘ ਟੰਡਨ ਅਤੇ ਖੱਬੇ ਹੱਥ ਦੇ ਫਿਰਕੀ ਗੇਂਦਬਾਜ਼ ਆਰਿਆਮਾਨ ਧਾਲੀਵਾਲ ਦੀ ਚੋਣ ਬੀ. ਸੀ. ਸੀ. ਆਈ. ਵੱਲੋਂ ਅੰਡਰ 23 ਏਸ਼ੀਆ ਕੱਪ ਦੇ ਲਈ ਕੀਤੀ ਗਈ ਹੈ । ਕ੍ਰਿਕਟ ਹੱਬ ਦੇ ਕੋਚ ਕਮਲ ਸੰਧੂ ਨੇ ਦੱਸਿਆ ਕਿ ਇਹ ਦੋਵੇਂ ਖਿਡਾਰੀ ਪਿਛਲੇ ਕਈ ਸਾਲਾਂ ਤੋਂ ਪੰਜਾਬ ਵੱਲੋਂ ਖੇਡਦਿਆਂ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਸਨ । ਉਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਹੀ ਇਨਾਮ ਹੈ ਕਿ ਉਹਨਾਂ ਦੀ ਭਾਰਤੀ ਕ੍ਰਿਕਟ ਟੀਮ ਦੀ ਏਸ਼ੀਆ ਕੱਪ ਲਈ ਕੈਂਪ ਵਾਸਤੇ ਹੋਈ ਹੈ ।

ਜਦੋਂ ਕੋਚ ਕਮਲ ਸੰਧੂ ਨੂੰ ਪੁੱਛਿਆ ਗਿਆ

ਜਦੋਂ ਕੋਚ ਕਮਲ ਸੰਧੂ ਨੂੰ ਪੁੱਛਿਆ ਗਿਆ ਕਿ ਕੀ ਕਾਰਨ ਹੈ ਕਿ ਲਗਾਤਾਰ ਪਟਿਆਲਾ ਦੇ ਕ੍ਰਿਕਟ ਖਿਡਾਰੀ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਮਾਨ ਹਾਸਲ ਕਰ ਰਹੇ ਹਨ ਤਾਂ ਕੋਚ ਸੰਧੂ ਨੇ ਦੱਸਿਆ ਕਿ ਪਟਿਆਲਾ ਵਿੱਚ ਨਵਜੋਤ ਸਿੰਧੂ ਤੋਂ ਬਾਅਦ ਹੁਣ ਤੱਕ ਜਿੰਨੇ ਵੀ ਖਿਡਾਰੀ ਭਾਰਤੀ ਕ੍ਰਿਕਟ ਟੀਮ ਜਾਂ ਪੰਜਾਬ ਦੀ ਕ੍ਰਿਕਟ ਟੀਮ ਵਿੱਚ ਚੁਣੇ ਗਏ ਹਨ, ਉਸ ਦਾ ਕਾਰਨ ਇਹ ਹੈ ਕਿ ਅਕਾਦਮੀ ਕ੍ਰਿਕਟ ਹੱਬ ਵਿੱਚ ਸਟੇਟ ਖਿਡਾਰੀਆਂ ਦਾ ਇੱਕ ਪ੍ਰੈਕਟਿਸ ਦਾ ਗਰੁੱਪ ਬਣਿਆ ਹੋਇਆ ਹੈ ।

ਕੋਚ ਕਮਲ ਸੰਧੂ ਨੇ ਦੱਸਿਆ ਕਿ  ਚੰਗੇ ਖਿਡਾਰੀ ਆਪਣੇ ਜੂਨੀਅਰ ਖਿਡਾਰੀਆਂ ਨੂੰ ਖੇਡ ਦੀ ਹਰ ਬਰੀਕੀ ਚੰਗੀ ਤਰਾ ਨਾਲ ਸਮਝਉਦੇ ਹਨ ਅਤੇ ਪ੍ਰੈਕਟਿਸ ਅਤੇ ਬਾਅਦ ਵਿੱਚ ਕਰਵਾਏ ਜਾਂਦੇ ਮੈਚਾਂ ਵਿੱਚ ਨਾ ਸਿਰਫ ਜੂਨੀਅਰ ਖਿਡਾਰੀ ਆਪਣੇ ਸੀਨੀਅਰ ਖਿਡਾਰੀਆਂ ਨੂੰ ਮੈਚ ਵਿੱਚ ਪ੍ਰਦਰਸ਼ਨ ਦੇਖਦੇ ਹਨ ਬਲਕਿ ਉਹਨਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਕਿ ਉਹ ਵੀ ਚੰਗਾ ਖੇਡਣ ਇਸੇ ਦਾ ਕਾਰਨ ਹੈ ਕਿ ਪਟਿਆਲਾ ਦੇ ਖਿਡਾਰੀ ਭਾਵੇਂ ਉਹ ਪ੍ਰਭ ਸਿਮਰਨ ਸਿੰਘ, ਅੰਡਰ 19 ਭਾਰਤੀ ਟੀਮ ਦਾ ਸਟਾਰ ਬੱਲੇਬਾਜ ਅਨਮੋਲ ਪ੍ਰੀਤ ਸਿੰਘ ਚਾਹੇ ਨਮਨਧੀਰ ਅਤੇ ਬੀ. ਸੀ. ਸੀ. ਆਈ. ਵੱਲੋਂ ਇੰਗਲੈਂਡ ਜਾਣ ਵਾਲੀ ਅੰਡਰ 19 ਦੇ ਟੀਮ ਵਿੱਚ ਚੁਣਿਆ ਬੱਲੇਬਾਜ ਵੀਹਾਨ ਮਲਹੋਤਰਾ ਅਤੇ ਕੁੜੀਆਂ ਦੀ ਭਾਰਤੀ ਟੀਮ ਵਿੱਚ ਖੇਡਣ ਵਾਲੀ ਕਨਿਕਾ ਅਹੂਜਾ ਤੇ ਮੰਨਤ ਕਸ਼ਿਅਪ ਹੋਣ । ਇਹ ਸਾਰੇ ਖਿਡਾਰੀ ਦੂਜੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦੇ ਰਹਿੰਦੇ ਹਨ । ਇਸ ਦਾ ਹੀ ਕਾਰਨ ਹੈ ਕਿ ਪਟਿਆਲਾ ਵਿੱਚ ਕ੍ਰਿਕਟ ਦਾ ਪੱਧਰ ਅੰਤਰਰਾਸ਼ਟਰੀ ਮੁਕਾਬਲੇ ਦਾ ਬਣ ਗਿਆ ਹੈ ।

Read More : ਅੰਡਰ-17 (ਮੁੰਡੇ) ਕ੍ਰਿਕਟ ਟੂਰਨਾਮੈਂਟ ਵਿੱਚ ਬੁੱਢਾ ਦਲ ਸਕੂਲ ਨੇ ਪਹਿਲਾ, ਬ੍ਰਿਟਿਸ਼ ਸਕੂਲ ਨੇ ਦੂਜਾ ਅਤੇ ਪਲੇ ਵੇਜ਼ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ

Advertisement
Advertisement
Advertisement
Advertisement
Scroll to Top