Breaking

ਯੂਨੀਵਰਸਿਟੀ ਦਾ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲਾ ਸੰਪੰਨ; ਗੁਰੂ ਨਾਨਕ ਕਾਲਜ ਬੁਢਲਾਡਾ ਨੇ ਜਿੱਤੀ ਓਵਰਆਲ ਟਰਾਫ਼ੀ     ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਿਖੇ ਪੁਸਤਕ ਰਿਲੀਜ਼     ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਭਾਰਤੀ ਸਟੇਟ ਬੈਂਕ ਨੇ ਪ੍ਰਦਾਨ ਕੀਤੀਆਂ ਦੋ ਡਲਿਵਰੀ ਵੈਨਾਂ     ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ
Wednesday, 18 Nov 2026 | 1:51 am

+91 90915 01313 , +91 90916 01313

punjabbanni@gmail.com
punjabbani@yahoo.com

ਨੱਗਰ ਖੇੜਾ ਘਨੌਰ ਦੇ ਸਥਾਨ ਤੇ ਚੱਲ ਰਹਿਆ 5 ਰੋਜ਼ਾ ਮਹਾਂ ਯੱਗ ਸ਼ਰਧਾ ਪੂਰਵਕ ਹੋਇਆ ਸਪੰਨ 

ਨੱਗਰ ਖੇੜਾ ਘਨੌਰ ਦੇ ਸਥਾਨ ਤੇ ਚੱਲ ਰਹਿਆ 5 ਰੋਜ਼ਾ ਮਹਾਂ ਯੱਗ ਸ਼ਰਧਾ ਪੂਰਵਕ ਹੋਇਆ ਸਪੰਨ 

ਘਨੌਰ , 7 ਅਪ੍ਰੈਲ : ਨਗਰ ਖੇੜਾ ਘਨੌਰ ਦੇ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਬੰਧਤ ਪ੍ਰਬੰਧਕਾਂ ਅਤੇ ਨੱਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੰਜ ਰੋਜ਼ਾ ਮਹਾਂ ਯੱਗ ਕਰਵਾਇਆ ਗਿਆ।ਜਿਸ ਦੇ ਪਹਿਲੇ ਦਿਨ ਪੂਰੇ ਨਗਰ ਦੀ ਪਰਿਕਰਮਾ ਨਾਲ 51 ਮਹਿਲਾਵਾਂ ਵੱਲੋਂ ਕਲਸ ਯਾਤਰਾ ਕੱਢੀ ਗਈ, ਜਦੋਂ ਕਿ ਦੂਜੇ, ਤੀਜੇ ਅਤੇ ਚੌਥੇ ਦਿਨ ਉਕਤ ਸਥਾਨ ਤੇ ਸਵੇਰ ਸਮੇਂ ਹਰ ਰੋਜ਼ ਪੂਜਾ ਕੀਤੀ ਜਾਂਦੀ ਸੀ ਅਤੇ ਦੁਪਹਿਰ ਸਮੇਂ ਯੱਗ ਹੁੰਦਾ ਸੀ। ਜਦੋਂ ਕਿ ਦੁਪਹਿਰ ਬਾਅਦ ਤਿੰਨ ਵਜੇ ਹਰ ਰੋਜ਼ ਭਜਨ ਮੰਡਲੀ ਦੀਆਂ ਔਰਤਾਂ ਵੱਲੋਂ ਕੀਰਤਨ ਕੀਤਾ ਜਾਂਦਾ ਸੀ ।
ਸ਼ਾਮ 7 ਵਜੇ ਆਰਤੀ ਕੀਤੀ ਜਾਂਦੀ ਰਹੀ ।

