Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 7:34 pm

+91 90915 01313 , +91 90916 01313

punjabbanni@gmail.com
punjabbani@yahoo.com

ਸੱਪਾਂ ਨਾਲ ਨਜਿੱਠਣ ਲਈ ਹੈਲਪ ਲਾਈਨ ਨੰਬਰ ਜਾਰੀ

ਸੱਪਾਂ ਨਾਲ ਨਜਿੱਠਣ ਲਈ ਹੈਲਪ ਲਾਈਨ ਨੰਬਰ ਜਾਰੀ

ਸੱਪਾਂ ਨਾਲ ਨਜਿੱਠਣ ਲਈ ਹੈਲਪ ਲਾਈਨ ਨੰਬਰ ਜਾਰੀ
-ਸੱਪ ਵੀ ਸੰਕਟ ‘ਚ, ਮਾਰਨ ਦੀ ਬਜਾਇ ਰੈਸਕਿਊ ਕਰਵਾਓਃ ਡੀਸੀ
ਪਟਿਆਲਾ, 13 ਜੁਲਾਈ:
ਹੜ੍ਹ ਦਾ ਪਾਣੀ ਉਤਰਨ ਤੋਂ ਬਾਅਦ ਘਰਾਂ ਵਿੱਚ ਸੱਪ ਨਿਕਲਣ ਦੀ ਘਟਨਾਵਾਂ ਲਗਾਤਾਰ ਸਾਹਮਣੇ ਹੋ ਰਹੀਆਂ ਹਨ। ਇਸ ਸਥਿਤੀ ਨਾਲ ਨਿਪਟਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਹੁਕਮ ਅਨੁਸਾਰ ਵਣ ਮੰਡਲ ਅਫ਼ਸਰ (ਜੰਗਲੀ ਜੀਵ) ਪਟਿਆਲਾ ਵੱਲੋੰ ਰੈਪਿਡ ਰਿਸਪਾਂਸ ਟੀਮ ਗਠਿਤ ਕਰਦੇ ਹੋਏ ਹੈਲਪ ਲਾਈਨ ਨੰਬਰ 8253900002 ਜਾਰੀ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਹੜ੍ਹ ਦੀ ਸਥਿਤੀ ਕਾਰਨ ਇਨਸਾਨਾਂ ਦੇ ਨਾਲ-ਨਾਲ ਸਾਰੇ ਜੀਵ ਸੰਕਟ ਵਿੱਚ ਹਨ। ਕੁਦਰਤੀ ਇਨਸਾਫ ਦੀ ਕਸੌਟੀ ਦੇ ਹਿਸਾਬ ਨਾਲ ਸਾਰੇ ਜੀਵ-ਜੰਤੂ ਮਦਦ ਦੇ ਹੱਕਦਾਰ ਹਨ। ਲਗਾਤਾਰ ਪਾਣੀ ਵਿੱਚ ਰਹਿਣ ਕਾਰਨ ਸੱਪ ਵੀ ਸੰਕਟ ‘ਚ ਹਨ ਅਤੇ ਆਪਣੇ ਲਈ ਸੁਰੱਖਿਅਤ ਥਾਵਾਂ ਦੀ ਭਾਲ ਕਰ ਰਹੇ ਹਨ। ਅਜਿਹੇ ਵਿੱਚ ਉਹ ਰਿਹਾਇਸ਼ੀ ਘਰਾਂ ਵਿੱਚ ਵੜ ਰਹੇ ਹਨ।
ਉਨ੍ਹਾਂ ਅਪੀਲ ਕੀਤੀ ਕਿ ਲੋਕ ਘਰਾਂ ਵਿੱਚ ਸੱਪ ਨਿਕਲਣ ਤੇ ਘਬਰਾਕੇ ਆਪਣਾ ਜਾਂ ਸੱਪ ਦਾ ਨੁਕਸਾਨ ਕਰਨ ਦੀ ਬਜਾਇ ਸਨੇਕ ਹੈਲਪ ਲਾਈਨ ‘ਤੇ ਫੋਨ ਕਰਕੇ ਸੱਪ ਨੂੰ ਰੈਸਕਿਊ ਕਰਵਾਉਣ। ਉਨ੍ਹਾਂ ਦੱਸਿਆ ਕਿ ਹੈਲਪ ਲਾਈਨ ‘ਤੇ ਫੋਨ ਕਰਨ ‘ਤੇ ਜੰਗਲੀ ਜੀਵ ਮਹਿਕਮੇ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚਕੇ ਸੱਪ ਨੂੰ ਫੜਕੇ ਲੈ ਜਾਵੇਗੀ ਅਤੇ ਸੁਰੱਖਿਅਤ ਥਾਂ ‘ਤੇ ਛੱਡੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪਟਿਆਲਾ ਰੀਜਨ ਵਿੱਚ ਬਹੁਤ ਹੀ ਘੱਟ ਗਿਣਤੀ ਸੱਪ ਜ਼ਹਿਰੀਲੇ ਹਨ। ਇਸ ਲਈ ਸਨੇਕ ਬਾਈਟ ਹੋਣ ਉਤੇ ਘਬਰਾਉਣ ਦੀ ਥਾਂ ਤੁਰੰਤ ਰਜਿੰਦਰਾ ਹਸਪਤਾਲ ਜਾਂ ਨੇੜਲੇ ਸਿਹਤ ਕੇਂਦਰ ਪਹੁੰਚਕੇ ਇਲਾਜ ਕਰਵਾਉਣ।
ਸਨੇਕ ਹੈਲਪ ਲਾਈਨ ਨੰਬਰ ਦੇ ਰਿਸਪਾਂਸ ਤੋਂ ਅਸੰਤੁਸ਼ਟ ਲੋਕ ਵਣ ਮੰਡਲ ਅਫ਼ਸਰ (ਜੰਗਲੀ ਜੀਵ) ਪਟਿਆਲਾ ਨਾਲ 9463596843 ਨੰਬਰ ਉਤੇ ਵੀ ਸੰਪਰਕ ਕਰ ਸਕਦੇ ਹਨ।

Advertisement
Advertisement
Advertisement
Advertisement
Scroll to Top