Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 10:10 am

+91 90915 01313 , +91 90916 01313

punjabbanni@gmail.com
punjabbani@yahoo.com

ਮੋਦੀ ਕਾਲਜ ਦੇ ਚੈਸ ਖਿਡਾਰੀ ਨੇ ਉੱਤਰ ਜ਼ੋਨ ਇੰਟਰ-ਯੂਨੀਵਰਸਿਟੀ ਚੈਸ (ਪੁਰਸ਼) ਚੈਂਪੀਅਨਸ਼ਿਪ ‘ਚ ਦੂਜਾ ਸਥਾਨ (ਟੀਮ) ਹਾਸਲ ਕੀਤਾ

ਮੋਦੀ ਕਾਲਜ ਦੇ ਚੈਸ ਖਿਡਾਰੀ ਨੇ ਉੱਤਰ ਜ਼ੋਨ ਇੰਟਰ-ਯੂਨੀਵਰਸਿਟੀ ਚੈਸ (ਪੁਰਸ਼) ਚੈਂਪੀਅਨਸ਼ਿਪ ‘ਚ ਦੂਜਾ ਸਥਾਨ (ਟੀਮ) ਹਾਸਲ ਕੀਤਾ

ਮੋਦੀ ਕਾਲਜ ਦੇ ਚੈਸ ਖਿਡਾਰੀ ਨੇ ਉੱਤਰ ਜ਼ੋਨ ਇੰਟਰ-ਯੂਨੀਵਰਸਿਟੀ ਚੈਸ (ਪੁਰਸ਼) ਚੈਂਪੀਅਨਸ਼ਿਪ ‘ਚ ਦੂਜਾ ਸਥਾਨ (ਟੀਮ) ਹਾਸਲ ਕੀਤਾ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਚੈਸ ਟੀਮ ਵੱਲੋਂ ਖੇਡਦੇ ਹੋਏ ਮੁਲਤਾਨੀ ਮਲ ਮੋਦੀ ਕਾਲਜ ਪਟਿਆਲਾ ਦੇ ਵਿਦਿਆਰਥੀ ਉਦਯ ਪ੍ਰਤਾਪ ਬਾਵਾ ਨੇ 20 ਤੋਂ 23 ਫਰਵਰੀ, 2025 ਤੱਕ ਓਮ ਸਟਰਲਿੰਗ ਗਲੋਬਲ ਯੂਨੀਵਰਸਿਟੀ ਹਿਸਾਰ ਵਿਖੇ ਆਯੋਜਿਤ ਉੱਤਰ ਜ਼ੋਨ ਇੰਟਰ-ਯੂਨੀਵਰਸਿਟੀ ਚੈਸ (ਪੁਰਸ਼) ਚੈਂਪੀਅਨਸ਼ਿਪ ‘ਚ ਦੂਜਾ ਸਥਾਨ (ਟੀਮ) ਹਾਸਲ ਕੀਤਾ । ਪੰਜਾਬੀ ਯੂਨੀਵਰਸਿਟੀ ਦੀ ਚੈਸ ਟੀਮ ਨੇ 14 ‘ਚੋਂ 12 ਅੰਕ ਪ੍ਰਾਪਤ ਕਰਕੇ ਰਨਰ-ਅੱਪ ਸਥਾਨ ਹਾਸਲ ਕੀਤਾ, ਜਦਕਿ ਦਿੱਲੀ ਯੂਨੀਵਰਸਿਟੀ 14 ਅੰਕਾਂ ਨਾਲ ਵਿਜੇਤਾ ਬਣੀ । ਉਦਯ ਪ੍ਰਤਾਪ ਮੋਦੀ ਕਾਲਜ ਚੈਸ ਟੀਮ ਦੇ ਕੈਪਟਨ ਵਜੋਂ ਪਹਿਲਾਂ ਹੀ 4-5 ਫਰਵਰੀ 2025 ਨੂੰ ਐਮ. ਜੀ. ਸੀ., ਫਤਹਿਗੜ੍ਹ ਸਾਹਿਬ ਵਿਖੇ ਆਯੋਜਿਤ ਪੰਜਾਬੀ ਯੂਨੀਵਰਸਿਟੀ ਇੰਟਰ-ਕਾਲਜ ਚੈਸ ਚੈਂਪੀਅਨਸ਼ਿਪ ‘ਚ ਆਪਣੀ ਟੀਮ ਨੂੰ ਦੂਜੇ ਸਥਾਨ ਤੱਕ ਪਹੁੰਚਾਇਆ ਸੀ । ਉਨ੍ਹਾਂ ਦੀ ਸ਼ਾਨਦਾਰ ਪ੍ਰਦਰਸ਼ਨਸ਼ੀਲਤਾ ਦੇ ਆਧਾਰ ‘ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਆਯੋਜਿਤ ਚੋਣ ਪਰੀਖਿਆਵਾਂ ਰਾਹੀਂ ਪੰਜਾਬੀ ਯੂਨੀਵਰਸਿਟੀ ਚੈਸ ਟੀਮ ‘ਚ ਚੁਣਿਆ ਗਿਆ । ਇਸ ਉਲਲੇਖਣੀ ਪ੍ਰਾਪਤੀ ਨੂੰ ਸਨਮਾਨਤ ਕਰਨ ਲਈ ਡਾ. ਨੀਰਜ ਗੋਯਲ (ਪ੍ਰਿੰਸੀਪਲ) ਅਤੇ ਡਾ. ਸੁਮੀਤ ਕੁਮਾਰ (ਡੀਨ, ਸਪੋਰਟਸ) ਨੇ ਉਦਯ ਪ੍ਰਤਾਪ ਨੂੰ ਮਾਣ-ਸਨਮਾਨ ਦਿਤਾ। ਪ੍ਰਿੰਸੀਪਲ ਨੇ ਕਾਲਜ ‘ਚ ਖੇਡ ਗਤੀਵਿਧੀਆਂ ਦੇ ਇੰਚਾਰਜ ਅਧਿਆਪਕਾ ਡਾ. ਨਿਸ਼ਾਨ ਸਿੰਘ (ਮੁਖੀ, ਵਿਭਾਗ ਭੌਤਿਕ ਸਿੱਖਿਆ), ਡਾ. ਹਰਨੀਤ ਸਿੰਘ, ਅਤੇ ਮਿਸ. ਮੰਦੀਪ ਕੌਰ ਦੀ ਸਮਰਪਿਤ ਮਿਹਨਤ ਦੀ ਵੀ ਸ਼ਲਾਘਾ ਕੀਤੀ । ਇਸ ਤੋਂ ਇਲਾਵਾ, ਉਨ੍ਹਾਂ ਨੇ ਚੈਸ ਟੀਮ ਕੋਚ ਵਿਨੋਦ ਸ਼ਰਮਾ ਦੇ ਮਾਰਗਦਰਸ਼ਨ ਅਤੇ ਕੋਚਿੰਗ ਲਈ ਵੀ ਉਨ੍ਹਾਂ ਦੀ ਸਰਾਹਨਾ ਕੀਤੀ । ਮਲਤਾਨੀ ਮਲ ਮੋਦੀ ਕਾਲਜ ਆਪਣੇ ਵਿਦਿਆਰਥੀਆਂ ਦੀਆਂ ਉੱਤਮ ਪ੍ਰਾਪਤੀਆਂ ‘ਤੇ ਗੌਰਵ ਮਹਿਸੂਸ ਕਰਦਾ ਹੈ ਅਤੇ ਵਿਦਿਆ ਅਤੇ ਖੇਡਾਂ ‘ਚ ਉਤਕ੍ਰਿਸ਼ਟਤਾ ਨੂੰ ਉਤਸ਼ਾਹਤ ਕਰਨ ਲਈ ਸਮਰਪਿਤ ਰਹੇਗਾ ।

Advertisement
Advertisement
Advertisement
Advertisement
Scroll to Top