ਯੱਗ ‘ਚ ਹਰ ਰੋਜ਼ ਹੁੰਦੀ ਸੀ ਪੁਜਾ, ਕੀਰਤਨ ਅਤੇ ਆਰਤੀ, ਹਜ਼ਾਰਾਂ ਭਗਤਾਂ ਨੇ ਲਵਾਈ ਹਾਜ਼ਰੀ 

ਉਕਤ ਸਥਾਨ ਤੇ ਚੱਲ ਰਹੇ ਯੱਗ ਦੇ ਤੀਸਰੇ ਦਿਨ ਪ੍ਰਿਆਗ ਰਾਜ ਗਿਰੀ ਬਠੌਣੀਆਂ, ਧਨਰਾਜ ਗਿਰੀ ਕਰਨਾਲ ਵਾਲਿਆਂ ਨੇ ਸ਼ਿਰਕਤ ਕੀਤੀ । ਜਦੋਂ ਕਿ ਚੌਥੇ ਦਿਨ ਵਿਕਾਸ ਸ਼ਰਮਾ ਵਿੱਕੀ ਭਾਰਤੀ ਜਨਤਾ ਪਾਰਟੀ ਇੰਚਾਰਜ ਘਨੌਰ, ਬਲਾਕ ਪ੍ਰਧਾਨ ਅਸ਼ਵਨੀ ਕੁਮਾਰ ਸਨੌਲੀਆ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਪੰਮਾ ਨੇ ਉਕਤ ਸਥਾਨ ਤੇ ਹਾਜ਼ਰੀ ਲਵਾਈ । ਅਖੀਰਲੇ ਪੰਜਵੇਂ ਦਿਨ ਮਹਾਂ ਯੱਗ ਦੀ ਪੂਰਨ ਅਹੌਤੀ ਮੌਕੇ ਸਵੇਰ ਸਮੇਂ ਪੁਜਾ ਕੀਤੀ ਗਈ ਅਤੇ ਲਗਭਗ 12 ਵਜੇ ਦੇ ਕਰੀਬ ਯੱਗ ਸਮਾਪਤੀ ਕਰਵਾਈ ਗਈ, ਜਿਸ ਵਿੱਚ ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਸੁਪਤਨੀ ਬੀਬੀ ਸ਼ਮਿੰਦਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨਾਲ ਨਗਰ ਪੰਚਾਇਤ ਘਨੌਰ ਦੀ ਪ੍ਰਧਾਨ ਮਨਦੀਪ ਕੌਰ ਸਿੱਧੂ ਅਤੇ ਕੌਂਸਲਰ ਵੀ ਸ਼ਾਮਿਲ ਹੋਏ ।

ਪੰਜ ਰੋਜ਼ਾ ਯੱਗ ਪੂਰਨ ਕੀਤਾ ਗਿਆ
ਇਹ ਪੰਜ ਰੋਜ਼ਾ ਯੱਗ ਪੰਡਿਤ ਅਚਾਰੀਆ ਰਾਜੇਂਦਰ ਸ਼ਾਸਤਰੀ ਉਲਾਣੇ ਵਾਲੇ, ਪੰਡਿਤ ਸੁਰਿੰਦਰ ਸ਼ਾਸਤਰੀ ਰਾਠੀਆਂ ਵਾਲੇ, ਪੰਡਿਤ ਅਸ਼ੋਕ ਸ਼ਾਸਤਰੀ ਉਲਾਣੇ ਵਾਲੇ, ਪੰਡਿਤ ਰਾਮ ਲਾਲ ਬਠੌਣੀਆਂ, ਪੰਡਿਤ ਦਿਨੇਸ਼ ਖਾਟੂ ਸ਼ਾਮ ਮੰਦਿਰ ਘਨੌਰ ਵੱਲੋਂ ਪੂਰਨ ਕੀਤਾ ਗਿਆ । ਇਸ ਮੌਕੇ ਸੰਗਤ ਲਈ ਛੋਲੇ ਪੂੜੀਆਂ, ਖੀਰ ਅਤੇ ਮਿੱਠੇ ਚੌਲਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ ।
ਇਸ ਮੌਕੇ ਸ਼ੰਟੀ ਸ਼ਰਮਾ, ਬੰਟੀ ਸ਼ਰਮਾ, ਸੋਰਵ ਸ਼ਰਮਾ, ਰਿਸ਼ੀ ਧੀਮਾਨ, ਅਰੁਣ ਧੀਮਾਨ, ਰਵੀ ਕੁਮਾਰ ਠਾਕੁਰ, ਰਿਸ਼ੂ ਕੁਮਾਰ, ਨਿਪੁੰਨ ਬਾਂਸਲ, ਸਤੀਸ਼ ਕੁਮਾਰ, ਸੱਤਿਆ ਨਰਾਇਣ ਸ਼ਰਮਾ, ਮਨਦੀਪ ਸਿੰਘ, ਅਭੀ ਪੰਡੀਰ, ਵਿੱਕੀ ਕੁਮਾਰ ਮਨੀ ਮਹਿਰਾ, ਸੁਰਿੰਦਰ ਸ਼ਰਮਾਂ, ਰਾਮ ਕੁਮਾਰ, ਸਾਧੂ ਮਨੀਮ ਸਮੇਤ ਵੱਡੀ ਗਿਣਤੀ ਸ਼ਰਧਾਲੂਆਂ ਨੇ ਹਾਜ਼ਰੀ ਲਵਾਈ ।

Advertisement
Advertisement
Advertisement
Advertisement
Scroll to Top