Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 3:00 pm

+91 90915 01313 , +91 90916 01313

punjabbanni@gmail.com
punjabbani@yahoo.com

ਮਾਮਲਾ ਰਾਜਿੰਦਰਾ ਹਸਪਤਾਲ ਵਿਚ ਬਿਜਲੀ ਗੁਲ ਹੋਣ ਦਾ

ਮਾਮਲਾ ਰਾਜਿੰਦਰਾ ਹਸਪਤਾਲ ਵਿਚ ਬਿਜਲੀ ਗੁਲ ਹੋਣ ਦਾ

ਮਾਮਲਾ ਰਾਜਿੰਦਰਾ ਹਸਪਤਾਲ ਵਿਚ ਬਿਜਲੀ ਗੁਲ ਹੋਣ ਦਾ
ਸਿਹਤ ਮੰਤਰੀ ਪੰਜਾਬ ਨੇ ਸਖਤ ਐਕਸ਼ਨ ਲੈਂਦਿਆਂ ਉੱਚ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
– ਕਾਰਜਾਂ ਦੇ ਨਿਰੀਖਣ ਲਈ ਪ੍ਰਦੇਸ ਪੱਧਰੀ ਅਤੇ ਜਿਲਾ ਪੱਧਰੀ ਕਮੇਟੀਆਂ ਦਾ ਗਠਨ
ਪਟਿਆਲਾ : ਬੀਤੇ ਦਿਨਾਂ ਮਾਲਵਾ ਦੇ ਰਾਜਿੰਦਰਾ ਹਸਪਤਾਲ ਵਿਚ ਚਲ ਰਹੇ ਆਪ੍ਰੇਸਨ ਦੇ ਦੌਰਾਨ ਬਿਜਲੀ ਗੁਲ ਹੋਣ ਦੇ ਕਾਰਨ ਮਚੇ ਘਮਾਸਾਨ ਦੇ ਬਾਅਦ ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਖਤ ਐਕਸ਼ਨ ਲੈਂਦਿਆਂ ਬਿਜਲੀ ਸਪਲਾਈ ਦੇ ਪੁਖਤਾ ਇੰਤਜਾਮ ਦੇ ਲਈ ਉੱਚ ਅਧਿਕਾਰੀਆਂ ਦੇ ਨਾਲ ਪ੍ਰਦੇਸ ਪੱਧਰੀ ਹਾਈਲੈਵਲ ਦੀ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਪ੍ਰਿੰਸੀਪਲ ਸੈਕਟਰੀ ਹੈਲਥ ਮੈਡੀਕਲ ਐਜੂਕੇਸ਼ਨ, ਚੀਫ ਪੀਡਬਲਯੂਡੀ ਐਂਡ ਬੀ. ਐਂਡ ਆਰ. ਅਤੇ ਪਾਵਰਕਾਮ ਦੇ ਚੇਅਰਮੈਨ, ਡਾਇਰੈਕਟਰ ਮੈਡੀਕਲ ਅਤੇ ਪ੍ਰਦੇਸ ਦੇ ਸਾਰੇ ਸਿਵਲ ਸਰਜਨ ਸ਼ਾਮਲ ਹੋਏ ।
ਜਾਣਕਾਰੀ ਦੇ ਅਨੁਸਾਰ ਇਸ ਮੀਟਿੰਗ ਵਿਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋ ਪ੍ਰਦੇਸ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਬਿਜਲੀ ਸਪਲਾਈ ਪ੍ਰਬੰਧ ਅਤੇ ਫਾਇਰ ਸੇਫਟੀ ਪ੍ਰਬੰਧਾਂ ਦਾ ਆਡਿਟ ਕਰਨ ਦੇ ਨਿਰਦੇਸ਼ ਦਿਤੇ ਗਏ । ਮੀਟਿੰਗ ਦੇ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਵਿਚ ਸਰਕਾਰੀ ਹਸਪਤਾਲਾਂ ਵਿਚ ਬਿਜਲੀ ਸਪਲਾਈ ਪ੍ਰਬੰਧਕਾਂ ਦਾ ਨਿਰੀਖਣ ਕਰਨ ਦੇ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ, ਜਿਸ ਵਿਚ ਇਕ ਪ੍ਰਦੇਸ ਪੱਧਰੀ ਅਤੇ ਦੂਸਰੀ ਜਿਲਾ ਪੱਧਰੀ ਹੈ । ਇਸ ਪ੍ਰਦੇਸ ਪਧਰੀ ਕਮੇਟੀ ਵਿਚ ਡਾਇਰੈਕਟਰ ਆਫ ਹੈਲਥ ਸਰਵਿਸ, ਡਾਇਰੈਕਟਰ ਆਫ ਮੈਡੀਕਲ ਐਂਡ ਰਿਸਰਚ ਐਜੂਕੇਸਨ ਦੇ ਇਲਾਵਾ ਪੀਡਬਲਯੂਡੀ ਐਂਡ ਬੀ. ਐਂਡ ਆਰ. ਦੇ ਚੀਫ ਇੰਜੀਨੀਅਰ, ਪਾਵਰਕਾਮ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਸ਼ਾਮਲ ਹੋਣਗੇ, ਇਸਦੇ ਨਾਲ ਹੀ ਜਿਲਾ ਪੱਧਰੀ ਕਮੇਟੀ ਵਿਚ ਸਿਵਲ ਸਰਜਨ ਦੇ ਨਾਲ ਪਾਵਰਕਾਮ ਅਤੇ ਪੀਡਬਲਯੂ ਡੀ ਐਂਡ ਬੀ. ਐਂਡ ਆਰ. ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ ।
ਕਮੇਟੀਆਂ ਨਿਰੀਖਣ ਕਰਕੇ ਲੈਣਗੀ ਪ੍ਰਬੰਧਾਂ ਦਾ ਜਾਇਜਾ :
ਅਧਿਕਾਰੀਆਂ ਨੇ ਦਸਿਆ ਕਿ ਇਹ ਕਮੇਟੀਆਂ ਸਰਕਾਰੀ ਹਸਪਤਾਲਾਂ ਵਿਚ ਪਹੁੰਚ ਕੇ ਆਪ੍ਰੇਸ਼ਨ ਥਇਏਟਰ, ਲੇਬਰ ਰੂਮ, ਆਈ. ਸੀ. ਯੂ. ਦਾ ਨਿਰੀਖਣ ਕਰਕੇ ਬਿਜਲੀ ਸਪਲਾਈ ਪ੍ਰਬੰਧਾਂ ਦਾ ਜਾਇਜਾ ਲੈਣਗੀ । ਇਸਦੇ ਨਾਲ ਹੀ ਜਿਥੇ ਕਿਤੇ ਵੀ ਬਿਜਲੀ ਸਪਲਾਈ ਪ੍ਰਬੰਧਾਂ ਵਿਚ ਕੋਈ ਘਾਟ ਹੋਵੇਗੀ, ਨੂੰ ਦੂਰ ਕਰਨ ਦੇ ਲਈ ਇਹ ਕਮੇਟੀਆਂ ਵਿਸੇਸ਼ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕਰਕੇ ਉਸਦੀ ਘਾਟ ਨੂੰ ਦੂਰ ਕਰੇਗੀ ।
ਯੂ. ਪੀ. ਐਸ. ਅਤੇ ਜਰਨੇਟਰਾਂ ਦਾ ਰਖਿਆ ਜਾਵੇਗਾ ਬੈਕਅਪ ਨਹੀ ਛੱਡੀ ਜਾਵੇਗੀ ਕੋਈ ਘਾਟ : ਡਾ. ਬਲਬੀਰ ਸਿੰਘ
ਇਸ ਮੌਕੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰੀ ਹਸਪਤਾਲਾਂ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀ ਛੱਡੀ ਜਾਵੇਗੀ । ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਥਇਏਟਰ, ਕ੍ਰਿਟੀਕਲ ਰੂਮ, ਆਈਸੀਯੂ ਅਤੇ ਲੇਬਰ ਰੂਮ ਵਿਚ ਯੂਪੀਐਸ ਦਾ 30 ਮਿੰਟ ਦਾ ਬੈਕਅਪ ਰਖਿਆ ਜਾਵੇਗਾ, ਨਾਲ ਹੀ ਸਤ ਘੱਟੇ ਦਾ ਬੈਕਅਪ ਜਰਨੇਟਰਾਂ ਦਾ ਰਖਿਆ ਜਾਵੇਗਾ । ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸਦੇ ਇਲਾਵਾ ਸਾਰੇ ਸਰਕਾਰੀ ਹਸਪਤਾਲਾਂ ਵਿਚ ਹਾਟ ਲਾਈਟ ਦੇ ਇਲਾਵਾ ਵੀ ਜੇਕਰ ਜਰੂਰਤ ਪੈਦੀ ਹੈ ਛਾਂ ਵਿਸੇਸ ਤੌਰ ‘ਤੇ ਪ੍ਰਬੰਧ ਕਰਕੇ ਨਵੀ ਲਾਈਨ ਪਾਈ ਜਾਵੇਗੀ । ਉਨ੍ਹਾ ਕਿਹਾ ਕਿ ਬਿਜਲੀ ਸਪਲਾਈ ਜਾਰੀ ਰਖਣ ਦੇ ਲਈ ਵਿਸੇਸ ਅਧਿਕਾਰੀ ਅਤੇ ਕਮਰਚਾਰੀਆਂ ਦੀ ਡਿਊਟੀ ਲਗਾਈ ਜਾਵੇਗੀ ।

Advertisement
Advertisement
Advertisement
Advertisement
Scroll to Top